ਬਾਲੀਵੁੱਡ ਅਦਾਕਾਰ R Madhavan ਬਣੇ FTII ਦੇ ਨਵੇਂ ਪ੍ਰਧਾਨ , ਅਨੁਰਾਗ ਠਾਕੁਰ ਨੇ ਟਵੀਟ ਕਰ ਦਿੱਤੀ ਵਧਾਈ
R Madhavan new president of FTII: 'ਰਾਕੇਟਰੀ' ਅਤੇ '3 ਇਡੀਅਟਸ' ਵਰਗੀਆਂ ਫਿਲਮਾਂ ਦਾ ਹਿੱਸਾ ਰਹੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਰ. ਮਾਧਵਨ ਨੂੰ FTII (ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ) ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ।
ਦੱਸਣਯੋਗ ਹੈ ਕਿ ਸੰਸਥਾ ਦੇ ਸਾਬਕਾ ਪ੍ਰਧਾਨ ਸ਼ੇਖਰ ਕਪੂਰ ਦਾ ਕਾਰਜਕਾਲ 3 ਮਾਰਚ 2023 ਨੂੰ ਖਤਮ ਹੋ ਗਿਆ ਸੀ। ਸੂਚਨਾ ਪ੍ਰਸਾਰਣ ਮੰਤਰਾਲੇ ਵੱਲੋਂ ਆਰ. ਮਾਧਵਨ ਦੀ ਇਹ ਨਿਯੁਕਤੀ ਗਈ ਸੀ ਅਤੇ ਅਨੁਰਾਗ ਠਾਕੁਰ ਨੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈਆਂ ਵੀ ਦਿੱਤੀਆਂ ਹਨ।
Heartiest congratulations to @ActorMadhavan ji on being nominated as President of @FTIIOfficial and Chairman of the governing council.I'm sure that your vast experience & strong ethics will enrich this institute, bring positive changes, & take it to a higher level. My best…
— Anurag Thakur (@ianuragthakur) September 1, 2023
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇੱਕ ਪ੍ਰੈਸ ਬਿਆਨ ਵੀ ਜਾਰੀ ਕੀਤਾ ਹੈ ਜਿਸ ਵਿੱਚ ਆਰ. ਮਾਧਵਨ ਦੀ ਨਿਯੁਕਤੀ ਦੀ ਸੂਚਨਾ ਦਿੱਤੀ ਗਈ ਹੈ। ਸ ਦੇਈਏ ਕਿ ਹਾਲ ਹੀ ਵਿੱਚ ਆਰ. ਮਾਧਵਨ ਨੂੰ ਉਨ੍ਹਾਂ ਦੀ ਫਿਲਮ 'ਰਾਕੇਟਰੀ - ਦ ਨਾਂਬੀ ਇਫੈਕਟ' ਲਈ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਸੀ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਆਪਣੇ ਟਵੀਟ 'ਚ ਲਿਖਿਆ, "ਆਰ. ਮਾਧਵਨ ਨੂੰ FTII ਦਾ ਪ੍ਰਧਾਨ ਅਤੇ ਗਵਰਨਿੰਗ ਕੌਂਸਲ ਦਾ ਚੇਅਰਮੈਨ ਚੁਣੇ ਜਾਣ 'ਤੇ ਹਾਰਦਿਕ ਵਧਾਈ।"
ਅਨੁਰਾਗ ਠਾਕੁਰ ਨੇ ਲਿਖਿਆ, "ਮੈਨੂੰ ਉਮੀਦ ਹੈ ਕਿ ਸੰਸਥਾ ਨੂੰ ਤੁਹਾਡੇ ਅਨੁਭਵ ਦਾ ਪੂਰਾ ਲਾਭ ਮਿਲੇਗਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਸੰਸਥਾ ਨੂੰ ਹੋਰ ਉਚਾਈਆਂ ਤੱਕ ਲੈ ਜਾਓਗੇ।"
Thank you so very much for the honor and kind wishes @ianuragthakur Ji. I will do my very best to live up to all the expectations. 🙏🙏 https://t.co/OHCKDS9cqt
— Ranganathan Madhavan (@ActorMadhavan) September 1, 2023
ਆਰ ਮਾਧਵਨ ਨੇ ਅਨੁਰਾਗ ਠਾਕੁਰ ਦੇ ਟਵੀਟ ਦਾ ਦਿੱਤਾ ਜਵਾਬ
ਅਨੁਰਾਗ ਠਾਕੁਰ ਦੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਆਰ. ਮਾਧਵਨ ਨੇ ਲਿਖਿਆ, "ਇਸ ਸਨਮਾਨ ਅਤੇ ਵਧਾਈਆਂ ਲਈ ਅਨੁਰਾਗ ਠਾਕੁਰ ਜੀ ਦਾ ਬਹੁਤ-ਬਹੁਤ ਧੰਨਵਾਦ। ਮੈਂ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਆਪਣੀ ਪੂਰੀ ਵਾਹ ਲਾ ਦਿਆਂਗਾ।"
Congratulations Madhavan!! What a good decision!!👍👍👍
— मालिनी अवस्थी Malini Awasthi (@maliniawasthi) September 1, 2023
- PTC PUNJABI