ਗਾਇਕਾ ਜੋਤੀ ਨੂਰਾਂ ਮੁੜ ਵਿਵਾਦਾਂ ‘ਚ ਘਿਰੀ, ਪ੍ਰਸ਼ੰਸਕ ਦੇ ਨਾਲ ਕੀਤੀ ਕੁੱਟਮਾਰ, ਗਾਇਕ ਹੰਸ ਰਾਜ ਹੰਸ ਦੇ ਭਰਾ ਨੇ ਕਿਹਾ ‘ਫੈਨਸ ਨਾਲ ਬਦਸਲੂਕੀ ਕਰਨ ਵਾਲੀ ਦਾ ਹੋਵੇ ਬਾਈਕਾਟ’
ਗਾਇਕਾ ਜੋਤੀ ਨੂਰਾਂ (Jyoti Nooran) ਪਿਛਲੇ ਕਈ ਮਹੀਨਿਆਂ ਤੋਂ ਵਿਵਾਦਾਂ ‘ਚ ਘਿਰੀ ਹੋਈ ਹੈ । ਹੁਣ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਜੋਤੀ ਨੂਰਾਂ ਦੇ ਸਾਥੀਆਂ ਵੱਲੋਂ ਉਸ ਦੇ ਪ੍ਰਸ਼ੰਸਕ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਲੋਕ ਜੋਤੀ ਨੂਰਾਂ ਦੇ ਪ੍ਰਸ਼ੰਸਕਾਂ ਦੇ ਨਾਲ ਕੁੱਟਮਾਰ ਕਰ ਰਹੇ ਹਨ ।
ਹੋਰ ਪੜ੍ਹੋ : ਕੀ ਗਾਇਕ ਸ਼ੈਰੀ ਮਾਨ ਛੱਡਣ ਜਾ ਰਹੇ ਗਾਇਕੀ ਦਾ ਖੇਤਰ, ਗਾਇਕ ਦੀ ਪੋਸਟ ਵੇਖ ਪ੍ਰਸ਼ੰਸਕ ਹੋਏ ਹੈਰਾਨ
ਫੈਨ ਨੇ ਕਿਹਾ ਪਤਨੀ ਸੈਲਫੀ ਲੈਣਾ ਚਾਹੁੰਦੀ ਸੀ
ਜੋਤੀ ਨੂਰਾਂ ਦੇ ਇਸ ਫੈਨ ਦਾ ਕਹਿਣਾ ਹੈ ਕਿ ਉਹ ਆਪਣੀ ਪਤਨੀ ਦੇ ਨਾਲ ਹੋਟਲ ‘ਚ ਮੌਜੂਦ ਸੀ । ਜਿਸ ਤੋਂ ਬਾਅਦ ਉਸ ਦੀ ਪਤਨੀ ਨੇ ਸੈਲਫੀ ਲੈਣ ਦੀ ਜ਼ਿੱਦ ਕੀਤੀ ਅਤੇ ਜਦੋਂ ਉਹ ਜੋਤੀ ਨੂਰਾਂ ਦੇ ਨਾਲ ਸੈਲਫੀ ਕਰਵਾਉਣ ਗਏ ਤਾਂ ਜੋਤੀ ਨੂਰਾਂ ਦੇ ਸਾਥੀਆਂ ਨੇ ਉਸ ਦੇ ਨਾਲ ਕੁੱਟਮਾਰ ਕੀਤੀ । ਜਿਸ ਤੋਂ ਬਾਅਦ ਇਸ ਸ਼ਿਕਾਇਤ ਪੁਲਿਸ ਦੇ ਕੋਲ ਕਰਵਾਈ ਗਈ ਹੈ ।
ਹੰਸ ਰਾਜ ਹੰਸ ਦੇ ਭਰਾ ਨੇ ਜੋਤੀ ਨੂਰਾਂ ਖਿਲਾਫ ਖੋਲ੍ਹਿਆ ਮੋਰਚਾ
ਪ੍ਰਸਿੱਧ ਗਾਇਕ ਹੰਸ ਰਾਜ ਹੰਸ ਦੇ ਭਰਾ ਪਰਮਜੀਤ ਹੰਸ ਨੇ ਵੀ ਜੋਤੀ ਨੂਰਾਂ ਖਿਲਾਫ ਮੋਰਚਾ ਖੋਲ੍ਹਦੇ ਹੋਏ ਕਿਹਾ ਹੈ ਕਿ ਜੋਤੀ ਨੂਰਾਂ ਦਾ ਇਹ ਰਵਈਆ ਸਹੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੋਤੀ ਨੂਰਾਂ ਦਾ ਸ਼ੋਅ ਜਿੱਥੇ ਵੀ ਹੋਵੇ ਉੇਸ ਦਾ ਬਾਈਕਾਟ ਕਰੋ ।ਪਰਮਜੀਤ ਹੰਸ ਨੇ ਸੋਸ਼ਲ ਮੀਡੀਆ ‘ਤੇ ਪਾਈ ਇੱਕ ਵੀਡੀਓ ‘ਚ ਗਾਇਕਾ ਦੀ ਅਲੋਚਨਾ ਕੀਤੀ ਹੈ ।
- PTC PUNJABI