ਪਿਆਰ ਕਾ ਪੰਚਨਾਮਾ ਫੇਮ ਅਦਾਕਾਰਾ ਨੇ ਸੋਨਾਲੀ ਸਹਿਗਲ ਆਪਣੇ ਬੁਆਏਫ੍ਰੈਂਡ ਆਸ਼ੀਸ਼ ਨਾਲ ਕਰਵਾਇਆ ਵਿਆਹ, ਤਸਵੀਰਾਂ ਹੋਇਆਂ ਵਾਇਰਲ
Sonnalli Seygall Weeding Pics: 'ਪਿਆਰ ਕਾ ਪੰਚਨਾਮਾ' ਫੇਮ ਸੋਨਾਲੀ ਸਹਿਗਲ ਅੱਜ ਮੁੰਬਈ 'ਚ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਉਹ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਤੇ ਰੈਸਟੋਰੈਂਟ ਮਾਲਿਕ ਆਸ਼ੀਸ਼ ਐਲ ਸਜਨਾਨੀ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਸੀ।
ਸੋਨਾਲੀ ਤੇ ਆਸ਼ੀਸ਼ ਦੇ ਵਿਆਹ ਸਮਾਗਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਸੋਨਾਲੀ ਫੁੱਲਾਂ ਨਾਲ ਸਜੀ ਚਾਦਰ ਹੇਠਾਂ ਬ੍ਰਾਈਡਲ ਬਣ ਵਿਆਹ ਵਾਲੀ ਥਾਂ 'ਤੇ ਜਾਂਦੀ ਹੋਈ ਨਜ਼ਰ ਆਈ। ਉਸ ਨੇ ਖਾਸ ਦਿਨ ਲਈ ਬੇਬੀ ਪਿੰਕ ਰੰਗ ਦੀ ਸਾੜ੍ਹੀ ਨੂੰ ਚੁਣਿਆ। ਇਸ ਦੇ ਨਾਲ ਹੀ ਅਦਾਕਾਰਾ ਦੇ ਪੈਟ ਕੁੱਤੇ ਨੇ ਵੀ ਮੈਚਿੰਗ ਕੱਪੜਿਆਂ 'ਚ ਐਂਟਰੀ ਕੀਤੀ ਤਾਂ ਸਾਰਿਆਂ ਦੀਆਂ ਨਜ਼ਰਾਂ ਉਸ 'ਤੇ ਟਿਕ ਗਈਆਂ।
ਕਾਰਤਿਕ ਆਰੀਅਨ ਸਣੇ ਇਹ ਲੋਕ ਹੋਏ ਸ਼ਾਮਿਲ
ਸੋਨਾਲੀ ਸਹਿਗਲ ਅਤੇ ਆਸ਼ੀਸ਼ ਐਲ ਸਜਨਾਨੀ ਦੇ ਵਿਆਹ ਵਿੱਚ ਕਈ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਕਾਰਤਿਕ ਆਰੀਅਨ, ਸ਼ਮਾ ਸਿਕੰਦਰ, ਰਾਏ ਲਕਸ਼ਮੀ ਵੀ ਮਹਿਮਾਨਾਂ ਦੀ ਸੂਚੀ ਵਿੱਚ ਸ਼ਾਮਿਲ ਸਨ। ਸੋਨਾਲੀ ਅਤੇ ਆਸ਼ੀਸ਼ ਦਾ ਵਿਆਹ ਗੁਰਦੁਆਰੇ 'ਚ ਸਿੱਖ ਰੀਤੀ-ਰਿਵਾਜਾਂ ਨਾਲ ਹੋਇਆ।
ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਹੋਇਆਂ ਵਾਇਰਲ
ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵੀ ਵਾਇਰਲ ਸੈਲੀਬ੍ਰਿਟੀ ਮੇਕਅੱਪ ਆਰਟਿਸਟ ਵੀਨਾ ਨਾਗਦਾ ਨੇ ਵੀ ਸੋਨਾਲੀ ਸਹਿਗਲ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜੋ ਵਾਇਰਲ ਹੋ ਰਹੀਆਂ ਹਨ।
ਵਰਕ ਫਰੰਟ 'ਤੇ, ਸੋਨਾਲੀ ਲਵ ਰੰਜਨ ਦੀ 2011 ਦੀ ਹਿੱਟ ਫਿਲਮ 'ਪਿਆਰ ਕਾ ਪੰਚਨਾਮਾ' ਨਾਲ ਲਾਈਮਲਾਈਟ ਵਿੱਚ ਆਈ। ਇਸ ਵਿੱਚ ਕਾਰਤਿਕ ਆਰੀਅਨ, ਨੁਸਰਤ ਭਰੂਚਾ ਅਤੇ ਸੰਨੀ ਸਿੰਘ ਸਮੇਤ ਕਈ ਸਿਤਾਰੇ ਸਨ। ਇਸ ਤੋਂ ਬਾਅਦ ਉਹ 'ਵੈਡਿੰਗ ਪੁਲਾਵ', 'ਪਿਆਰ ਕਾ ਪੰਚਨਾਮਾ 2', 'ਸੋਨੂੰ ਕੇ ਟੀਟੂ ਕੀ ਸਵੀਟੀ', 'ਹਾਈਜੈਕ' ਵਰਗੀਆਂ ਫਿਲਮਾਂ 'ਚ ਨਜ਼ਰ ਆਈ। ਉਹ ਵੈੱਬ ਸੀਰੀਜ਼ 'ਆਊਟ ਆਫ ਆਰਡਰ' ਅਤੇ 'ਅਨਾਮਿਕਾ' 'ਚ ਵੀ ਕੰਮ ਕਰ ਚੁੱਕੀ ਹੈ।
- PTC PUNJABI