ਪੀ.ਟੀ.ਸੀ. ਅਦਾਰੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਨੂੰ ਬੇਨਤੀ ਪੱਤਰ

ਪੀ.ਟੀ.ਸੀ. ਅਦਾਰੇ ਵੱਲੋਂ ਅੱਜ ਮਿਤੀ 28 ਜੂਨ 2023 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਇੱਕ ਬੇਨਤੀ ਪੱਤਰ ਸੌਪਿਆ ਗਿਆ ਹੈ, ਜਿਸ ਵਿੱਚ ਜਥੇਦਾਰ ਸਾਹਿਬ ਜੀ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਬੀਤੇ ਲੰਮੇ ਸਮੇਂ ਤੋਂ ਵੱਖ-ਵੱਖ ਮੀਡੀਆ ਅਦਾਰਿਆਂ ਅਤੇ ਯੂ-ਟਿਊਬ ਚੈਨਲਾਂ ਵੱਲੋਂ ਕੀਤੇ ਜਾਂਦੇ ਗੁਰਬਾਣੀ ਪ੍ਰਸਾਰਣ ਦੌਰਾਨ ਸੰਗਤ ਤੋਂ ਮਾਇਆ ਮੰਗਣ ਅਤੇ ਇਸ਼ਤਿਹਾਰਾਂ ਦੇ ਜ਼ਰੀਏ ਮੁਨਾਫ਼ਾ ਕਮਾਉਣ ਸਬੰਧੀ ਕਈ ਮਾਮਲੇ ਸਾਹਮਣੇ ਆਏ ਨੇ, ਤੇ ਇਨ੍ਹਾਂ ਖ਼ਿਲਾਫ਼ ਕਿਸੇ ਨੇ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਹੈ।

Reported by: PTC Punjabi Desk | Edited by: Pushp Raj  |  June 28th 2023 05:39 PM |  Updated: June 28th 2023 05:39 PM

ਪੀ.ਟੀ.ਸੀ. ਅਦਾਰੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਨੂੰ ਬੇਨਤੀ ਪੱਤਰ

PTC Network sends request letter to Jathedar:  ਪੀ.ਟੀ.ਸੀ. ਅਦਾਰੇ ਵੱਲੋਂ ਅੱਜ ਮਿਤੀ 28 ਜੂਨ 2023 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਇੱਕ ਬੇਨਤੀ ਪੱਤਰ ਸੌਪਿਆ ਗਿਆ ਹੈ, ਜਿਸ ਵਿੱਚ ਜਥੇਦਾਰ ਸਾਹਿਬ ਜੀ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਬੀਤੇ ਲੰਮੇ ਸਮੇਂ ਤੋਂ ਵੱਖ-ਵੱਖ ਮੀਡੀਆ ਅਦਾਰਿਆਂ ਅਤੇ ਯੂ-ਟਿਊਬ ਚੈਨਲਾਂ ਵੱਲੋਂ ਕੀਤੇ ਜਾਂਦੇ ਗੁਰਬਾਣੀ ਪ੍ਰਸਾਰਣ ਦੌਰਾਨ ਸੰਗਤ ਤੋਂ ਮਾਇਆ ਮੰਗਣ ਅਤੇ ਇਸ਼ਤਿਹਾਰਾਂ ਦੇ ਜ਼ਰੀਏ ਮੁਨਾਫ਼ਾ ਕਮਾਉਣ ਸਬੰਧੀ ਕਈ ਮਾਮਲੇ ਸਾਹਮਣੇ ਆਏ ਨੇ, ਤੇ ਇਨ੍ਹਾਂ ਖ਼ਿਲਾਫ਼ ਕਿਸੇ ਨੇ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਹੈ।

 ਪੀ.ਟੀ.ਸੀ. ਅਦਾਰੇ ਵੱਲੋਂ ਇਸ ਤੋਂ ਪਹਿਲਾਂ ਵੀ ਸਾਲ 2020 ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਹ ਬੇਨਤੀ ਪੱਤਰ ਦਿੱਤਾ ਸੀ ਪਰ ਉਸ ‘ਤੇ ਵੀ ਕੋਈ ਕਾਰਵਾਈ ਨਹੀਂ ਹੋਈ, ਇਸ ਬਾਰੇ ਗਿਆਨੀ ਰਘਬੀਰ ਸਿੰਘ ਜੀ ਨੂੰ ਜਾਣੂ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਜਥੇਦਾਰ ਸਾਹਿਬ ਕੋਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਚੈਨਲਾਂ ਵੱਲੋਂ ਸੰਗਤ ਅਤੇ ਇਸ਼ਤਿਹਾਰਾਂ ਜ਼ਰੀਏ ਕੀਤੀ ਗਈ ਕਮਾਈ ਨੂੰ ਤੁਰੰਤ ਗੁਰੂ ਦੀ ਗੋਲਕ ਵਿੱਚ ਪਵਾਇਆ ਜਾਵੇ।

ਗੁਰਬਾਣੀ ਪ੍ਰਸਾਰਣ ਦੌਰਾਨ ਵਰਤੀਆਂ ਜਾਂਦੀਆਂ ਅਣਗਹਿਲੀਆਂ ਜਿੱਥੇ ਸਿੱਖ ਮਰਿਆਦਾ ਦੇ ਖ਼ਿਲਾਫ਼ ਨੇ, ਉੱਥੇ ਹੀ ਕਈ ਵਾਰ ਗੁਰਬਾਣੀ ਪ੍ਰਸਾਰਣ ਦੀ ਵਰਤੋਂ ਕਰਦਿਆਂ ਸੋਸ਼ਲ ਮੀਡੀਆ 'ਤੇ ਅਸ਼ਲੀਲ ਸਾਮਗਰੀ ਨੂੰ ਵੀ ਵਧਾਵਾ ਦਿੱਤਾ ਜਾਂਦਾ ਹੈ, ਜੋ ਕਿ ਅਤਿ ਨਿੰਦਣਯੋਗ ਹੈ, ਪਰ ਅਫ਼ਸੋਸ ਹੁਣ ਤੱਕ ਇਸ ਉੱਤੇ ਕੋਈ ਵੀ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਹੈ।

ਇੱਥੇ ਇਹ ਵੀ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਪ੍ਰਸਾਰਣ ਦੀਆਂ ਅਨੇਕਾਂ ਤੰਗੀਆਂ ਤੇ ਮੁਸ਼ਕਲਾਂ ਨੂੰ ਸਹਿੰਦੇ ਹੋਏ ਪੀ.ਟੀ.ਸੀ. ਨੈੱਟਵਰਕ ਵੱਲੋਂ ਗੁਰਬਾਣੀ ਪ੍ਰਸਾਰਣ ਦੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਈਆਂ ਜਾ ਰਹੀਆਂ ਹਨ, ਤੇ ਕਦੇ ਵੀ ਇਸ ਸੇਵਾ ਬਦਲੇ ਕੁਝ ਨਹੀਂ ਹਾਸਿਲ ਕਰਨਾ ਚਾਹਿਆ। ਅਜੋਕੇ ਸੋਸ਼ਲ ਮੀਡੀਆ ਦੇ ਯੁੱਗ 'ਚ ਜਿੱਥੇ ਸਿੱਖ ਮਰਿਆਦਾ ਨੂੰ ਅਣਗੌਲਿਆ ਕਰ ਨਵੇਂ ਸੋਸ਼ਲ ਮੀਡੀਆ ਚੈਨਲ ਮਰਿਆਦਾ ਦੀ ਘੋਰ ਉਲੰਘਣਾ ਕਰ ਹਨ , ਜੋ ਕਿ ਸੱਚਮੁੱਚ ਹੀ ਇੱਕ ਚਿੰਤਾ ਦਾ ਵਿਸ਼ਾ ਹੈ। 

ਕਾਬਿਲੇਗੌਰ ਹੈ ਕਿ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਪ੍ਰਸਾਰਿਤ ਹੋ ਰਹੀ ਗੁਰਬਾਣੀ ਦੇ ਉੱਪਰ ਮਸ਼ਹੂਰੀ ਅਤੇ ਸਪਾਂਸਰਸ਼ਿਪ ਚਲਾਈ ਜਾਂਦੀ ਹੈ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਤੋਂ ਗੁਰਬਾਈ ਪ੍ਰਸਾਰਣ 'ਤੇ ਸਪਾਂਸਰਸ਼ਿਪ ਅਤੇ ਦਾਨ ਵੀ ਮੰਗਿਆ ਜਾਂਦਾ ਹੈ। ਜਿਸ ਦੇ ਲਈ ਅਦਾਰਾ ਪੀ.ਟੀ.ਸੀ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਬੂਤਾਂ ਸਣੇ ਸਾਰੀ ਜਾਣਕਾਰੀ ਸੌਂਪੀ ਗਈ ਹੈ।  

ਗੁਰਬਾਣੀ ਪ੍ਰਸਾਰਣ ਪ੍ਰਤੀ ਸਿੱਖ ਮਰਿਆਦਾ ਦੀਆਂ ਉਲੰਘਣਾ ਨੂੰ ਰੋਕਣ ਲਈ ਅਜੇ ਤੱਕ ਐਸ.ਜੀ.ਪੀ.ਸੀ. ਵੱਲੋਂ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਉਪਰਾਲਾ ਨਹੀਂ ਹੋਇਆ ਹੈ, ਜਿਸ ਕਰਕੇ ਅਦਾਰਾ ਪੀ.ਟੀ.ਸੀ. ਵੱਲੋਂ ਜਥੇਦਾਰ ਸਾਹਿਬ ਨੂੰ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ।

ਹੋਰ ਪੜ੍ਹੋ: Carry On Jatta 3 ਦੇ ਸੈੱਟ ਤੋਂ ਕਰਮਜੀਤ ਅਨਮੋਲ ਦੀ ਵੀਡੀਓ ਹੋਈ ਵਾਇਰਲ, ਵੀਡੀਓ ਵੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network