ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦੀ ਮੌਤ ਬਾਰੇ ਸੋਸ਼ਲ ਮੀਡੀਆ 'ਤੇ ਫੈਲੀ ਅਫਵਾਹ, ਗਾਇਕ ਦੇ ਪੁੱਤਰ ਨੇ ਹੈਲਥ ਅਪਡੇਟ ਜਾਰੀ ਕਰਦਿਆਂ ਦੱਸਿਆ ਹਾਲ

ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਵੱਲੋਂ ਛਿੰਦਾ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਸੋਸ਼ਲ ਮੀਡੀਆ 'ਤੇ ਗਾਇਕ ਦੀ ਮੌਤ ਦੀ ਖ਼ਬਰ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਗਾਇਕ ਦੇ ਬੇਟੇ ਨੇ ਫੇਸਬੁੱਕ 'ਤੇ ਲਾਈਵ ਆ ਕੇ ਅਫਵਾਹਾਂ ਨਾਂ ਫੈਲਾਉਣ ਤੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਹੈ।

Written by  Pushp Raj   |  July 11th 2023 05:59 PM  |  Updated: July 11th 2023 05:59 PM

ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦੀ ਮੌਤ ਬਾਰੇ ਸੋਸ਼ਲ ਮੀਡੀਆ 'ਤੇ ਫੈਲੀ ਅਫਵਾਹ, ਗਾਇਕ ਦੇ ਪੁੱਤਰ ਨੇ ਹੈਲਥ ਅਪਡੇਟ ਜਾਰੀ ਕਰਦਿਆਂ ਦੱਸਿਆ ਹਾਲ

Punjabi singer Surinder Shinda Death romours: ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਵੱਲੋਂ  ਛਿੰਦਾ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਗਾਇਕ ਦੀ ਮੌਤ ਦੀ ਖ਼ਬਰ ਵਾਇਰਲ ਹੋ ਰਹੀ ਹੈ। 

ਗਾਇਕ ਦੀ ਮੌਤ ਦੀਆਂ ਖਬਰਾਂ ਸਾਹਮਣੇ ਆਉਣ ਮਗਰੋਂ ਉਨ੍ਹਾਂ ਦੇ ਬੇਟੇ ਮਨਿੰਦਰ ਛਿੰਦਾ ਨੇ  ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਬਿਲਕੁਲ ਠੀਕ ਹਨ। , ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦਾ ਲੁਧਿਆਣਾ ਦੇ ਨਿੱਜੀ ਹਸਪਤਾਲ ਤੋਂ ਇਲਾਜ ਚਲ ਰਿਹਾ ਸੀ, ਜਿਸ ਕਰਕੇ ਉਨ੍ਹਾਂ ਨੂੰ ਇੱਥੇ ਲੈ ਕੇ ਆਏ ਸੀ , ਪਰ ਉਹ ਬਿਲਕੁਲ ਠੀਕ ਹਨ। ਛਿੰਦਾ ਦੇ ਬੇਟੇ ਮਨਿੰਦਰ ਛਿੰਦਾ ਨੇ ਫੈਨਜ਼ ਨੂੰ ਕਿਹਾ ਕਿ ਉਹ ਗ਼ਲਤ ਅਫ਼ਵਾਹਾਂ 'ਤੇ ਯਕੀਨ ਨਾ ਕੀਤਾ ਜਾ ਜਾਏ। ਜੇਕਰ ਕੋਈ ਵੀ ਉਨ੍ਹਾਂ ਦੇ ਪਿਤਾ ਬਾਰੇ ਹੈਲਥ ਅਪਡੇਟ ਚਾਹੁੰਦੇ ਹਨ, ਉਹ ਪਹਿਲਾਂ ਪਰਿਵਾਰ ਨਾਲ ਸੰਪਰਕ ਕਰਨ। 

ਇਸ ਦੇ ਨਾਲ ਹੀ ਵੱਡੀ ਗਿਣਤੀ 'ਚ ਪੰਜਾਬੀ ਸਿਨੇਮਾ ਜਗਤ ਦੇ ਕਈ ਕਲਾਕਾਰ ਵੀ ਗਾਇਕ ਦਾ ਹਾਲ ਜਾਨਣ ਪਹੁੰਚੇ। ਕਲਾਕਾਰਾਂ ਨੇ ਮੀਡੀਆ ਸਾਹਮਣੇ ਆ ਕੇ ਦੱਸਿਆ ਕਿ ਗਾਇਕ ਸੁਰਿੰਦਰ ਛਿੰਦਾ ਦੀ ਸਿਹਤ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਇਸ ਮੌਕੇ ਗਾਇਕ ਪਾਲੀ ਨੇ ਕਿਹਾ ਕਿ ਛਿੰਦਾ ਜੀ ਨੂੰ ਪੇਟ ਦੀ ਪ੍ਰੋਬਲਮ ਹੈ, ਕਿਰਪਾ ਕਰਕੇ ਉਨ੍ਹਾਂ ਦੇ ਦਿਹਾਂਤ ਦੀਆਂ ਗ਼ਲਤ ਖਬਰਾਂ ਚਲਾਉਣ ਦੀ ਬਜਾਏ ਉਨ੍ਹਾਂ ਲਈ ਅਰਦਾਸ ਕਰਨ ਤੇ ਦੁਆ ਕਰੋ ਕਿ ਉਹ ਜਲਦ ਤੋਂ ਜਲਦ ਠੀਕ ਹੋ ਜਾਣ ਹੈ। ਪੰਜਾਬੀ ਕਲਾਕਾਰਾਂ ਨੇ ਫੈਨਜ਼ ਤੇ ਚਾਹੁਣ ਵਾਲਿਆਂ ਨੂੰ ਗਾਇਕ ਦੀ ਸਿਹਤਯਾਬੀ ਲਈ ਦੁਆ ਕਰਨ ਦੀ ਅਪੀਲ ਕੀਤੀ ਹੈ। 

ਹੋਰ ਪੜ੍ਹੋ: ਥ੍ਰੈਡਸ ਐਪ 'ਤੇ ਦਿਲਜੀਤ ਦੋਸਾਂਝ ਤੋਂ ਫੈਨਜ਼ ਨੇ ਕੰਗਨਾ ਰਣੌਤ ਬਾਰੇ ਪੁੱਛਿਆ ਇਹ ਸਵਾਲ, ਦਿਲਜੀਤ ਨੇ ਦਿੱਤਾ ਫਨੀ ਜਵਾਬ, ਪੜ੍ਹੋ ਪੂਰੀ ਖ਼ਬਰ 

 ਬੀਤੇ  ਦਿਨੀਂ ਰਾਜ ਸਭਾ ਮੈਂਬਰ ਹੰਸਰਾਜ ਹੰਸ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਮਿਲਣ ਆਏ ਸਨ। ਛਿੰਦਾ ਨੇ 'ਪੁਤ ਜੱਟਾਂ ਦੇ', 'ਟਰੱਕ ਬਿੱਲੀਆ', 'ਬਲਬੀਰੋ ਭਾਬੀ', 'ਕੇਹਰ ਸਿੰਘ ਦੀ ਮੌਤ' ਆਦਿ ਕਈ ਹਿੱਟ ਗੀਤ ਦਿੱਤੇ ਹਨ। ਛਿੰਦਾ ਨੇ ਸਵੈ. ਪੰਜਾਬੀ ਗਾਇਕ ਕੁਲਦੀਪ ਮਾਣਕ ਦੇ ਸਹਿਯੋਗੀ ਰਹੇ ਹਨ। ਛਿੰਦਾ ਨੇ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ, ਗਿੱਲ ਹਰਦੀਪ ਅਤੇ ਉਨ੍ਹਾਂ ਦੇ ਪੁੱਤਰ ਮਨਿੰਦਰ ਸ਼ਿੰਦਾ ਨੂੰ ਸੰਗੀਤ ਦੀ ਸਿੱਖਿਆ ਦਿੱਤੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network