‘ਗਦਰ-2’ ਦੇ ਸੈੱਟ ਤੋਂ ਸੰਨੀ ਦਿਓਲ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸਰਦਾਰੀ ਲੁੱਕ ਨੇ ਜਿੱਤਿਆ ਦਰਸ਼ਕਾਂ ਦਾ ਦਿਲ

‘ਗਦਰ-2’ ਅਗਸਤ ‘ਚ ਰਿਲੀਜ਼ ਹੋਵੇਗੀ । ਇਸ ਫ਼ਿਲਮ ‘ਚ ਸੰਨੀ ਦਿਓਲ ਦੇ ਨਾਲ ਅਦਾਕਾਰਾ ਅਮੀਸ਼ਾ ਪਟੇਲ ਵੀ ਨਜ਼ਰ ਆਏਗੀ । ਇਸ ਤੋਂ ਇਲਾਵਾ ਫ਼ਿਲਮ ‘ਚ ਉਤਕਰਸ਼ ਸ਼ਰਮਾ, ਮਨੀਸ਼ ਵਧਵਾ ਅਤੇ ਸਿਮਰਤ ਕੌਰ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ ।

Written by  Shaminder   |  April 14th 2023 04:33 PM  |  Updated: April 14th 2023 04:33 PM

‘ਗਦਰ-2’ ਦੇ ਸੈੱਟ ਤੋਂ ਸੰਨੀ ਦਿਓਲ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸਰਦਾਰੀ ਲੁੱਕ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਸੰਨੀ ਦਿਓਲ (Sunny Deol) ਜਲਦ ਹੀ ਆਪਣੀ ਫ਼ਿਲਮ ‘ਗਦਰ-2’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੇ ਹਨ । ਇਸ ਤੋਂ ਪਹਿਲਾਂ ਅਦਾਕਾਰ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਸੰਨੀ ਦਿਓਲ ਦਾ ਸਰਦਾਰੀ ਲੁੱਕ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ।

ਹੋਰ ਪੜ੍ਹੋ : ਗੁਰਦਾਸ ਮਾਨ ਨੇ ਵਿਸਾਖੀ ਅਤੇ ਖਾਲਸੇ ਦੀ ਸਾਜਨਾ ਦਿਵਸ ‘ਤੇ ਖ਼ਾਸ ਅੰਦਾਜ਼ ‘ਚ ਦਿੱਤੀ ਵਧਾਈ, ਵੀਡੀਓ ਕੀਤਾ ਸਾਂਝਾ

ਸੰਨੀ ਦਿਓਲ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਇਸ ਤਸਵੀਰ ‘ਚ ਸੰਨੀ ਦਿਓਲ ਖੁਦ ਨੂੰ ਸ਼ੀਸ਼ੇ ‘ਚ ਵੇਖਦੇ ਹੋਏ ਨਜ਼ਰ ਆ ਰਹੇ ਹਨ ।

‘ਗਦਰ-2’ ਅਗਸਤ ‘ਚ ਹੋਵੇਗੀ ਰਿਲੀਜ਼

‘ਗਦਰ-2’ ਅਗਸਤ ‘ਚ ਰਿਲੀਜ਼ ਹੋਵੇਗੀ । ਇਸ ਫ਼ਿਲਮ ‘ਚ ਸੰਨੀ ਦਿਓਲ ਦੇ ਨਾਲ ਅਦਾਕਾਰਾ ਅਮੀਸ਼ਾ ਪਟੇਲ ਵੀ ਨਜ਼ਰ ਆਏਗੀ । ਇਸ ਤੋਂ ਇਲਾਵਾ ਫ਼ਿਲਮ ‘ਚ ਉਤਕਰਸ਼ ਸ਼ਰਮਾ, ਮਨੀਸ਼ ਵਧਵਾ ਅਤੇ ਸਿਮਰਤ ਕੌਰ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ । ਸੰਨੀ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਚੁੱਪ, ਰੀਵੇਂਜ ਆਫ ਦੀ ਆਰਟਿਸਟ’ ‘ਚ ਨਜ਼ਰ ਆਏ ਸਨ । 

ਸੰਨੀ ਦਿਓਲ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

 ਸੰਨੀ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਘਾਇਲ, ਗਦਰ, ਦਾਮਿਨੀ, ਘਾਤਕ, ਦਾਮਿਨੀ ਸਣੇ ਕਈ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ਦੀ ਬਦੌਲਤ ਸੰਨੀ ਦਿਓਲ ਨੇ ਫ਼ਿਲਮ ਇੰਡਸਟਰੀ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ । ਉਨ੍ਹਾਂ ਦਾ ਪੂਰਾ ਪਰਿਵਾਰ ਅਦਾਕਾਰੀ ਨੂੰ ਸਮਰਪਿਤ ਹੈ, ਉਨ੍ਹਾਂ ਦੇ ਪਿਤਾ ਧਰਮਿੰਦਰ ਵੀ ਵਧੀਆ ਅਦਾਕਾਰ ਹਨ ਅਤੇ ਬਾਲੀਵੁੱਡ ‘ਚ ਹੀ-ਮੈਨ ਦੇ ਤੌਰ ‘ਤੇ ਜਾਣੇ ਜਾਂਦੇ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network