ਪਰਣੀਤੀ ਚੋਪੜਾ ਤੇ ਰਾਘਵ ਚੱਢਾ ਦੀ ਮੰਗਣੀ ਦੀਆਂ ਤਿਆਰੀਆਂ ਹੋਈਆਂ ਸ਼ੁਰੂ, ਦੁਲਹਨ ਵਾਂਗ ਸਜਾਇਆ ਗਿਆ ਅਦਾਕਾਰਾ ਦਾ ਘਰ

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਤੇ 'ਆਮ ਆਦਮੀ ਪਾਰਟੀ' ਦੇ ਸਾਂਸਦ ਰਾਘਵ ਚੱਢਾ ਲੰਬੇ ਸਮੇਂ ਤੋਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਦੌਰਾਨ ਖਬਰ ਆਈ ਹੈ ਕਿ ਇਹ ਜੋੜਾ 13 ਮਈ ਨੂੰ ਦਿੱਲੀ ਵਿੱਚ ਮੰਗਣੀ ਕਰਨ ਜਾ ਰਿਹਾ ਹੈ। ਇਸ ਜੋੜੇ ਦੀ ਮੰਗਣੀ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ, ਇਸ ਦੀ ਪਹਿਲੀ ਝਲਕ ਪਰਣੀਤੀ ਚੋਪੜਾ ਦੇ ਘਰ 'ਤੇ ਵੇਖਣ ਨੂੰ ਮਿਲੀ, ਜਿਸ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ।

Written by  Pushp Raj   |  May 12th 2023 12:52 PM  |  Updated: May 12th 2023 12:52 PM

ਪਰਣੀਤੀ ਚੋਪੜਾ ਤੇ ਰਾਘਵ ਚੱਢਾ ਦੀ ਮੰਗਣੀ ਦੀਆਂ ਤਿਆਰੀਆਂ ਹੋਈਆਂ ਸ਼ੁਰੂ, ਦੁਲਹਨ ਵਾਂਗ ਸਜਾਇਆ ਗਿਆ ਅਦਾਕਾਰਾ ਦਾ ਘਰ

Parineeti Chopra and Raghav Chadha engagement: ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਇੰਨ੍ਹੀਂ ਦਿਨੀਂ ਸਿਆਸੀ ਆਗੂ ਰਾਘਵ ਚੱਢਾ ਨਾਲ ਰਿਲੇਸ਼ਨਸ਼ਿਪ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਫੈਨਜ਼ ਵੱਲੋਂ ਲਗਾਤਾਰ ਅਦਾਕਾਰਾ ਦੇ ਵਿਆਹ ਦੇ ਕਿਆਸ ਲਗਾਏ ਜਾ ਰਹੇ ਹਨ। ਇਸ ਜੋੜੇ ਦੀ ਮੰਗਣੀ ਨਾਲ ਸਬੰਧਤ ਤਿਆਰੀਆਂ ਪੂਰੇ ਜੋਰਾਂ 'ਤੇ ਹਨ। 

ਹਾਲ ਹੀ ਵਿੱਚ ਪੈਪਰਾਜ਼ੀਸ ਦੇ ਸੋਸ਼ਲ ਮੀਡੀਆ ਅਕਾਊਂਟ ਵਾਇਰਲ ਭਿਆਨੀ 'ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਇਸ ਪੋਸਟ ਵਿੱਚ ਅਦਾਕਾਰਾ ਪਰਣੀਤੀ ਚੋਪੜਾ ਦੇ ਮੁੰਬਈ ਵਾਲੇ ਘਰ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ। ਹੁਣ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

ਵਾਇਰਲ ਹੋ ਰਹੀ ਇਸ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਪਰਣੀਤੀ ਚੋਪੜਾ ਦੇ ਮੁੰਬਈ ਵਾਲੇ ਘਰ 'ਤੇ ਲਾਈਟਾਂ ਲਗਾਈਆਂ ਗਈਆਂ ਹਨ। ਅਦਾਕਾਰ ਦਾ ਘਰ ਰੌਸ਼ਨ ਨਾਲ ਜਗਮਗ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਮਗਰੋਂ ਫੈਨਜ਼ ਲਗਾਤਾਰ ਇਹ ਕਿਆਸ ਲਗਾ ਰਹੇ ਹਨ ਕਿ ਜਲਦ ਹੀ ਇਹ ਜੋੜਾ ਮੰਗਣੀ ਕਰਨ ਵਾਲਾ ਜਿਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। 

ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਪਰਣੀਤੀ ਚੋਪੜਾ ਤੇ ਆਪ ਸਾਂਸਦ ਰਾਘਵ ਚੱਢਾ ਜਲਦ ਹੀ ਮੰਗਣੀ ਕਰਵਾਉਣ ਵਾਲੇ ਹਨ। ਉੱਥੇ ਹੀ ਦੂਜੇ ਪਾਸੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਵੀ ਇਨ੍ਹੀਂ ਦਿਨੀ ਆਪਣੇ ਪਤੀ ਨਿੱਕ ਜੋਨਸ ਤੇ ਧੀ ਮਾਲਤੀ ਨਾਲ ਭਾਰਤ ਆਈ ਹੈ। ਇਨ੍ਹਾਂ ਸਾਰੀਆਂ ਵੱਖ-ਵੱਖ ਚੀਜ਼ਾਂ ਨੂੰ ਵੇਖ ਕੇ ਫੈਨਜ਼ ਅੰਦਾਜ਼ਾ ਲਗਾ ਰਹੇ ਹਨ ਕਿ  ਪ੍ਰਿਯੰਕਾ ਚੋਪੜਾ ਇੱਥੇ ਭੈਂਣ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਆਈ ਹੈ। 

ਕੁਝ ਮੀਡੀਆ ਰਿਪੋਰਟਸ 'ਚ ਇਹ ਕਿਹਾ ਗਿਆ ਹੈ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ 13 ਮਈ 2023 ਨੂੰ ਦਿੱਲੀ ਵਿੱਚ ਮੰਗਣੀ ਕਰਨਗੇ। ਹਾਲਾਂਕਿ ਅਜਿਹੀਆਂ ਅਫਵਾਹਾਂ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ। ਦੋਵੇਂ ਪਿਛਲੇ ਮਹੀਨੇ ਉਸ ਸਮੇਂ ਸੁਰਖੀਆਂ 'ਚ ਆਏ ਸਨ ਜਦੋਂ ਉਨ੍ਹਾਂ ਨੂੰ ਡਿਨਰ ਡੇਟ 'ਤੇ ਇਕੱਠੇ ਦੇਖਿਆ ਗਿਆ ਸੀ।

ਹੋਰ ਪੜ੍ਹੋ: Gauahar Khan : ਟੀਵੀ ਅਦਾਕਾਰਾ ਗੌਹਰ ਖਾਨ ਬਣੀ ਮਾਂ, ਅਦਾਕਾਰਾ ਨੇ ਬੇਟੇ ਨੂੰ ਦਿੱਤਾ ਜਨਮ , ਫੈਨਜ਼ ਦੇ ਰਹੇ ਵਧਾਈ

ਕੁਝ ਦਿਨ ਪਹਿਲਾਂ, ਅਭਿਨੇਤਰੀ ਅਤੇ ਰਾਜਨੇਤਾ ਦੋਵਾਂ ਦੇ ਨਜ਼ਦੀਕੀ ਸੂਤਰ ਨੇ ਇੱਕ ਮੀਡੀਆ ਹਾਊਸ ਨੂੰ ਦੱਸਿਆ ਸੀ ਕਿ ਉਹ ਖੁਸ਼ ਹਨ ਅਤੇ ਉਨ੍ਹਾਂ ਦਾ 'ਰੋਕਾ' ਹੋ ਗਿਆ ਹੈ। ਸੂਤਰ ਨੇ ਦਾਅਵਾ ਕੀਤਾ ਸੀ ਕਿ ਦੋਵਾਂ ਦੇ ਆਪੋ-ਆਪਣੇ ਕੰਮ ਪ੍ਰਤੀ ਵਚਨਬੱਧਤਾ ਹਨ, ਜਿਸ ਕਾਰਨ ਉਹ ਵਿਆਹ ਕਰਨ ਦੀ ਜਲਦਬਾਜ਼ੀ ਵਿੱਚ ਨਹੀਂ ਹਨ ਪਰ ਅਕਤੂਬਰ 2023 ਵਿੱਚ ਹਮੇਸ਼ਾ ਲਈ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਸੂਤਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਰਿਣੀਤੀ ਚੋਪੜਾ ਦੀ ਭੈਣ ਪ੍ਰਿਯੰਕਾ ਚੋਪੜਾ ਵੀ ਵਿਆਹ ਵਿੱਚ ਸ਼ਾਮਿਲ ਹੋਵੇਗੀ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network