ਕਰਨ ਔਜਲਾ ਦੀਆਂ ਤਸਵੀਰਾਂ 'ਚ ਨਜ਼ਰ ਆਈ ਉਨ੍ਹਾਂ ਦੀ ਮਾਂ ਦੀ ਝਲਕ, ਗਾਇਕ ਨੇ ਕਿਹਾ, 'ਮੇਰਾ ਰੱਬ ਹਮੇਸ਼ਾਂ ਮੇਰੇ ਨਾਲ ਹੈ'

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੀਆਂ ਕੁਝ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ। ਇਨ੍ਹਾਂ ਤਸਵੀਰਾਂ 'ਚ ਗਾਇਕ ਦੀ ਮਰਹੂਮ ਮਾਂ ਦੀ ਝਲਕ ਵੀ ਵਿਖਾਈ ਦਿੱਤੀ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਕਰਨ ਔਜਲਾ ਨੇ ਕਿਹਾ ਕਿ ਮੇਰਾ ਰੱਬ ਹਮੇਸ਼ਾਂ ਮੇਰੇ ਨਾਲ ਹੈ ਭਾਵੇਂ ਮੈਂ ਵੇਖਣ 'ਚ ਇਕਲਾ ਵਿਖਾਈ ਦਿੰਦਾ ਹਾਂ।

Written by  Pushp Raj   |  May 21st 2023 06:52 AM  |  Updated: May 21st 2023 06:52 AM

ਕਰਨ ਔਜਲਾ ਦੀਆਂ ਤਸਵੀਰਾਂ 'ਚ ਨਜ਼ਰ ਆਈ ਉਨ੍ਹਾਂ ਦੀ ਮਾਂ ਦੀ ਝਲਕ, ਗਾਇਕ ਨੇ ਕਿਹਾ, 'ਮੇਰਾ ਰੱਬ ਹਮੇਸ਼ਾਂ ਮੇਰੇ ਨਾਲ ਹੈ'

Karan Aujla News: ਪੰਜਾਬੀ ਗਾਇਕ ਕਰਨ ਔਜਲਾ ਪੰਜਾਬੀ ਸੰਗੀਤ ਜਗਤ ਨੂੰ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ। ਉਹ ਆਪਣੀ ਪ੍ਰੋਫ਼ੈਸ਼ਨਲ ਅਤੇ ਪਰਸਨਲ ਲਾਈਫ ਨੂੰ ਲੈ ਕੇ ਲਾਈਮਲਾਈਟ `ਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਗਾਇਕ ਦੀ ਮਾਂ ਦੀ ਝਲਕ ਵੀ ਵਿਖਾਈ ਦਿੱਤੀ। 

ਹਾਲ ਹੀ 'ਚ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਹਾਲ ਹੀ ਵਿੱਚ ਕਰਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਤਸਵੀਰਾਂ ਸ਼ੇਅਰ ਕੀਤੀਆ ਹਨ। ਜਿਨ੍ਹਾ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। 

ਦਰਅਸਲ, ਕਰਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ਾਨਦਾਰ ਕੈਪਸ਼ਨ ਦਿੰਦੇ ਹੋਏ ਕਰਨ ਨੇ ਲਿਖਿਆ, 'ਮੇਰਾ ਰੱਬ ਮੇਰੇ ਨਾਲ ਓੁਂਦਾਂ ਦੇਖਣੇ ਨੂੰ ਕੱਲਾਂ'...

ਇਨ੍ਹਾਂ ਵਿੱਚੋਂ ਇੱਕ ਤਸਵੀਰ ਵਿਚ ਉਨ੍ਹਾਂ ਦੀ ਮਾਂ ਦੀ ਵੀ ਝਲਕ ਨਜ਼ਰ ਆਈ। ਦਰਅਸਲ ਕਲਾਕਾਰ ਦੀ ਮਾਂ ਦੀ ਤਸਵੀਰ ਵਾਲਾ ਲੌਕੇਟ ਉਨ੍ਹਾਂ ਦੇ ਗਲੇ ਵਿੱਚ ਦਿਖਾਈ ਦਿੱਤਾ। 

ਕਰਨ ਔਜਲਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਹਾਲੇ ਤੱਕ ਕਈ ਪ੍ਰਸ਼ੰਸਕ ਪਸੰਦ ਕਰ ਚੁੱਕੇ ਹਨ। ਉਹ ਇਨ੍ਹਾਂ ਤਸਵੀਰਾਂ ਉੱਪਰ ਕਮੈਂਟਾਂ ਦੀ ਵਰਖਾ ਕਰ ਰਹੇ ਹਨ।ਕਰਨ ਦੀਆਂ ਤਸਵੀਰਾਂ ਉੱਪਰ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਕਾਟੋਂ ਫੁੱਲਾਂ ਤੇ ਖੇਡੇ... ਇਸ ਤੋਂ ਇਲਾਵਾ ਪ੍ਰਸ਼ੰਸਕ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ।

 ਹੋਰ ਪੜ੍ਹੋ: ਫ਼ਿਲਮ 'ਕੈਰੀ ਆਨ ਜੱਟਾ 3' ਦਾ ਗੀਤ 'ਜੱਟੀ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ

ਦੱਸ ਦਈਏ ਕਿ ਕਰਨ ਔਜਲਾ ਨੇ ਇਸੇ ਸਾਲ ਆਪਣੀ ਗਰਲਫਰੈਂਡ ਪਲਕ ਨਾਲ ਵਿਆਹ ਕਰਵਾਇਆ ਹੈ ।  ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਗਾਇਕ ਕਰਨ ਔਜਲਾ ਦਾ ਗੀਤ “P.O.V” ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸਕਾਂ ਨੇ ਬੇਹੱਦ ਪਸੰਦ ਕੀਤਾ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network