ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਮਾਂ ਚਰਨ ਕੌਰ, ਪੋਸਟ ਕਰ ਕਿਹਾ, 'ਮੈਨੂੰ ਮਿਲੇ ਤੇਰੇ ਚਾਹੁਣ ਵਾਲੇ ਪਰ ਮਿਲੇ ਨਾਂ ਤੈਨੂੰ ਸਾਥੋਂ ਸਭ ਤੋਂ ਖੋਹਣ ਵਾਲੇ'

ਸਿੱਧੂ ਮੂਸੇਵਾਲਾ ਨੇ ਜਿਉਂਦੇ ਹੋਏ ਕਈ ਹਿੱਟ ਗੀਤ ਦਿੱਤੇ ਤੇ ਉਹ ਸਭ ਦੇ ਚਹੇਤੇ ਬਣ ਗਏ। ਜਲਦ ਹੀ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਆਉਣ ਵਾਲੀ ਹੈ। ਜਿਸ ਨੂੰ ਲੈ ਕੇ ਹਾਲ ਹੀ ਵਿੱਚ ਗਾਇਕ ਦੀ ਮਾਤਾ ਚਰਨ ਕੌਰ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਮਾਂ ਨੇ ਆਪਣੇ ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋ ਗਈ।

Reported by: PTC Punjabi Desk | Edited by: Pushp Raj  |  May 21st 2023 07:14 AM |  Updated: May 21st 2023 07:14 AM

ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਮਾਂ ਚਰਨ ਕੌਰ, ਪੋਸਟ ਕਰ ਕਿਹਾ, 'ਮੈਨੂੰ ਮਿਲੇ ਤੇਰੇ ਚਾਹੁਣ ਵਾਲੇ ਪਰ ਮਿਲੇ ਨਾਂ ਤੈਨੂੰ ਸਾਥੋਂ ਸਭ ਤੋਂ ਖੋਹਣ ਵਾਲੇ'

 Sidhu Moose wala's  mother Charan Kaur New post: ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਬੇਹੱਦ ਘੱਟ ਉਮਰ 'ਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ , ਪਰ ਉਨ੍ਹਾਂ ਨਿੱਕੀ ਉਮਰੇ ਸੰਗੀਤ ਜਗਤ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਮਹਿਜ਼ ਜਿਉਂਦੇ ਜੀ ਹੀ ਨਹੀਂ ਸਗੋਂ ਦਿਹਾਂਤ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੇ ਨਾਂ ਕਈ ਰਿਕਾਰਡ ਬਣ ਚੁੱਕੇ ਹਨ। 

ਦੱਸ ਦਈਏ ਕਿ ਕੁਝ ਸਮੇਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਮੇਰਾ ਨਾਂ'  ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਚੱਲਦੇ ਰਿਲੀਜ਼ ਹੋਣ ਤੋਂ ਮਹਿਜ਼ ਕੁਝ ਮਿੰਟਾਂ ਬਾਅਦ ਹੀ ਗਾਇਕ ਦੇ ਗੀਤ ਨੂੰ 1 ਮਿਲਿਅਨ ਤੋਂ ਵੱਧ ਵਿਊਜ਼ ਮਿਲੇ ਸੀ।

ਦੱਸਣਯੋਗ ਹੈ ਕਿ  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਿਛਲੇ ਸਾਲ 2022 ਵਿੱਚ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਸਾਲ ਯਾਨਿ 2023 ਨੂੰ ਮਈ ਮਹੀਨੇ ਉਨ੍ਹਾਂ ਦੇ ਦਿਹਾਂਤ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ। ਇਸ ਵਿਚਕਾਰ ਕਲਾਕਾਰ ਦੇ ਮਾਪਿਆਂ ਦੀਆਂ ਅੱਖਾਂ ਵਿੱਚ ਫਿਰ ਤੋਂ ਉਹੀ ਯਾਦਾਂ ਅਤੇ ਖਿਆਲ ਫਿਰ ਤੋਂ ਜਾਗ ਗਏ ਹਨ। ਇੱਕ ਵਾਰ ਫਿਰ ਤੋਂ ਪੁੱਤਰ ਸਿੱਧੂ ਨਾਲ ਜੁੜੀਆਂ ਉਹ ਯਾਦਾਂ ਉਨ੍ਹਾਂ ਦੀਆਂ ਅੱਖਾਂ ਨਮ ਕਰ ਜਾਣਗੀਆਂ ਜਿਨ੍ਹਾਂ ਨੇ ਉਸ ਨੂੰ ਮਾਪਿਆਂ ਤੋਂ ਹਮੇਸ਼ਾ ਲਈ ਦੂਰ ਕਰ ਦਿੱਤਾ। 

ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੀ ਮਾਤਾ  ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਪੁੱਤਰ ਨੂੰ ਯਾਦ ਕਰਦਿਆਂ ਇੱਕ ਭਾਵੁਕ  ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੇ ਪੁੱਤਰ ਨੂੰ ਯਾਦ ਕਰਦੇ ਹੋਏ ਦਿਖਾਈ ਦੇ ਰਹੀ ਹੈ।

ਇਸ ਪੋਸਟ ਨੂੰ ਮਾਂ ਚਰਨ ਕੌਰ ਵੱਲੋਂ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਇੱਕ ਲੰਬੀ ਪੋਸਟ ਲਿਖੀ ਹੈ। ਉਨ੍ਹਾਂ ਲਿਖਿਆ, 'ਮੈਨੂੰ ਮਿਲ ਗਏ ਤੈਨੂੰ ਚਾਉਣ ਵਾਲੇ, ਤੇਰੇ ਲਈ ਮੇਰੇ ਨਾਲ ਰੋਣ ਵਾਲੇ, ਧਰਨਿਆਂ ਤੇ ਨਾਲ ਖਲੋਣ ਵਾਲੇ, ਮੈਨੂੰ ਆਪਣੀ ਮਾਂ ਅਖਵਾਉਣ ਵਾਲੇ, ਪਰ ਮਿਲਦੇ ਨਾ ਓ ਦਿਸਦੇ ਨੇ ਤੈਨੂੰ ਸਾਥੋਂ ਸਭ ਤੋਂ ਖੋਹਣ ਵਾਲੇ...।'

ਉਨ੍ਹਾਂ ਅੱਗੇ ਲਿਖਦੇ ਹੋ ਕਿਹਾ ਓਹੀ ਦਿਨ ਮੁੜ ਆਏ ਆ, ਗੂੜੀ ਧੁੱਪ ਨਾਲ ਤੇ ਗਹਿਰੀ ਚੁੱਪ ਨਾਲ ਭਰੀ ਨਾ ਮੁੱਕਣ ਆਲੀ ਦੁਪਹਿਰ ਜੋ ਮੈਨੂੰ ਅੱਜ ਵੀ ਓਸ ਦਿਨ ਦੀ ਯਾਦ ਕਰਵਾਉਂਦੀ ਆ ਤੇ ਮੈਂ ਅੱਜ ਵੀ ਓਸੇ ਤਰਾਂ ਦਹਿਲ ਜਾਂਦੀ ਆ ਕੁਝ ਦਿਨ ਰਹਿ ਗਏ ਆ ਤੁਹਾਨੂੰ ਗਿਆਂ ਨੂੰ ਸਾਲ ਬੀਤ ਜਾਣਾ ਤੇ ਤੁਹਾਨੂੰ ਮੇਰੇ ਤੋ ਦੂਰ ਕਰਨ ਵਾਲਿਆਂ ਨੂੰ ਸਾਹ ਲੈਂਦਿਆਂ ਨੂੰ ਵੀ ਇੱਕ ਸਾਲ ਪਰ ਸ਼ੁੱਭ ਮੇਰਾ ਯਕੀਨ ਟੁੱਟਦਾ ਨਹੀਂ ਅਕਾਲ ਪੁਰਖ ਤੋਂ, ਇਹਨਾਂ ਸਾਡੀ ਰੂਹ ਸਾਥੋ ਅੱਡ ਕੀਤੀ ਆ ਮੈਂ ਇਹਨਾਂ ਦੀਆਂ ਜੜਾਂ ਪੁੱਟੀਆਂ ਜਾਂਦੀਆਂ ਦੇਖਣੀਆਂ ਨੇ ਮੇਰੇ ਬੱਚੇ ...।'

ਹੋਰ ਪੜ੍ਹੋ: ਕਰਨ ਔਜਲਾ ਦੀਆਂ ਤਸਵੀਰਾਂ 'ਚ ਨਜ਼ਰ ਆਈ ਉਨ੍ਹਾਂ ਦੀ ਮਾਂ ਦੀ ਝਲਕ, ਗਾਇਕ ਨੇ ਕਿਹਾ, 'ਮੇਰਾ ਰੱਬ ਹਮੇਸ਼ਾਂ ਮੇਰੇ ਨਾਲ ਹੈ

ਚਰਨ ਕੌਰ ਵੱਲੋਂ ਸਾਂਝੀ ਕੀਤੀ ਇਸ ਪੋਸਟ ਉੱਤੇ ਫੈਨਜ਼ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਫੈਨ ਨੇ ਕਮੈਂਟ ਕਰ ਲਿਖਿਆ, ਮੂਸੇਆਲਾ ਨਾਮ ਦਿੱਲਾਂ ਉੱਤੇ ਲਿਖਿਆ, ਬਾਈ ਖਾਸਾ ਜੋਰ ਲੱਗਜੂ ਮਿਟਾਉਣ ਵਾਸਤੇ... ਦੂਜੇ ਨੇ ਕਿਹਾ ਇਨ੍ਹਾਂ ਦਾ ਹਸ਼ਰ ਤੇ ਅੰਤ ਬਹੁਤ ਮਾੜਾ ਤੇ ਦਰਦ ਭਰਿਆ ਹੋਊਗਾ ਮਾਂ ਦੇਖੀ ਤੂੰ।.ਇਸ ਪੋਸਟ ਨੂੰ ਦੇਖ ਹਰ ਕੋਈ ਭਾਵੁਕ ਹੋ ਰਿਹਾ ਹੈ ਤੇ ਮਰਹੂਮ ਗਾਇਕ ਨੂੰ ਯਾਦ ਕਰ ਰਿਹਾ ਹੈ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network