ਜੌਰਡਨ ਸੰਧੂ ਦੇ ਵੈਡਿੰਗ ਰਿਸ਼ੈਪਸ਼ਨ ਪਾਰਟੀ ਦੀ ਵੀਡੀਓ ਆਈ ਸਾਹਮਣੇ, ਸਤਿੰਦਰ ਸਰਤਾਜ ਤੋਂ ਲੈ ਕੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਕੀਤੀ ਸ਼ਿਰਕਤ
ਜੌਰਡਨ ਸੰਧੂ ਦੇ ਵੈਡਿੰਗ ਰਿਸ਼ੈਪਸ਼ਨ ਪਾਰਟੀ ਦੀ ਵੀਡੀਓ ਆਈ ਸਾਹਮਣੇ, ਸਤਿੰਦਰ ਸਰਤਾਜ ਤੋਂ ਲੈ ਕੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਕੀਤੀ ਸ਼ਿਰਕਤ
ਵੈਂਡਿੰਗ ਸੀਜ਼ਨ ਦੇ ਚੱਲਦੇ ਇੱਕ ਹੋਰ ਪੰਜਾਬੀ ਗਾਇਕ ਵਿਆਹ ਦੇ ਬੰਧਨ ਚ ਬੱਝ ਗਏ ਹਨ। ਜੀ ਹਾਂ ਪੰਜਾਬੀ ਗਾਇਕ ਜੌਰਡਨ ਸੰਧੂ (Jordan Sandhu) ਦਾ ਵਿਆਹ ਹੋ ਗਿਆ ਹੈ। ਉਨ੍ਹਾਂ ਨੇ 21 ਜਨਵਰੀ ਨੂੰ ਗੁਰਦੁਆਰਾ ਸਾਹਿਬ ‘ਚ ਜਸਪ੍ਰੀਤ ਦੇ ਨਾਲ ਲਾਵਾਂ ਲਈਆਂ ਹਨ। ਜੌਰਡਨ ਸੰਧੂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਹੁਣ ਦਰਸ਼ਕਾਂ ਦੇ ਨਾਲ ਅਸੀਂ ਜੌਰਡਨ ਸੰਧੂ ਦੇ ਵੈਂਡਿੰਗ ਰਿਸ਼ੈਪਸ਼ਨ (wedding reception)ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰ ਰਹੇ ਹਨ।
image From instagram
ਜੀ ਹਾਂ ਬੀਤੇ ਦਿਨੀਂ ਉਨ੍ਹਾਂ ਦੀ ਵੈਂਡਿੰਗ ਰਿਸ਼ੈਪਸ਼ਨ ਸੀ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਤੁਹਾਨੂੰ ਦੱਸ ਦਈਏ ਇਸ ਪਾਰਟੀ ਚ ਨਿਮਰਤ ਖਹਿਰਾ, ਸਰਗੁਣ ਮਹਿਤਾ, ਐਮੀ ਵਿਰਕ, ਦੇਸੀ ਕਰਿਊ ਵਾਲੇ, ਪਰਮੀਸ਼ ਵਰਮਾ, ਰੇਸ਼ਮ ਸਿੰਘ ਅਨਮੋਲ ਤੋਂ ਇਲਾਵਾ ਕਈ ਹੋਰ ਕਲਾਕਾਰ ਸ਼ਾਮਿਲ ਹੋਏ। ਡਾ. ਸਤਿੰਦਰ ਸਰਤਾਜ ਆਪਣੇ ਗੀਤਾਂ ਦੇ ਨਾਲ ਇਸ ਸ਼ਾਮ ਨੂੰ ਚਾਰ ਚੰਨ ਲਗਾਉਂਦੇ ਹੋਏ ਨਜ਼ਰ ਆਏ। ਜੌਰਡਨ ਜੋ ਕਿ ਮਹਿੰਦੀ ਰੰਗ ਦੀ ਸਟਾਈਲਿਸ਼ ਆਉਂਟ ਫਿੱਟ ਵਾਲੀ ਸ਼ੇਰਵਾਨੀ 'ਚ ਨਜ਼ਰ ਆਏ ਤੇ ਉਨ੍ਹਾਂ ਦੀ ਪਤਨੀ ਗੋਡਨ ਰੰਗ ਦੇ ਖ਼ੂਬਸੂਰਤ ਲਹਿੰਗੇ ‘ਚ ਨਜ਼ਰ ਆਈ। ਵੈਡਿੰਗ ਰਿਸ਼ੈਪਸ਼ਨ ਪਾਰਟੀ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਵੀਡੀਓ 'ਚ ਦੇਖ ਸਕਦੇ ਹੋ ਪੰਜਾਬੀ ਕਲਾਕਾਰਾਂ ਨੇ ਜੰਮ ਕੇ ਡਾਂਸ ਅਤੇ ਭੰਗੜੇ ਪਾਏ। ਇਸ ਤੋਂ ਇਲਾਵਾ ਨਵੀਂ ਵਿਆਹੀ ਜੋੜੀ ਵੀ ਡਾਂਸ ਕਰਦੀ ਨਜ਼ਰ ਆਈ। ਦੱਸ ਦਈਏ ਜੌਰਡਨ ਸੰਧੂ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਹਨ।
View this post on Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
