Katrina Kaif: ਫ਼ਿਲਮ 'ਟਾਈਗਰ 3' ਤੋਂ ਬਾਅਦ ਕੈਟਰੀਨਾ ਕੈਫ ਨਹੀਂ ਕਰੇਗੀ ਸਲਮਾਨ ਖ਼ਾਨ ਨਾਲ ਕੰਮ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਬੀ-ਟਾਊਨ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਫ਼ਿਲਮ ਟਾਈਗਰ-3 ਤੋਂ ਬਾਅਦ ਕੈਟਰੀਨਾ ਕੈਫ ਕਦੇ ਵੀ ਸਲਮਾਨ ਖ਼ਾਨ ਦੇ ਨਾਲ ਕੰਮ ਨਹੀਂ ਕਰੇਗੀ। ਇਹ ਫੈਸਲਾ ਖ਼ੁਦ ਕੈਟਰੀਨਾ ਕੈਫ ਨੇ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਕੈਟਰੀਨਾ ਨੇ ਅਜਿਹਾ ਫੈਸਲਾ ਵਿੱਕੀ ਕੌਸ਼ਲ ਵੱਲੋਂ ਚਿਤਾਵਨੀ ਦਿੱਤੇ ਜਾਣ ਮਗਰੋਂ ਲਿਆ ਹੈ।

Written by  Pushp Raj   |  March 23rd 2023 12:19 PM  |  Updated: March 23rd 2023 12:19 PM

Katrina Kaif: ਫ਼ਿਲਮ 'ਟਾਈਗਰ 3' ਤੋਂ ਬਾਅਦ ਕੈਟਰੀਨਾ ਕੈਫ ਨਹੀਂ ਕਰੇਗੀ ਸਲਮਾਨ ਖ਼ਾਨ ਨਾਲ ਕੰਮ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

Katrina Kaif not working with Salman Khan: ਬਾਲੀਵੁੱਡ ਦੇ ਗਲਿਆਰਿਆਂ ਤੋਂ ਆ ਰਹੀਆਂ ਤਾਜ਼ਾ ਖਬਰਾਂ ਮੁਤਾਬਕ ਕੈਟਰੀਨਾ ਕੈਫ ਨੇ ਫੈਸਲਾ ਕੀਤਾ ਹੈ ਕਿ ਉਹ ਟਾਈਗਰ 3 ਤੋਂ ਬਾਅਦ ਕਦੇ ਵੀ ਸਲਮਾਨ ਖ਼ਾਨ ਨਾਲ ਕੰਮ ਨਹੀਂ ਕਰੇਗੀ। ਕੈਟਰੀਨਾ ਕੈਫ ਨੇ ਅਜਿਹਾ ਫੈਸਲਾ ਕਿਉਂ ਲਿਆ ਹੈ ਆਓ ਜਾਣਦੇ ਹਾਂ। 

 ਕੈਟਰੀਨਾ ਕੈਫ ਅਤੇ ਸਲਮਾਨ ਖ਼ਾਨ ਦੀ ਜੋੜੀ ਬਾਲੀਵੁੱਡ ਫ਼ਿਲਮ ਇੰਡਸਟਰੀ ਦੀ ਸਭ ਤੋਂ ਸਫਲ ਆਨ ਸਕ੍ਰੀਨ ਜੋੜੀਆਂ ਵਿੱਚੋਂ ਇੱਕ ਹੈ। ਜਦੋਂ ਵੀ ਇਹ ਦੋਵੇਂ ਸਿਤਾਰੇ ਕਿਸੇ ਫ਼ਿਲਮ ਨਾਲ ਦਰਸ਼ਕਾਂ ਦੇ ਸਾਹਮਣੇ ਆਏ ਹਨ, ਉਹ ਫ਼ਿਲਮ ਹਮੇਸ਼ਾ ਹੀ ਸੁਪਰਹਿੱਟ ਹੋਈ ਹੈ। ਇਨ੍ਹਾਂ ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਹਮੇਸ਼ਾ ਹੀ ਪਸੰਦ ਕੀਤਾ ਹੈ। 

ਦੱਸ ਦਈਏ ਕਿ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਜਲਦ ਹੀ ਯਸ਼ਰਾਜ ਬੈਨਰ ਹੇਠ ਬਣੀ ਫ਼ਿਲਮ 'ਟਾਈਗਰ 3' 'ਚ ਨਜ਼ਰ ਆਉਣਗੇ। ਸੁਨਣ 'ਚ ਆ ਰਿਹਾ ਹੈ ਕਿ ਯਸ਼ਰਾਜ ਬੈਨਰ 'ਤੇ ਟਾਈਗਰ 3 ਦੀ ਸ਼ੂਟਿੰਗ ਵੱਡੇ ਪੈਮਾਨੇ 'ਤੇ ਕੀਤੀ ਗਈ ਹੈ, ਜਿਸ ਦੇ ਐਕਸ਼ਨ ਸੀਨਜ਼ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦੇਣਗੇ।

ਜੇਕਰ ਤਾਜ਼ਾ ਖਬਰਾਂ ਦੀ ਮੰਨੀਏ ਤਾਂ ਕੈਟਰੀਨਾ ਕੈਫ ਟਾਈਗਰ 3 ਤੋਂ ਬਾਅਦ ਕਦੇ ਵੀ ਸਲਮਾਨ ਖ਼ਾਨ ਨਾਲ ਕੰਮ ਨਹੀਂ ਕਰੇਗੀ। ਜੇਕਰ ਤੁਸੀਂ ਸੋਚ ਰਹੇ ਹੋ ਕਿ ਅਜਿਹਾ ਕੀ ਹੋਇਆ ਕਿ ਕੈਟਰੀਨਾ ਨੇ ਇੰਨਾ ਵੱਡਾ ਫੈਸਲਾ ਲਿਆ ਹੈ ਤਾਂ ਦੱਸ ਦਈਏ ਕਿ ਉਨ੍ਹਾਂ ਦੇ ਪਤੀ ਵਿੱਕੀ ਕੌਸ਼ਲ ਨਹੀਂ ਚਾਹੁੰਦੇ ਕਿ ਕੈਟਰੀਨਾ ਸਲਮਾਨ ਖ਼ਾਨ ਨਾਲ ਕੰਮ ਕਰੇ।

ਉਮੈਰ ਸੰਧੂ ਨਾਂਅ ਦੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਇੱਕ ਟਵੀਟ ਕਰਕੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਉਮੈਰ ਸੰਧੂ ਨੇ ਲਿਖਿਆ, 'ਕੈਟਰੀਨਾ ਕੈਫ ਨੇ ਕਿਹਾ ਹੈ ਕਿ ਟਾਈਗਰ 3, ਸਲਮਾਨ ਖ਼ਾਨ ਨਾਲ ਉਨ੍ਹਾਂ ਦੀ ਆਖ਼ਰੀ ਫ਼ਿਲਮ ਹੋਵੇਗੀ। ਇਸ ਤੋਂ ਬਾਅਦ ਉਹ ਸਲਮਾਨ ਨਾਲ ਕਦੇ ਕੋਈ ਫ਼ਿਲਮ ਨਹੀਂ ਕਰੇਗੀ ਕਿਉਂਕਿ ਵਿੱਕੀ ਕੌਸ਼ਲ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਭਾਈਜਾਨ ਨਾਲ ਕਦੇ ਕੰਮ ਨਹੀਂ ਕਰੇਗੀ।

ਹੋਰ ਪੜ੍ਹੋ: Anupam Mittal: 'ਸ਼ਾਰਕ ਟੈਂਕ ਇੰਡੀਆ' ਦੇ ਜੱਜ ਅਨੁਪਮ ਮਿੱਤਲ ਬਾਂਹ ਟੁੱਟਣ ਕਾਰਨ ਹਸਪਤਾਲਟ 'ਚ ਦਾਖਲ, ਪੋਸਟ ਸ਼ੇਅਰ ਕਰ ਆਖੀ ਇਹ ਗੱਲ  

ਉਮੈਰ ਸੰਧੂ ਦੇ ਇਸ ਟਵੀਟ ਕਾਰਨ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਕਿਉਂਕਿ ਉਹ ਕੈਟਰੀਨਾ ਕੈਫ ਅਤੇ ਸਲਮਾਨ ਖ਼ਾਨ ਦੀ ਜੋੜੀ ਨੂੰ ਬਹੁਤ ਪਸੰਦ ਕਰਦੇ ਹਨ। ਦਰਸ਼ਕ ਇਨ੍ਹਾਂ ਦੋਵਾਂ ਨੂੰ ਵੱਧ ਤੋਂ ਵੱਧ ਇਕੱਠੇ ਦੇਖਣਾ ਚਾਹੁੰਦੇ ਹਨ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network