ਵਰੁਣ ਧਵਨ ਤੇ ਕ੍ਰਿਤੀ ਸੈਨਨ ਦੀ ਫ਼ਿਲਮ 'ਭੇੜੀਆ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ
ਵਰੁਣ ਧਵਨ ਤੇ ਕ੍ਰਿਤੀ ਸੈਨਨ ਦੀ ਫ਼ਿਲਮ 'ਭੇੜੀਆ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ
Film 'Bhediya' trailer : ਬਾਲੀਵੁੱਡ ਅਦਾਕਾਰ ਵਰੁਣ ਧਵਨ ਅਤੇ ਅਦਾਕਾਰ ਕ੍ਰਿਤੀ ਸੈਨਨ ਜਲਦ ਹੀ ਆਪਣੀ ਫ਼ਿਲਮ 'ਭੇੜੀਆ' ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਫ਼ਿਲਮ ਮੇਕਰਸ ਵੱਲੋਂ ਹੁਣ ਇਸ ਫ਼ਿਲਮ ਜਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਸਾਹਮਣੇ ਆ ਚੁੱਕੀ ਹੈ।
Image Source : Instagram
ਵਰੁਣ ਧਵਨ ਅਤੇ ਕ੍ਰਿਤੀ ਸੈਨਨ ਦੀ ਫ਼ਿਲਮ 'ਭੇੜੀਆ' 25 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਫ਼ਿਲਮ ਦਿਨੇਸ਼ ਵਿਜ਼ਾਨ ਵੱਲੋਂ ਨਿਰਮਿਤ ਹੈ ਅਤੇ ਅਮਰ ਕੌਸ਼ਿਕ ਵੱਲੋਂ ਨਿਰਦੇਸ਼ਿਤ ਹੈ। ਹੁਣ ਫ਼ਿਲਮ ਮੇਕਰਸ ਨੇ ਇਸ ਫ਼ਿਲਮ ਦਾ ਟ੍ਰੇਲਰ ਜਾਰੀ ਕਰਕੇ ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ ਹੈ।
ਇਸ ਫ਼ਿਲਮ ਦੇ ਟ੍ਰੇਲਰ ਤੋਂ ਪਹਿਲਾਂ ਫ਼ਿਲਮ ਦੇ ਲੀਡ ਕਲਾਕਾਰ ਵਰੁਣ ਧਵਨ ਅਤੇ ਕ੍ਰਿਤੀ ਸੈਨਨ ਦਾ ਫਰਸਟ ਲੁੱਕ ਵੀ ਸਾਹਮਣੇ ਆ ਚੁੱਕਾ ਹੈ। ਫ਼ਿਲਮ ਦੇ ਟੀਜ਼ਰ ਨੂੰ ਵੀ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ।
Image Source : Youtube
ਫ਼ਿਲਮ 'ਭੇੜੀਆ' ਇੱਕ ਹੌਰਰ ਕਾਮੇਡੀ ਉੱਤੇ ਅਧਾਰਿਤ ਫ਼ਿਲਮ ਹੈ।ਇਸ ਫ਼ਿਲਮ ਦੀ ਸਕ੍ਰਿਪਟ ਨਿਰੇਨ ਭੱਟ ਨੇ ਲਿਖੀ ਹੈ। ਭੱਟ ਵੈੱਬ ਸੀਰੀਜ਼ ਅਸੁਰ ਅਤੇ ਮਸ਼ਹੂਰ ਟੀਵੀ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਲਈ ਦੇ ਲਈ ਵੀ ਜਾਣੇ ਜਾਂਦੇ ਹਨ।
ਟ੍ਰੇਲਰ ਦੀ ਗੱਲ ਕੀਤੀ ਜਾਏ ਤਾਂ 2 ਮਿੰਟ 55 ਸੈਕਿੰਡ ਦੀ ਇਹ ਵੀਡੀਓ ਵਰੁਣ ਧਵਨ ਨਾਲ ਸ਼ੁਰੂ ਹੁੰਦੀ ਹੈ। ਵਰੁਣ ਧਵਨ ਸੁਫਨੇ ਵਿੱਚ ਇੱਕ ਭੇੜੀਏ ਨੂੰ ਖ਼ੁਦ 'ਤੇ ਹਮਲਾ ਕਰਦੇ ਹੋਏ ਦੇਖਦੇ ਹਨ। ਇਸ ਵਿੱਚ ਵਰੁਣ ਧਵਨ ਖ਼ੁਦ ਦੇ ਭੇੜੀਆ ਬਨਣ ਦੀ ਗੱਲ ਵੀ ਦੋਸਤਾਂ ਨੂੰ ਦੱਸਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੇ ਵਿੱਚ ਕਈ ਡਰਾਉਣੇ ਸੀਨਸ ਵੀ ਵਿਖਾਈ ਗਏ ਹਨ, ਜੋ ਫ਼ਿਲਮ ਦੀ ਹੌਰਰ ਕਹਾਣੀ ਨੂੰ ਬਰਕਰਾਰ ਰੱਖਦੇ ਹੋਏ ਨਜ਼ਰ ਆ ਰਹੇ ਹਨ।
Image Source : Instagram
ਹੋਰ ਪੜ੍ਹੋ: ਆਰੀਅਨ ਖ਼ਾਨ ਦਾ ਸਮਰਥਨ ਕਰਦੇ ਨਜ਼ਰ ਆਏ ਕੇਆਰਕੇ, ਟਵੀਟ ਕਰ ਕਿਹਾ ''ਸਰਕਾਰ ਆਰੀਅਨ ਖ਼ਾਨ ਨੂੰ ਦੇਵੇ ਮੁਆਵਜ਼ਾ '
ਇਸ ਫ਼ਿਲਮ ਦੇ ਵਿੱਚ ਤੁਹਾਨੂੰ ਹੌਰਰ ਕਾਮੇਡੀ ਦੇ ਨਾਲ ਜ਼ਬਰਦਸਤ ਗ੍ਰਾਫਿਕਸ ਕੰਬੀਨੇਸ਼ਨ ਵੇਖਣ ਨੂੰ ਮਿਲੇਗਾ। ਟ੍ਰੇਲਰ ਨੂੰ ਦੇਖਣ ਤੋਂ ਬਾਅਦ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਹੁਣ ਬਾਲੀਵੁੱਡ ਫ਼ਿਲਮਾਂ ਦੀਆਂ ਕਹਾਣੀਆਂ ਮਹਿਜ਼ ਰੋਮਾਂਸ ਤੱਕ ਹੀ ਸੀਮਤ ਨਹੀਂ ਰਹਿ ਗਈਆਂ ਹਨ। ਫਿਲਮਾਂ ਹੁਣ ਸ਼ਾਨਦਾਰ VFX ਅਤੇ ਕਹਾਣੀ ਲਾਈਨਾਂ ਨਾਲ ਬਣਾਈਆਂ ਜਾ ਰਹੀਆਂ ਹਨ। ਫ਼ਿਲਮ ਦਾ ਟ੍ਰੇਲਰ ਸਾਹਮਣੇ ਆਉਣ ਮਗਰੋ ਫੈਨਜ਼ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
