ਸੋਨਾਲੀ ਫੋਗਾਟ ਦਾ ਕਲੱਬ ‘ਚ ਡਾਂਸ ਵਾਲਾ ਵੀਡੀਓ ਆਇਆ ਸਾਹਮਣੇ, ਦੋਵੇਂ ਦੋਸ਼ੀਆਂ ਨਾਲ ਨੱਚਦੀ ਆ ਰਹੀ ਹੈ ਨਜ਼ਰ

written by Lajwinder kaur | August 26, 2022

video of Sonali Phogat shows her dancing with 2 accused: ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਵਿੱਚ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਗੋਆ ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਸੋਨਾਲੀ ਫੋਗਾਟ ਦਾ ਅੱਜ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਸ਼ਹਿਰ ਹਿਸਾਰ ‘ਚ ਕੀਤਾ ਗਿਆ।  ਜਿੱਥੋਂ ਨਮ ਅੱਖਾਂ ਦੇ ਨਾਲ ਪਰਿਵਾਰ ਤੇ ਉਨ੍ਹਾਂ ਦੀ ਧੀ ਨੇ ਸੋਨਾਲੀ ਨੂੰ ਅੰਤਿਮ ਵਿਦਾਈ ਦਿੱਤੀ। ਸੋਨਾਲੀ ਦੀ ਧੀ ਦਾ ਤਾਂ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਦੱਸਿਆ ਜਾ ਰਿਹਾ ਹੈ ਸੋਨਾਲੀ ਦੀ ਪੋਸਟਮਾਰਟਮ ਰਿਪੋਰਟ ‘ਚ ਉਸ ਦੇ ਸਰੀਰ ਤੇ ਕੁੱਟਮਾਰ ਦੇ ਕਈ ਨਿਸ਼ਾਨ ਪਾਏ ਜਾਣ ਦੀ ਪੁਸ਼ਟੀ ਹੋਈ।

ਹੋਰ ਪੜ੍ਹੋ : ਵਿਆਹ ਦੇ ਗਹਿਣੇ ਪਾ ਕੇ ਯਾਮੀ ਗੌਤਮ ਨੇ ਪਤੀ ਆਦਿਤਿਆ ਧਰ ਨਾਲ ਹਿਮਾਚਲ 'ਚ ਕੀਤੀ ਪੂਜਾ, ਮਾਤਾ ਜਵਾਲਾ ਦੇਵੀ ਦਾ ਲਿਆ ਆਸ਼ੀਰਵਾਦ, ਦੇਖੋ ਤਸਵੀਰਾਂ

Sonali Phogat Daughter image From instagram

ਦੱਸ ਦਈਏ ਅਦਾਕਾਰਾ ਅਤੇ ਭਾਰਤੀ ਜਨਤਾ ਪਾਰਟੀ ਦੀ ਨੇਤਾ ਸੋਨਾਲੀ ਫੋਗਾਟ ਦੀ ਮੌਤ ਤੋਂ ਕੁਝ ਦਿਨ ਬਾਅਦ ਸ਼ੁੱਕਰਵਾਰ ਨੂੰ ਉਸਦੀ ਇੱਕ ਪੁਰਾਣੀ ਵੀਡੀਓ ਸਾਹਮਣੇ ਆਈ ਜਿਸ ਵਿੱਚ ਉਹ ਆਪਣੇ ਦੋ ਸਾਥੀਆਂ ਨਾਲ ਨੱਚਦੀ ਦਿਖਾਈ ਦਿੱਤੀ, ਜਿਨ੍ਹਾਂ ਨੂੰ ਹੁਣ ਉਸਦੀ ਮੌਤ ਦੇ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਹ ਵੀਡੀਓ ਘਟਨਾ ਵਾਲੇ ਦਿਨ ਦੀ ਦੱਸੀ ਜਾ ਰਹੀ ਹੈ। ਵੀਡੀਓ ਗੋਆ ਦੇ ਇੱਕ ਕਲੱਬ ਦਾ ਹੈ ਅਤੇ ਸੋਨਾਲੀ ਫੋਗਾਟ ਦੀ ਮੌਤ ਤੋਂ ਇੱਕ ਰਾਤ ਪਹਿਲਾਂ ਲਿਆ ਗਿਆ ਸੀ।

sonali phogat image source Instagram

ਵੀਡੀਓ ਵਿੱਚ ਸੋਨਾਲੀ ਫੋਗਾਟ 22 ਅਗਸਤ ਨੂੰ ਗੋਆ ਪਹੁੰਚਣ 'ਤੇ ਫੋਗਾਟ ਦੇ ਨਾਲ ਆਏ ਸੁਧੀਰ ਸਾਗਵਾਨ ਅਤੇ ਸੁਖਵਿੰਦਰ ਸਿੰਘ ਨਾਲ ਨੱਚਦੇ ਹੋਏ ਦਿਖਾਈ ਦੇ ਰਹੀ ਹੈ। ਫੋਗਾਟ ਦੇ ਭਰਾ ਰਿੰਕੂ ਢਾਕਾ ਦੁਆਰਾ ਦਰਜ ਕਰਵਾਈ ਗਈ ਪੁਲਿਸ ਸ਼ਿਕਾਇਤ ਵਿੱਚ ਦੋਵਾਂ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

inside image of sonali with pa image source Instagram

ਗੋਆ ਪੁਲਿਸ ਨੇ ਪੋਸਟਮਾਰਟਮ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਸੋਨਾਲੀ ਫੋਗਾਟ ਦੇ ਸਰੀਰ 'ਤੇ "ਬਹੁਤ ਸਾਰੀਆਂ ਜ਼ਬਰਦਸਤ ਸੱਟਾਂ" ਹੋਣ ਤੋਂ ਬਾਅਦ ਉਸਦੀ 'ਕਤਲ' ਦੇ ਸਬੰਧ ਵਿੱਚ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਨੇ ਦੋਵਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 302 (ਕਤਲ) ਤਹਿਤ ਕੇਸ ਦਰਜ ਕਰ ਲਿਆ ਹੈ।

viral club dance video viral sonali phogat image source Instagram

You may also like