ਰਣਬੀਰ ਕਪੂਰ ਨੇ ਕੀਤੀ ਅਜਿਹੀ ਹਰਕਤ ਕਿ ਹੋਣਾ ਪਿਆ ਸ਼ਰਮਿੰਦਾ, ਵੇਖੋ ਅਦਾਕਾਰ ਦੀ ਵਾਇਰਲ ਵੀਡੀਓ

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਹਾਲ ਹੀ 'ਚ ਬੁੱਕ ਲਾਂਚ ਈਵੈਂਟ 'ਚ ਪਹੁੰਚੇ ਸੀ, ਇੱਥੇ ਉਨ੍ਹਾਂ ਨੇ ਕੁਝ ਅਜਿਹਾ ਕੀਤਾ ਕਿ ਜਿਸ ਦੇ ਚੱਲਦੇ ਉਨ੍ਹਾਂ ਨੂੰ ਸਭ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ। ਰਣਬੀਰ ਦੀ ਇਹ ਵੀਡੀਓ ਸੋਸ਼ਲ ਮੀਡੀਆ'ਤੇ ਕਾਫੀ ਵਾਇਰਲ ਹੋ ਰਹੀ ਹੈ।

Written by  Pushp Raj   |  April 30th 2023 08:00 AM  |  Updated: April 30th 2023 08:00 AM

ਰਣਬੀਰ ਕਪੂਰ ਨੇ ਕੀਤੀ ਅਜਿਹੀ ਹਰਕਤ ਕਿ ਹੋਣਾ ਪਿਆ ਸ਼ਰਮਿੰਦਾ, ਵੇਖੋ ਅਦਾਕਾਰ ਦੀ ਵਾਇਰਲ ਵੀਡੀਓ

Ranbir Kapoor viral video : ਬੀ ਟਾਊਨ ਤੋਂ ਆਏ ਦਿਨ ਫ਼ਿਲਮੀ ਸਿਤਾਰਿਆਂ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜੇਕਰ ਕਪੂਰ ਖਾਨਦਾਨ ਦੇ ਲਾਡਲ  ਰਣਬੀਰ ਕਪੂਰ ਦੀ ਗੱਲ ਕਰੀਏ ਤਾਂ ਉਹ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਰਣਬੀਰ ਨਾਲ ਕੁਝ ਅਜਿਹਾ ਹੋਇਆ ਕਿ ਜਿਸ ਮਗਰੋਂ ਉਨ੍ਹਾਂ ਸ਼ਰਮਿੰਦਾ ਵੀ ਹੋਣਾ ਪਿਆ, ਆਓ ਜਾਣਦੇ ਹਾਂ ਆਖ਼ਿਰ ਕੀ ਹੈ ਪੂਰਾ ਮਾਮਲਾ। 

 

ਦਰਅਸਲ ਹਾਲ ਹੀ ਵਿੱਚ ਰਣਬੀਰ ਕਪੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਦਰਅਸਲ, ਰਣਬੀਰ ਇੱਕ ਬੁੱਕ ਲੌਂਚ ਈਵੈਂਟ 'ਚ ਪਹੁੰਚੇ ਸੀ। ਇੱਥੇ ਰਣਬੀਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਖ਼ੁਦ 'ਤੇ ਚਾਹ ਡੋਲ ਲਈ। ਇਸ ਤੋਂ ਰਣਬੀਰ ਵੀ ਕਾਫੀ ਸ਼ਰਮਿੰਦਾ ਹੋ ਗਏ। ਹੁਣ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਦੇਖ ਲੋਕ ਰਣਬੀਰ ਦੀ ਇਸ ਹਰਕਤ 'ਤੇ ਖੂਬ ਹੱਸ ਰਹੇ ਹਨ।

ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਰਣਬੀਰ ਕਪੂਰ ਆਪਣੀ ਮਾਂ ਨੀਤੂ ਕਪੂਰ ਨਾਲ ਇੱਕ ਬੁੱਕ ਲਾਂਚ ਈਵੈਂਟ ਦਾ ਹਿੱਸਾ ਬਣੇ। ਆਲ ਬਲੈਕ ਲੁੱਕ 'ਚ ਰਣਬੀਰ ਕਾਫੀ ਹੈਂਡਸਮ ਲੱਗ ਰਹੇ ਸਨ। ਦੂਜੇ ਪਾਸੇ, ਨੀਤੂ ਕਪੂਰ ਵੀ ਪਰਪਲ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। 

 

ਇਸ ਦੌਰਾਨ ਰਣਬੀਰ ਕਪੂਰ ਮਾਂ ਨੀਤੂ ਕਪੂਰ ਨਾਲ ਸਟੇਜ 'ਤੇ ਬੈਠੇ ਸਨ ਅਤੇ ਰਣਬੀਰ ਗੱਲਬਾਤ 'ਚ ਰੁੱਝੇ ਹੋਏ ਸਨ। ਉਸ ਦੇ ਇੱਕ ਹੱਥ ਵਿੱਚ ਮਾਈਕ ਅਤੇ ਦੂਜੇ ਹੱਥ ਵਿੱਚ ਚਾਹ ਸੀ। ਗੱਲਾਂ ਕਰਦੇ ਹੋਏ ਰਣਬੀਰ ਆਪਣੇ 'ਤੇ ਚਾਹ ਡੋਲ ਲਈ, ਚਾਹ ਗਰਮ ਹੋਣ ਦੀ ਵਜ੍ਹਾ ਕਰਕੇ ਰਣਬੀਰ ਆਪਣੀ ਸੀਟ 'ਤੇ ਉੱਛਲ ਪੈਦੇਂ ਹਨ। ਇਹ ਦੇਖ ਕੇ ਨੇੜੇ ਬੈਠੇ ਲੋਕ ਹੱਸ ਪਏ। 

ਹੋਰ ਪੜ੍ਹੋ: Viral Video: ਪੰਜਾਬੀ ਗੀਤ 'ਤੇ ਡਾਂਸ ਕਰਦੀ ਇਸ ਨਿੱਕੀ ਜਿਹੀ ਕੁੜੀ ਦੇ ਹਾਵ-ਭਾਵ ਨੂੰ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਵੇਖੋ ਕਿਊਟ ਵੀਡਓ 

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਨੂੰ ਪਸੰਦ ਕਰ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਸ ਰਣਬੀਰ ਦੇ ਇਸ ਮਾਸੂਮ ਅੰਦਾਜ਼ 'ਤੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਕੇ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇੱਕ ਯੂਜ਼ਰ ਨੇ ਵੀਡੀਓ 'ਤੇ ਕਮੈਂਟ ਕੀਤਾ ਅਰੇ ਭਾਈ ਧਿਆਨ ਸੇ ਐਸਾ ਕਰੋਗੇ ਤੋਂ ਆਲੀਆ ਭਾਬੀ ਆਪ ਕੇ ਕੱਪੜੇ ਨਹੀਂ ਧੋਏਗੀ। '

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network