'ਸ਼ਕਤੀਮਾਨ' ਫੇਮ ਅਦਾਕਾਰ ਕੇ.ਕੇ ਗੋਸਵਾਮੀ ਦੀ ਚੱਲਦੀ ਕਾਰ 'ਚ ਅਚਾਨਕ ਲੱਗੀ ਅੱਗ, ਹਾਦਸੇ 'ਚ ਵਾਲ-ਵਾਲ ਬਚਿਆ ਅਦਾਕਾਰ ਦਾ ਬੇਟਾ

ਮਸ਼ਹੂਰ ਟੀਵੀ ਅਦਾਕਾਰ ਕੇਕੇ ਗੋਸਵਾਮੀ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕੇਕੇ ਗੋਸਵਾਮੀ ਦਾ 21 ਸਾਲਾ ਬੇਟਾ ਨਵਦੀਪ ਆਪਣੀ ਕਾਰ 'ਚ ਘਰ ਤੋਂ ਕਾਲਜ ਜਾ ਰਿਹਾ ਸੀ। ਇਸ ਦੌਰਾਨ ਕਾਰ ਨੂੰ ਅੱਗ ਲੱਗ ਗਈ। ਹਾਲਾਂਕਿ ਇਸ ਹਾਦਸੇ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

Written by  Pushp Raj   |  April 19th 2023 11:30 AM  |  Updated: April 19th 2023 11:35 AM

'ਸ਼ਕਤੀਮਾਨ' ਫੇਮ ਅਦਾਕਾਰ ਕੇ.ਕੇ ਗੋਸਵਾਮੀ ਦੀ ਚੱਲਦੀ ਕਾਰ 'ਚ ਅਚਾਨਕ ਲੱਗੀ ਅੱਗ, ਹਾਦਸੇ 'ਚ ਵਾਲ-ਵਾਲ ਬਚਿਆ ਅਦਾਕਾਰ ਦਾ ਬੇਟਾ

KK Goswami Car Accident : ਮਸ਼ਹੂਰ ਟੀਵੀ ਸ਼ੋਅ 'ਸ਼ਕਤੀਮਾਨ' ਅਤੇ 'ਗੁਟਰ ਗੂ' ਵਰਗੇ ਕਈ ਸੀਰੀਅਲਾਂ 'ਚ ਕੰਮ ਕਰ ਚੁੱਕੇ ਅਭਿਨੇਤਾ ਕੇਕੇ ਗੋਸਵਾਮੀ ਨੇ ਘਰ-ਘਰ 'ਚ ਨਾਂ ਕਮਾਇਆ ਹੈ। ਉਸ ਦਾ ਕੱਦ ਬੇਸ਼ੱਕ 3 ਫੁੱਟ ਹਨ ਪਰ ਉਹ ਆਪਣੇ ਕੰਮ ਲਈ ਜਾਣੇ ਜਾਂਦੇ ਹਨ। ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਕੇਕੇ ਗੋਸਵਾਮੀ ਦੇ ਬੇਟੇ ਨਾਲ ਹਾਲ ਹੀ ਵਿੱਚ ਇੱਕ ਹਾਦਸਾ ਵਾਪਰਿਆ ਹੈ। ਹਾਲਾਂਕਿ, ਉਹ ਹੁਣ ਪੂਰੀ ਤਰ੍ਹਾਂ ਠੀਕ ਹੈ। 

ਕੇਕੇ ਗੋਸਵਾਮੀ ਦਾ ਬੇਟਾ ਚਲਾ ਰਿਹਾ ਸੀ ਕਾਰ 

ਮੀਡੀਆ ਰਿਪੋਰਟਾਂ ਮੁਤਾਬਕ ਕੇਕੇ ਗੋਸਵਾਮੀ ਦਾ 21 ਸਾਲਾ ਬੇਟਾ ਨਵਦੀਪ ਆਪਣੀ ਕਾਰ 'ਚ ਘਰ ਤੋਂ ਕਾਲਜ ਜਾ ਰਿਹਾ ਸੀ। ਇਸ ਦੌਰਾਨ ਕਾਰ ਨੂੰ ਅੱਗ ਲੱਗ ਗਈ। ਹਾਲਾਂਕਿ ਇਸ ਹਾਦਸੇ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਕੇਕੇ ਗੋਸਵਾਮੀ ਦਾ ਬੇਟਾ ਨਵਦੀਪ ਇਸ ਹਾਦਸੇ 'ਚ ਵਾਲ-ਵਾਲ ਬਚ ਗਿਆ। ਇਸ ਘਟਨਾ ਤੋਂ ਬਾਅਦ ਪੁਲਿਸ ਅਤੇ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਕਾਰ ਨੂੰ ਅੱਗ ਕਿਵੇਂ ਲੱਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੇਕੇ ਗੋਸਵਾਮੀ ਦੀ ਕਾਰ ਨੂੰ ਅੱਗ ਲੱਗਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਕਿਸੇ ਨੂੰ ਕੋਈ ਨੁਕਸਾਨ ਨਾ ਹੋਣ ਦੀ ਖਬਰ ਤੋਂ ਰਾਹਤ ਦਾ ਸਾਹ ਲਿਆ ਹੈ।

ਕੇਕੇ ਗੋਸਵਾਮੀ ਦਾ ਕਰੀਅਰ ਅਤੇ ਪਰਿਵਾਰ

ਕੇਕੇ ਗੋਸਵਾਮੀ ਦਾ ਪੂਰਾ ਨਾਂ ਕ੍ਰਿਸ਼ਨਕਾਂਤ ਗੋਸਵਾਮੀ ਹੈ ਅਤੇ ਉਹ ਬਿਹਾਰ ਦੇ ਰਹਿਣ ਵਾਲੇ ਹਨ। ਕੇਕੇ ਗੋਸਵਾਮੀ ਦਾ ਕੱਦ 3 ਫੁੱਟ ਹੈ ਅਤੇ ਜਦੋਂ ਉਹ ਮੁੰਬਈ ਆਏ ਤਾਂ ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਕੇਕੇ ਗੋਸਵਾਮੀ ਬਾਰੇ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਤੋਂ ਪਹਿਲਾਂ  ਉਨ੍ਹਾਂ ਨੇ ਕਈ ਕੰਮ ਕੀਤੇ। 

ਹੋਰ ਪੜ੍ਹੋ: Yo Yo Honey Singh: ਮੁੜ ਟੁੱਟਿਆ ਹਨੀ ਸਿੰਘ ਦਾ ਦਿਲ, ਟੀਨਾ ਥਡਾਨੀ ਨਾਲ ਬ੍ਰੇਕਅੱਪ ਤੋਂ ਬਾਅਦ ਗਾਇਕ ਨੇ ਕਿਹਾ- ‘ਰੱਬ ਚਾਹੁੰਦਾ ਕਿ ਮੈਂ ਇਕੱਲਾ ਰਹਾਂ’ 

ਕੇਕੇ ਗੋਸਵਾਮੀ ਨੇ ਕਈ ਟੀਵੀ ਸੀਰੀਅਲਾਂ ਤੋਂ ਇਲਾਵਾ ਹਿੰਦੀ, ਮਰਾਠੀ, ਬੰਗਾਲੀ, ਗੁਜਰਾਤੀ ਅਤੇ ਭੋਜਪੁਰੀ ਫਿਲਮਾਂ ਵਿੱਚ ਕੰਮ ਕੀਤਾ ਹੈ। ਕੇਕੇ ਗੋਸਵਾਮੀ ਨੇ ਆਪਣੀ ਅਦਾਕਾਰੀ ਨਾਲ ਬਾਲੀਵੁੱਡ ਇੰਡਸਟਰੀ ਵਿੱਚ ਇੱਕ ਖਾਸ ਪਛਾਣ ਬਣਾਈ ਹੈ। 49 ਸਾਲਾ ਕੇਕੇ ਗੋਸਵਾਮੀ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਪਤਨੀ ਪਿੰਕੂ ਗੋਸਵਾਮੀ ਅਤੇ ਦੋ ਬੇਟੇ ਹਨ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network