ਰਾਮਾਇਣ ਤੋਂ ਰਣਬੀਰ ਕਪੂਰ ਤੇ ਸਾਈਂ ਪੱਲਵੀ ਦਾ ਫਰਸਟ ਲੁੱਕ ਆਇਆ ਸਾਹਮਣੇ, ਫੈਨਜ਼ ਨੂੰ ਪਸੰਦ ਆ ਰਹੀਆਂ ਨੇ ਤਸਵੀਰਾਂ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਬੀਰ ਕਪੂਰ ਫਿਲਮ ਐਨੀਮਲ ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਦਰਸਕਾਂ ਦੇ ਰੁਬਰੂ ਆਉਣ ਵਾਲੇ ਹਨ। ਜਲਦ ਹੀ ਉਹ ਨਵੀਂ ਫਿਲਮ ਰਾਮਾਇਣ ਦੇ ਵਿੱਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਇਸ ਫਿਲਮ ਤੋਂ ਰਣਬੀਰ ਕਪੂਰ ਤੇ ਸਾਈਂ ਪਲੱਵੀ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ।

Reported by: PTC Punjabi Desk | Edited by: Pushp Raj  |  April 27th 2024 03:48 PM |  Updated: April 27th 2024 03:49 PM

ਰਾਮਾਇਣ ਤੋਂ ਰਣਬੀਰ ਕਪੂਰ ਤੇ ਸਾਈਂ ਪੱਲਵੀ ਦਾ ਫਰਸਟ ਲੁੱਕ ਆਇਆ ਸਾਹਮਣੇ, ਫੈਨਜ਼ ਨੂੰ ਪਸੰਦ ਆ ਰਹੀਆਂ ਨੇ ਤਸਵੀਰਾਂ

Ranbir Kapoor and Sai Pallavi First looks From Ramayana: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਬੀਰ ਕਪੂਰ ਫਿਲਮ ਐਨੀਮਲ ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਦਰਸਕਾਂ ਦੇ ਰੁਬਰੂ ਆਉਣ ਵਾਲੇ ਹਨ। ਜਲਦ ਹੀ ਉਹ ਨਵੀਂ ਫਿਲਮ ਰਾਮਾਇਣ ਦੇ ਵਿੱਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਇਸ ਫਿਲਮ ਤੋਂ ਰਣਬੀਰ ਕਪੂਰ ਤੇ ਸਾਈਂ ਪਲੱਵੀ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ। 

ਨਿਤੇਸ਼ ਤਿਵਾਰੀ ਦੀ ਰਾਮਾਇਣ ਦਾ ਫੈਨਜ਼ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਤੱਕ ਫਿਲਮ ਦੀ ਸਟਾਰ ਕਾਸਟ ਬਾਰੇ ਜਾਣਕਾਰੀ ਨੂੰ ਗੁਪਤ ਰੱਖਿਆ ਗਿਆ ਸੀ। ਹਾਲਾਂਕਿ, ਹਾਲ ਹੀ ਵਿੱਚ ਲੀਕ ਹੋਈਆਂ ਤਸਵੀਰਾਂ ਵਿੱਚ ਭਗਵਾਨ ਰਾਮ ਅਤੇ ਦੇਵੀ ਸੀਤਾ ਦੇ ਰੂਪ ਵਿੱਚ ਰਣਬੀਰ ਕਪੂਰ ਅਤੇ ਸਾਈ ਪੱਲਵੀ ਦੀ ਪਹਿਲੀ ਝਲਕ ਸਾਹਮਣੇ ਆਈ ਹੈ।  ਰਣਬੀਰ ਕਪੂਰ ਅਤੇ ਸਾਂਈ ਪੱਲਵੀ ਦੇ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਨ੍ਹਾਂ ਲੀਕ ਹੋਈਆਂ ਤਸਵੀਰਾਂ ਨੇ ਪ੍ਰਸ਼ੰਸਕਾਂ 'ਚ ਉਤਸ਼ਾਹ ਹੋਰ ਵਧਾ ਦਿੱਤਾ ਹੈ।

 ਸੈੱਟ ਤੋਂ ਵਾਇਰਲ ਹੋ ਰਹੀ ਤਸਵੀਰਾਂ ਵਿੱਚ ਤੁਸੀਂ ਰਣਬੀਰ ਕਪੂਰ ਨੂੰ ਰਾਮ ਅਤੇ ਸਾਂਈ ਪੱਲਵੀ ਸੀਤਾ ਦੇ ਰੂਪ ਵਿੱਚ ਨਜ਼ਰ ਆ ਰਹੀਆਂ ਹਨ। ਦੋਹਾਂ ਨੂੰ ਪਾਰਾਂਪਿਕ ਤੌਰ ਤੇ ਰਿਵਾਇਤੀ ਕੱਪੜੇ ਵਿੱਚ ਨਜ਼ਰ ਆਏ। ਫੈਨਜ਼ ਰਣਬੀਰ ਕਪੂਰ ਦੇ ਲੁੱਕ ਨੇ ਫੈਨਜ਼ ਦਾ ਖਾਸ ਧਿਆਨ ਖਿਚਿਆ, ਕਿਉਂਕਿ ਧੋਤੀ ਪਹਿਨੇ ਹੋਏ ਨਜ਼ਰ ਆਏ। 

ਹੋਰ ਪੜ੍ਹੋ : ਭਾਰਤੀ ਸਿੰਘ ਨੇ ਟੀਵੀ ਇੰਡਸਟਰੀ ਨੂੰ ਲੈ ਕੇ ਕੀਤਾ ਹੈਰਾਨ ਕਰ ਦੇਣ ਵਾਲਾ ਖੁਲਾਸਾ, ਦੱਸਿਆ ਡ੍ਰਿਪ ਲਗਾ ਕੇ ਕਰਨਾ ਪੈਂਦਾ ਹੈ ਕੰਮ 

ਰਾਮਾਇਣ ਦੇ ਸੈੱਟ ਤੋਂ ਲੀਕ ਹੋਈਆਂ ਤਸਵੀਰਾਂ ਨੇ ਸੁਰਖੀਆਂ ਬਟੋਰੀਆਂ ਸਨ। ਅਰੁਣ ਗੋਵਿਲ ਨੂੰ ਰਾਜਾ ਦਸ਼ਰਥ ਦੀ ਪੁਸ਼ਾਕ ਵਿੱਚ ਦੇਖਿਆ ਗਿਆ ਸੀ, ਜਦੋਂ ਕਿ ਲਾਰਾ ਦੱਤਾ ਕੈਕੇਈ ਦੇ ਗੈਟਅੱਪ ਵਿੱਚ ਸੀ। ਬੌਬੀ ਦਿਓਲ, ਵਿਜੇ ਸੇਤੂਪਤੀ ਅਤੇ ਸੰਨੀ ਦਿਓਲ ਦੇ ਕ੍ਰਮਵਾਰ ਕੁੰਭਕਰਨ, ਵਿਭੀਸ਼ਨ ਅਤੇ ਭਗਵਾਨ ਹਨੂੰਮਾਨ ਦੀਆਂ ਭੂਮਿਕਾਵਾਂ ਨਿਭਾਉਣ ਦੀਆਂ ਖਬਰਾਂ ਵੀ ਆਈਆਂ ਹਨ। ਹਾਲਾਂਕਿ ਇਸ ਸਬੰਧ 'ਚ ਅਧਿਕਾਰਤ ਐਲਾਨ ਦਾ ਅਜੇ ਇੰਤਜ਼ਾਰ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network