ਸਵਰਾ ਭਾਸਕਰ ਦੀ ਵੈਡਿੰਗ ਰਿਸੈਪਸ਼ਨ ‘ਚ ਰਾਹੁਲ ਗਾਂਧੀ, ਜਯਾ ਬੱਚਨ ਸਣੇ ਕਈ ਸਿਤਾਰਿਆਂ ਨੇ ਕੀਤੀ ਸ਼ਿਰਕਤ, ਵੇਖੋ ਤਸਵੀਰਾਂ

ਸਵਰਾ ਭਾਸਕਰ ਨੇ ਕੁਝ ਦਿਨ ਪਹਿਲਾਂ ਹੀ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਉਸ ਦਾ ਪਰਿਵਾਰ ਅਤੇ ਕੁਝ ਖ਼ਾਸ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ। ਹੁਣ ਅਦਾਕਾਰਾ ਨੇ ਵੈਡਿੰਗ ਰਿਸੈਪਸ਼ਨ ਦਿੱਲੀ ‘ਚ ਰੱਖਿਆ । ਜਿਸ ‘ਚ ਰਾਹੁਲ ਗਾਂਧੀ ਸਣੇ ਕਈ ਹਸਤੀਆਂ ਪਹੁੰਚੀਆਂ ।

Written by  Shaminder   |  March 17th 2023 10:17 AM  |  Updated: March 17th 2023 12:28 PM

ਸਵਰਾ ਭਾਸਕਰ ਦੀ ਵੈਡਿੰਗ ਰਿਸੈਪਸ਼ਨ ‘ਚ ਰਾਹੁਲ ਗਾਂਧੀ, ਜਯਾ ਬੱਚਨ ਸਣੇ ਕਈ ਸਿਤਾਰਿਆਂ ਨੇ ਕੀਤੀ ਸ਼ਿਰਕਤ, ਵੇਖੋ ਤਸਵੀਰਾਂ

ਸਵਰਾ ਭਾਸਕਰ (Swara Bhaskar) ਦੀ ਵੈਡਿੰਗ ਰਿਸੈਪਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ । ਇਸ ਵੈਡਿੰਗ ਰਿਸੈਪਸ਼ਨ ‘ਚ ਜਯਾ ਬੱਚਨ,ਕਾਂਗਰਸ ਆਗੂ ਰਾਹੁਲ ਗਾਂਧੀ ਸਣੇ ਕਈ ਹਸਤੀਆ ਨੇ ਸ਼ਿਰਕਤ ਕੀਤੀ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਹੋਰ ਕਈ ਹਸਤੀਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ ।

 

ਹੋਰ ਪੜ੍ਹੋ : ਸਨਾ ਖ਼ਾਨ ਦੇ ਘਰ ਜਲਦ ਗੂੰਜੇਗੀ ਕਿਲਕਾਰੀ, ਅਦਾਕਾਰਾ ਨੇ ਇੰਟਰਵਿਊ ਦੌਰਾਨ ਕੀਤਾ ਪ੍ਰੈਗਨੇਂਸੀ ਦਾ ਖੁਲਾਸਾ, ਫ਼ਿਲਮੀ ਦੁਨੀਆ ਨੂੰ ਛੱਡ ਚੁੱਕੀ ਹੈ ਅਦਾਕਾਰਾ

ਸਵਰਾ ਭਾਸਕਰ ਗੁਲਾਬੀ ਰੰਗ ਦੇ ਲਹਿੰਗਾ ਚੋਲੀ ‘ਚ ਆਈ ਨਜ਼ਰ 

ਸਵਰਾ ਭਾਸਕਰ ਨੇ ਆਪਣੇ ਇਸ ਖ਼ਾਸ ਮੌਕੇ ਦੇ ਲਈ ਗੁਲਾਬੀ ਰੰਗ ਦਾ ਲਹਿੰਗਾ ਚੋਲੀ ਚੁਣਿਆ । ਜਦੋਂਕਿ ਉਸ ਦੇ ਪਤੀ ਨੇ ਆਫ਼ ਵ੍ਹਾਈਟ ਕਲਰ ਦੀ ਸ਼ੇਰਵਾਨੀ ਪਾਈ ਸੀ । ਸਵਰਾ ਭਾਸਕਰ ਦੀ ਵੈਡਿੰਗ ਰਿਸੈਪਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ । ਸਵਰਾ ਭਾਸਕਰ ਪਤੀ ਦਾ ਹੱਥ ਫੜ ਕੇ ਉਸ ਦੇ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆਈ । 

ਸਪਾ ਨੇਤਾ ਦੇ ਨਾਲ ਕਰਵਾਇਆ ਅਦਾਕਾਰਾ ਨੇ ਵਿਆਹ

 ਕੁਝ ਦਿਨ ਪਹਿਲਾਂ ਅਦਾਕਾਰਾ ਨੇ ਬਹੁਤ ਹੀ ਨਿੱਜੀ ਸਮਾਰੋਹ ਦੇ ਦੌਰਾਨ ਸਪਾ ਆਗੂ ਫਹਾਦ ਅਹਿਮਦ ਦੇ ਨਾਲ ਵਿਆਹ ਕਰਵਾ ਲਿਆ ਸੀ । ਸਵਰਾ ਦੇ ਵਿਆਹ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ ।

ਜਿਸ ਤੋਂ ਬਾਅਦ ਅਦਾਕਾਰਾ ਨੇ ਇੱਕ ਹੋਰ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਸੁਹਾਗ ਰਾਤ ਦਾ ਜ਼ਿਕਰ ਕੀਤਾ ਸੀ ਕਿ ਉਨ੍ਹਾਂ ਦੀ ਸੁਹਾਗ ਰਾਤ ਬਿਲੁਕਲ ਫ਼ਿਲਮੀ ਸੀ । ਵਿਆਹ ਤੋਂ ਬਾਅਦ ਅਦਾਕਾਰਾ ਦਾ ਗ੍ਰੈਂਡ ਵੈਡਿੰਗ ਰਿਸੈਪਸ਼ਨ ਦਿੱਲੀ ‘ਚ ਹੋਇਆ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network