Anant-Radhika Griha Pravesh: ਨਵ ਵਿਆਹੀ ਜੋੜੀ ਦਾ ਅੰਬਾਨੀ ਪਰਿਵਾਰ ਨੇ ਕੀਤਾ ਜ਼ੋਰਦਾਰ ਸਵਾਗਤ, ਛੋਟੂ ਨੂੰਹ ਰਾਧਿਕਾ ਦਾ ਇੰਝ ਹੋਇਆ ਗ੍ਰਹਿ ਪ੍ਰਵੇਸ਼
Anant-Radhika Griha Pravesh: ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਪਰਿਵਾਰ 'ਚ ਅੱਜ ਖੁਸ਼ੀ ਦਾ ਦਿਨ ਹੈ। ਉਨ੍ਹਾਂ ਦੇ ਬੇਟੇ ਅਨੰਤ ਅੰਬਾਨੀ ਦਾ ਵਿਆਹ ਹੋ ਚੁੱਕਾ ਹੈ। ਇਹ ਇਸ ਦੇਸ਼ ਦਾ ਹੀ ਨਹੀਂ ਸਗੋਂ ਪੂਰੇ ਏਸ਼ੀਆ ਦਾ ਸਭ ਤੋਂ ਸ਼ਾਨਦਾਰ ਅਤੇ ਮਹਿੰਗਾ ਵਿਆਹ ਮੰਨਿਆ ਜਾ ਰਿਹਾ ਹੈ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਆਖਿਰਕਾਰ ਪਤੀ-ਪਤਨੀ ਬਣ ਗਏ ਹਨ। ਜਿਸ ਮਗਰੋਂ ਅੰਬਾਨੀ ਪਰਿਵਾਰ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਆਪਣੀ ਛੋਟੀ ਨੂੰਹ ਦਾ ਸਵਾਗਤ ਕੀਤਾ। ਜਿਸ ਦੀ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹਨ।
ਇਸ ਦੌਰਾਨ ਅੰਬਾਨੀ ਪਰਿਵਾਰ ਨੇ ਆਪਣੀ ਨਵੀਂ ਨੂੰਹ ਦਾ ਸ਼ਾਨਦਾਰ ਸਵਾਗਤ ਕੀਤਾ ਹੈ। ਇਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਅਨੰਤ ਦੀ ਭੈਣ ਈਸ਼ਾ ਅੰਬਾਨੀ ਨੇ ਆਪਣੀ ਭਾਬੀ ਅਤੇ ਭਰਾ ਦਾ ਨਿੱਘਾ ਸਵਾਗਤ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਅਨੰਤ ਅਤੇ ਰਾਧਿਕਾ ਵਿਆਹ ਤੋਂ ਬਾਅਦ ਘਰ ਪਰਤ ਆਏ ਹਨ। ਇੱਥੇ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਨਵੇਂ ਵਿਆਹੇ ਜੋੜੇ ਦਾ ਨਿੱਘਾ ਸਵਾਗਤ ਕੀਤਾ ਹੈ। ਉੱਥੇ ਮੌਜੂਦ ਪਰਿਵਾਰਕ ਮੈਂਬਰਾਂ ਨੇ ਜੋੜੇ 'ਤੇ ਫੁੱਲਾਂ ਦੀ ਵਰਖਾ ਕੀਤੀ। ਬੈਕਗ੍ਰਾਊਂਡ ਵਿੱਚ ਉੱਚੀ ਆਵਾਜ਼ ਵਿੱਚ ਸੰਗੀਤ ਚੱਲ ਰਿਹਾ ਹੈ। ਢੋਲ ਦੀ ਗੂੰਜ ਵੀ ਸ਼ਾਮਲ ਹੈ। ਖਾਸ ਤੌਰ 'ਤੇ ਵੱਡੇ ਭਰਾ ਅਤੇ ਭਾਬੀ ਸ਼ਲੋਕਾ ਮਹਿਤਾ ਅਤੇ ਆਕਾਸ਼ ਅੰਬਾਨੀ ਨੇ ਜੋੜੇ ਦਾ ਸ਼ਾਨਦਾਰ ਸਵਾਗਤ ਕੀਤਾ। ਜੋੜੇ ਨੇ ਦੋਵਾਂ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ।
ਸ਼ਲੋਕਾ ਮਹਿਤਾ ਤੇ ਅਕਾਸ਼ ਅੰਬਾਨੀ ਨੇ ਵੀ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਤਿਲਕ ਲਗਾ ਕੇ ਸਵਾਗਤ ਕਰਦੀ ਨਜ਼ਰ ਆ ਰਹੀ ਹੈ। ਜਿਵੇਂ ਹੀ ਸ਼ਲੋਕਾ ਤੇ ਈਸ਼ਾ ਜਿਵੇਂ ਅਨੰਤ ਅਤੇ ਰਾਧਿਕਾ ਕੋਲ ਜਾਂਦੀ ਹੈ, ਉਨ੍ਹਾਂ 'ਤੇ ਗੁਲਾਬ ਦੀਆਂ ਫੁੱਲਾਂ ਦੀ ਵਰਖਾ ਸ਼ੁਰੂ ਹੋ ਜਾਂਦੀ ਹੈ। ਪਰਿਵਾਰ ਅਤੇ ਦੋਸਤ ਉੱਚੀ-ਉੱਚੀ ਤਾੜੀਆਂ ਮਾਰ ਰਹੇ ਹਨ। ਜੋੜੇ ਦੀ ਖੁਸ਼ੀ ਸਾਫ ਵੇਖੀ ਜਾ ਸਕਦੀ ਹੈ।
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ ਹੋਇਆ। ਇਸ ਤੋਂ ਬਾਅਦ 13 ਜੁਲਾਈ ਨੂੰ ਸ਼ੁਭ ਅਸ਼ੀਰਵਾਦ ਅਤੇ 14 ਜੁਲਾਈ ਨੂੰ ਵਿਆਹ ਦੀ ਰਿਸੈਪਸ਼ਨ ਹੋਣ ਜਾ ਰਹੀ ਹੈ। ਅੰਬਾਨੀ ਪਰਿਵਾਰ ਨੇ ਇਸ ਵਿਆਹ ਲਈ ਦੁਨੀਆ ਭਰ ਤੋਂ ਮਹਿਮਾਨਾਂ ਨੂੰ ਸੱਦਾ ਦਿੱਤਾ ਸੀ। ਵੱਡੀਆਂ ਹਸਤੀਆਂ ਨੇ ਜੋੜੇ ਨੂੰ ਆਸ਼ੀਰਵਾਦ ਦਿੱਤਾ ਸੀ।
- PTC PUNJABI