watch video: ਅਬਦੁ ਰੌਜ਼ਿਕ ਨੂੰ ਗੋਦ 'ਚ ਚੁੱਕ ਕੇ ਡਾਂਸ ਕਰਦੇ ਨਜ਼ਰ ਆਏ ਸਲਮਾਨ ਖ਼ਾਨ, ਦੋਵਾਂ ਨੇ 'O oh jane jana' ਗੀਤ 'ਤੇ ਕੀਤਾ ਮਜ਼ੇਦਾਰ ਡਾਂਸ

ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ16 ਖ਼ਤਮ ਹੋ ਚੁੱਕਾ ਹੈ। ਇਸ ਸ਼ੋਅ ਦੇ ਰੈਪਅਪ ਤੋਂ ਬਾਅਦ ਸਲਮਾਨ ਖ਼ਾਨ ਤੇ ਅਬਦੂ ਰੌਜ਼ਿਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਦੋਵੇਂ ਮਜ਼ੇਦਾਰ ਅੰਦਾਜ਼ 'ਚ ਡਾਂਸ ਕਰਦੇ ਤੇ ਗੀਤ ਗਾਉਂਦੇ ਹੋਏ ਨਜ਼ਰ ਆਏ।

Written by  Pushp Raj   |  February 16th 2023 12:10 PM  |  Updated: February 16th 2023 12:12 PM

watch video: ਅਬਦੁ ਰੌਜ਼ਿਕ ਨੂੰ ਗੋਦ 'ਚ ਚੁੱਕ ਕੇ ਡਾਂਸ ਕਰਦੇ ਨਜ਼ਰ ਆਏ ਸਲਮਾਨ ਖ਼ਾਨ, ਦੋਵਾਂ ਨੇ 'O oh jane jana' ਗੀਤ 'ਤੇ ਕੀਤਾ ਮਜ਼ੇਦਾਰ ਡਾਂਸ

Salman Khan and Abdu Rozik funny video :  ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ16 ਖ਼ਤਮ ਹੋ ਚੁੱਕਾ ਹੈ। ਇਸ ਸ਼ੋਅ ਦੇ ਰੈਪਅਪ ਤੋਂ ਬਾਅਦ ਸਲਮਾਨ ਖ਼ਾਨ ਤੇ ਅਬਦੂ ਰੌਜ਼ਿਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਦੋਵੇਂ ਮਜ਼ੇਦਾਰ ਅੰਦਾਜ਼ 'ਚ ਡਾਂਸ ਕਰਦੇ ਤੇ ਗੀਤ ਗਾਉਂਦੇ ਹੋਏ ਨਜ਼ਰ ਆਏ।


 ਦੱਸ ਦਈਏ ਕਿ ਤਜ਼ਾਕਿਸਤਾਨ ਦੇ ਗਾਇਕ ਅਬਦੁ ਰੌਜ਼ਿਕ ਵੀ ਬਿੱਗ ਬੌਸ 16 ਦਾ ਹਿੱਸਾ ਰਹੇ। ਬੇਸ਼ਕ ਅਬਦੁ ਇਸ ਸ਼ੋਅ ਦੀ ਟਰਾਫੀ ਨਹੀਂ ਜਿੱਤ ਸਕੇ ਪਰ ਅਬਦੁ ਨੇ ਆਪਣੀ ਕਿਊਟਨੈਸ ਤੇ ਬੋਲਣ ਦੇ ਬੇਹੱਦ ਪਿਆਰ ਭਰੇ ਅੰਦਾਜ਼ ਨਾਲ ਹਰ ਕਿਸੇ ਦਾ ਮਨ ਮੋਹ ਲਿਆ। ਜਿੱਥੇ ਇੱਕ ਪਾਸੇ ਅਬਦੁ ਦਰਸ਼ਕਾਂ ਦੇ ਦਿਲਾਂ ਵਿੱਚ ਛਾਏ ਹਨ , ਉੱਤੇ ਹੀ ਉਹ ਬੀ ਟਾਊਨ ਦੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਦੇ ਵੀ ਫੇਵਰੇਟ ਹਨ। 


ਦੱਸ ਦਈਏ ਕਿ ਬਿੱਗ ਬੌਸ ਰਾਹੀਂ ਫੇਮ ਹਾਸਿਲ ਕਰਨ ਵਾਲੇ ਅਬਦੁ ਰੌਜ਼ਿਕ ਸਲਮਾਨ ਖ਼ਾਨ ਦੇ ਵੱਡੇ ਫੈਨ ਹਨ। ਸਲਮਾਨ ਖ਼ਾਨ ਵੀ ਅਬਦੁ ਨੂੰ ਬਹੁਤ ਪਸੰਦ ਕਰਦੇ ਹਨ। ਹਾਲ ਹੀ ਵਿੱਚ ਸਲਮਾਨ ਖ਼ਾਨ ਤੇ ਅਬਦੁ ਰੌਜ਼ਿਕ ਦੀ ਇੱਕ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਖ਼ੁਦ ਅਬਦੁ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ।  


ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਬਦੁ ਰੌਜ਼ਿਕ ਕਾਲੇ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੇ ਹਨ, ਜਦੋਂ ਕਿ ਸਲਮਾਨ ਖ਼ਾਨ ਕੈਜ਼ੂਅਲ ਲੁੱਕ 'ਚ ਨਜ਼ਰ ਆ ਰਹੇ ਹਨ। ਵੀਡੀਓ 'ਚ ਅਬਦੁ ਰੌਜ਼ਿਕ  ਸਲਮਾਨ ਖ਼ਾਨ ਦੀ ਫ਼ਿਲਮ 'ਪਿਆਰ ਕਿਆ ਤੋ ਡਰਨਾ ਕਯਾ' ਦਾ ਮਸ਼ਹੂਰ ਗੀਤ 'O oh jane jana' ਗੀਤ ਗਾ ਰਹੇ ਹਨ ਤੇ ਇਸ ਗੀਤ 'ਤੇ ਡਾਂਸ ਕਰ ਰਹੇ ਹਨ। ਅਬਦੁ ਦੇ ਨਾਲ-ਨਾਲ ਸਲਮਾਨ ਖ਼ਾਨ ਵੀ ਇਸ ਗੀਤ ਨੂੰ ਗਾ ਰਹੇ ਹਨ ਤੇ ਅਬਦੁ ਨੂੰ ਗੋਦ ਵਿੱਚ ਚੁੱਕ ਕੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। 


ਹੋਰ ਪੜ੍ਹੋ: MC Stan ਤੇ Virat Kohli ਦੇ ਫੈਨਜ਼ ਵਿਚਾਲੇ ਛਿੜੀ ਟਵਿੱਟਰ ਜੰਗ, ਵਾਇਰਲ ਹੋਏ ਸਕ੍ਰੀਨਸ਼ਾਟ ਨੇ ਇੰਟਰਨੈਟ 'ਤੇ ਲਿਆਂਦਾ ਭੂਚਾਲ

ਸਲਮਾਨ ਖ਼ਾਨ ਤੇ ਅਬਦੁ ਰੌਜ਼ਿਕ ਦੀ ਇਹ ਮਜ਼ੇਦਾਰ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਦੋਹਾਂ ਦੇ ਇਸ ਮਸਤੀ ਭਰੇ ਅੰਦਾਜ਼ 'ਤੇ ਕਮੈਂਟਸ ਰਾਹੀਂ ਆਪਣਾ ਪਿਆਰ ਲੁਟਾਉਂਦੇ ਹੋਏ ਨਜ਼ਰ ਆਏ। 


- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network