Samantha's Temple : ਸਾਊਥ ਅਦਾਕਾਰਾ ਸਮਾਂਥਾ ਨੂੰ ਜਨਮਦਿਨ 'ਤੇ ਮਿਲਿਆ ਖ਼ਾਸ ਤੋਹਫਾ, ਫੈਨ ਨੇ ਬਣਾਇਆ ਅਦਾਕਾਰਾ ਦਾ ਮੰਦਰ

ਸਾਊਥ ਸੁਪਰ ਸਟਾਰ ਸਮਾਂਥਾ ਰੁਥ ਪ੍ਰਭੂ ਨੇ ਹਾਲ ਹੀ ਵਿੱਚ ਆਪਣਾ ਜਨਮਦਿਨ ਮਨਾਇਆ ਹੈ। ਕਈ ਮੁਸ਼ਕਿਲਾਂ ਤੇ ਬਿਮਾਰੀ ਤੋਂ ਲੜਨ ਮਗਰੋਂ ਇਸ ਸਾਲ ਜਨਮਦਿਨ ਦੇ ਮੌਕੇ 'ਤੇ ਅਦਾਕਾਰਾ ਨੂੰ ਇੱਕ ਖ਼ਾਸ ਤੋਹਫਾ ਮਿਲਿਆ ਹੈ। ਜੀ ਹਾਂ ਅਦਾਕਾਰਾ ਦੇ ਇੱਕ ਫੈਨ ਨੇ ਉਨ੍ਹਾਂ ਦਾ ਮੰਦਰ ਤਿਆਰ ਕਰਵਾਇਆ ਹੈ।

Reported by: PTC Punjabi Desk | Edited by: Pushp Raj  |  April 30th 2023 07:00 AM |  Updated: April 30th 2023 07:00 AM

Samantha's Temple : ਸਾਊਥ ਅਦਾਕਾਰਾ ਸਮਾਂਥਾ ਨੂੰ ਜਨਮਦਿਨ 'ਤੇ ਮਿਲਿਆ ਖ਼ਾਸ ਤੋਹਫਾ, ਫੈਨ ਨੇ ਬਣਾਇਆ ਅਦਾਕਾਰਾ ਦਾ ਮੰਦਰ

Fan Makes Samantha's Temple : ਸਾਊਥ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਸਮਾਂਥਾ ਰੁਥ ਪ੍ਰਭੂ ਨੇ ਹਾਲੀ ਹੀ ਵਿੱਚ ਆਪਣਾ 36 ਵਾਂ ਜਨਮਦਿਨ ਮਨਾਇਆ ਹੈ। ਇਸ ਮੌਕੇ ਅਦਾਕਾਰਾ ਨੂੰ ਉਨ੍ਹਾਂ ਦੇ ਫੈਨਜ਼ ਤੋਂ ਜਿੱਥੇ ਇੱਕ ਪਾਸੇ ਵਧਾਈ ਸੰਦੇਸ਼ ਮਿਲੇ ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੂੰ ਖ਼ਾਸ ਤੋਹਫਾ ਵੀ ਮਿਲੀਆ। ਆਓ ਜਾਣਦੇ ਕੀ ਹੈ ਉਹ ਖ਼ਾਸ ਤੋਹਫਾ। 

ਮਸ਼ਹੂਰ ਅਦਾਕਾਰਾ ਸਮੰਥਾ ਰੂਥ ਅੱਜ ਕਿਸੀ ਪਛਾਣ ਦੀ ਮੋਹਤਾਜ਼ ਨਹੀਂ ਹਨ। ਅਦਾਕਾਰਾ ਐਕਟਿੰਗ ਦੇ ਨਾਲ-ਨਾਲ ਆਪਣੀ ਪਰਸਨਲ ਲਾਈਫ ਨੂੰ ਲੈ ਵੀ ਸੁਰਖੀਆਂ 'ਚ ਰਹਿੰਦੀ ਹਨ। ਇਸਦੇ ਨਾਲ ਹੀ ਸਮੰਥਾ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ​​ਫੈਨ ਫਾਲੋਇੰਗ ਹੈ।

 ਸਮੰਥਾ ਦੇ ਇੱਕ ਫੈਨ ਦੀ ਅਹਿਜੀ ਦੀਵਾਨਗੀ ਦੇਖਣ ਨੂੰ ਮਿਲੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦਰਅਸਲ ਅਦਕਾਰਾ ਨੇ 28 ਅਪ੍ਰੈਲ ਨੂੰ ਆਪਣਾ 36ਵਾਂ ਮਨਾਇਆ। ਇਸ ਮੌਕੇ ਸੰਦੀਪ ਨਾਮ ਦੇ ਇੱਕ ਫੈਨ ਨੇ ਆਂਧਰਾ ਪ੍ਰਦੇਸ਼ ਦੇ ਬਾਪਲਟਾ ਵਿੱਚ ਅਭਿਨੇਤਰੀ ਲਈ ਇੱਕ ਮੰਦਰ ਬਣਾਇਆ ਹੈ। ਇਸ ਮੰਦਰ 'ਚ ਬਕਾਇਦਾ ਸਮੰਥਾ ਦੀ ਮੂਰਤੀ ਵੀ ਲਗਾਈ ਗਈ ਹੈ। 

  ਸਮੰਥਾ ਦੀ ਮੂਰਤੀ ਅਤੇ ਮੰਦਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਮੰਦਰ 'ਚ ਸਥਾਪਤ ਸਮੰਥਾ ਦੀ ਮੂਰਤੀ ਨੂੰ ਦੇਖਣ ਅਤੇ ਉਸ ਦਾ ਜਨਮ ਦਿਨ ਮਨਾਉਣ ਲਈ ਆਸ-ਪਾਸ ਦੇ ਪਿੰਡਾਂ ਦੇ ਲੋਕ ਸੰਦੀਪ ਦੇ ਘਰ ਪਹੁੰਚੇ। ਸੰਦੀਪ ਨੇ ਦੱਸਿਆ ਕਿ ਉਸ ਦੀ ਇੱਛਾ ਇੱਕ ਵੱਡਾ ਮੰਦਰ ਬਣਾਉਣ ਦੀ ਸੀ। ਇਸ ਮੌਕੇ ਉਨ੍ਹਾਂ ਗਰੀਬਾਂ ਨੂੰ ਭੋਜਨ ਵੀ ਕਰਵਾਇਆ। 

ਹੋਰ ਪੜ੍ਹੋ: ਰਣਬੀਰ ਕਪੂਰ ਨੇ ਕੀਤੀ ਅਜਿਹੀ ਹਰਕਤ ਕਿ ਹੋਣਾ ਪਿਆ ਸ਼ਰਮਿੰਦਾ, ਵੇਖੋ ਅਦਾਕਾਰ ਦੀ ਵਾਇਰਲ ਵੀਡੀਓ

ਇਹ ਤਸਵੀਰਾਂ ਸੋਸ਼ਲ ਮੀਡਿਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਸਮੰਥਾ ਦੀ ਮੂਰਤੀ ਦੀ ਹਰ ਪਾਸੇ ਕਾਫੀ ਚਰਚਾ ਹੋ ਰਹੀ ਹੈ। ਹਾਲਾਂਕਿ ਅਜੇ ਤੱਕ ਮੰਦਰ ਨੂੰ ਲੈ ਕੇ ਸਮੰਥਾ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਦੱਸ ਦੇਈਏ ਕਿ ਸਮੰਥਾ ਮਾਈਓਸਾਈਟਿਸ ਨਾਂ ਦੀ ਆਟੋ-ਇਮਿਊਨ ਬੀਮਾਰੀ ਤੋਂ ਪੀੜਤ ਹੈ। ਉਹ ਕਈ ਮੌਕਿਆਂ 'ਤੇ ਇਸ ਬਾਰੇ ਬੋਲ ਚੁੱਕੀ ਹੈ। ਇਸ ਦੇ ਨਾਲ ਹੀ ਹਾਲ ਹੀ ਵਿੱਚ ਉਹ ਆਪਣੀ ਫ਼ਿਲਮ ਯਸ਼ੋਦਾ ਤੇ ਸ਼ਕੁੰਤਲਮ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network