ਵਿਆਹ ਦੇ ਗਹਿਣੇ ਪਾ ਕੇ ਯਾਮੀ ਗੌਤਮ ਨੇ ਪਤੀ ਆਦਿਤਿਆ ਧਰ ਨਾਲ ਹਿਮਾਚਲ 'ਚ ਕੀਤੀ ਪੂਜਾ, ਮਾਤਾ ਜਵਾਲਾ ਦੇਵੀ ਦਾ ਲਿਆ ਆਸ਼ੀਰਵਾਦ, ਦੇਖੋ ਤਸਵੀਰਾਂ

written by Lajwinder kaur | August 26, 2022

Yami Gautam and husband Aditya Dhar seek blessings at the Jwala Devi shrine in Himachal: ਯਾਮੀ ਗੌਤਮ ਨੇ ਪਿਛਲੇ ਸਾਲ ਆਪਣੇ ਹੋਮ ਟਾਊਨ 'ਚ ਨਿਰਦੇਸ਼ਕ ਆਦਿਤਿਆ ਧਰ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਸਾਲ ਬਾਅਦ ਹੁਣ ਉਹ ਆਪਣੇ ਪਤੀ ਦੇ ਨਾਲ ਹਿਮਾਚਲ ਪਹੁੰਚੀ ਹੋਈ ਹੈ। ਜਿੱਥੇ ਉਹ ਪਤੀ ਆਦਿਤਿਆ ਧਰ ਨਾਲ ਕੁਲ ਦੇਵੀ ਨੈਨਾ ਦੇਵੀ ਜੀ ਅਤੇ ਮਾਤਾ ਜਵਾਲਾ ਦੇਵੀ ਜੀ ਦੇ ਮੰਦਰ ਪਹੁੰਚੀ ਅਤੇ ਵਿਸ਼ੇਸ਼ ਪੂਜਾ ਕੀਤੀ। ਅਦਾਕਾਰਾ ਦਾ ਇਹ ਸਾਦਗੀ ਦੇ ਨਾਲ ਭਰਿਆ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਜਜ਼ਬਾਤਾਂ ਤੇ ਐਕਸ਼ਨ ਦਾ ਨਾਲ ਭਰਿਆ ਹਰਦੀਪ ਗਰੇਵਾਲ ਦੀ ਫ਼ਿਲਮ ‘ਬੈਚ 2013’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

bollywood actess image source Instagram

ਇੰਡਸਟਰੀ 'ਚ ਯਾਮੀ ਗੌਤਮ ਦਾ ਸਫਰ ਸ਼ਾਨਦਾਰ ਰਿਹਾ ਹੈ। ਉਸਨੇ ਟੀਵੀ ਤੋਂ ਬਾਲੀਵੁੱਡ ਵਿੱਚ ਕਦਮ ਰੱਖਿਆ ਅਤੇ ਜਲਦੀ ਹੀ ਉਹ ਇੰਡਸਟਰੀ ਦਾ ਹਿੱਸਾ ਬਣ ਗਈ । ਪਰ ਇਸ ਅਦਾਕਾਰਾ ਨੇ ਆਪਣੇ ਆਪ ਨੂੰ ਕਦੇ ਵੀ ਸਫਲਤਾ ਦੀ ਹਵਾ ਨਹੀਂ ਲੱਗਣ ਦਿੱਤੀ ਅਤੇ ਇਹੀ ਕਾਰਨ ਹੈ ਕਿ ਯਾਮੀ ਆਪਣੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ। ਇਸ ਦੀ ਝਲਕ ਉਨ੍ਹਾਂ ਦੀ ਤਾਜ਼ਾ ਪੋਸਟ 'ਚ ਦੇਖਣ ਨੂੰ ਮਿਲੀ ਹੈ।

yami and aditya image source Instagram

ਯਾਮੀ ਗੌਤਮ ਹੁਣ ਇੱਕ ਵਾਰ ਫਿਰ ਪਤੀ ਆਦਿਤਿਆ ਧਰ ਨਾਲ ਆਪਣੇ ਹੋਮ ਟਾਊਨ ਪਹੁੰਚੀ ਹੈ, ਜਿੱਥੇ ਉਸਨੇ ਆਪਣੀ ਪਰਿਵਾਰਕ ਦੇਵੀ ਨੈਨਾ ਦੇਵੀ ਅਤੇ ਜਵਾਲਾ ਦੇਵੀ ਦੇ ਮੰਦਰ ਵਿੱਚ ਹਾਜ਼ਰੀ ਭਰੀ ਅਤੇ ਇੱਕ ਵਿਸ਼ੇਸ਼ ਪੂਜਾ ਵੀ ਕੀਤੀ ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

yami and hubby pic wedding image source Instagram

ਇਨ੍ਹਾਂ ਤਸਵੀਰਾਂ 'ਚ ਯਾਮੀ ਹਮੇਸ਼ਾ ਦੀ ਤਰ੍ਹਾਂ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸਨੇ ਇੱਕ ਗੋਲਡਨ ਰੰਗ ਦਾ ਬ੍ਰੋਕੇਡ ਵਾਲਾ ਸੂਟ ਪਾਇਆ ਹੋਇਆ ਹੈ ਅਤੇ ਸਿਰ ਨੂੰ ਦੁਪੱਟਾ ਨਾਲ ਢੱਕਿਆ ਹੋਇਆ ਹੈ, ਯਾਮੀ ਨੇ ਜਵਾਲਾ ਦੇਵੀ ਦਾ ਆਸ਼ੀਰਵਾਦ ਲਿਆ ਹੋਇਆ ਹੈ। ਇਸ ਦੇ ਨਾਲ ਹੀ ਆਦਿਤਿਆ ਵੀ ਕੁੜਤਾ ਪਜਾਮੇ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਯਾਮੀ ਨੇ ਆਪਣੇ ਵਿਆਹ ਵਾਲੇ ਦਿਨ ਪਾਏ ਹੋਏ ਗਹਿਣਿਆਂ ਨੂੰ ਪਹਿਣਿਆ ਹੋਇਆ ਹੈ। ਦੋਵੇਂ ਇਕੱਠੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ।

ਫਿਲਮ ਅਦਾਕਾਰਾ ਯਾਮੀ ਗੌਤਮ ਵਿਆਹ ਤੋਂ ਬਾਅਦ ਪਹਿਲੀ ਵਾਰ ਮਾਂ ਜਵਾਲਾ ਦੇ ਦਰਸ਼ਨਾਂ ਲਈ ਆਈ ਸੀ। ਇਸ ਦੌਰਾਨ ਉਨ੍ਹਾਂ ਦੇ ਨਾਲ ਪਤੀ ਆਦਿਤਿਆ ਧਰ ਅਤੇ ਮਾਂ ਅੰਜਲੀ ਗੌਤਮ ਵੀ ਮੌਜੂਦ ਸਨ। ਤਿੰਨਾਂ ਨੇ ਯੱਗਸ਼ਾਲਾ ਵਿੱਚ ਹਵਨ ਕੀਤਾ। ਯਾਮੀ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਮਾਂ ਜਵਾਲਾ ਦੇਵੀ ਦੇ ਦਰਬਾਰ 'ਚ ਆਉਂਦੀ ਰਹੀ ਹੈ। ਉਹ ਇੱਥੇ ਆਉਣਾ ਪਸੰਦ ਕਰਦੇ ਹਨ।

ਯਾਮੀ ਦੀ ਜੋੜੀ ਆਦਿਤਿਆ ਨਾਲ ਖੂਬ ਮਿਲ ਰਹੀ ਹੈ। ਪਿਛਲੇ ਸਾਲ 4 ਜੂਨ ਨੂੰ ਅਦਾਕਾਰਾ ਨੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਸੀ, ਜਿਸ ਕਾਰਨ ਪ੍ਰਸ਼ੰਸਕ ਕਾਫੀ ਹੈਰਾਨ ਰਹਿ ਗਏ ਸਨ। ਯਾਮੀ ਹਮੇਸ਼ਾ ਤੋਂ ਚਾਹੁੰਦੀ ਸੀ ਕਿ ਉਸਦਾ ਵਿਆਹ ਪਰਿਵਾਰ ਅਤੇ ਕਰੀਬੀ ਲੋਕਾਂ ਵਿਚਕਾਰ ਹੋਵੇ, ਇਸ ਲਈ ਉਸਨੇ ਲਾਕਡਾਊਨ ਦੌਰਾਨ ਹਿਮਾਚਲ ਸਥਿਤ ਆਪਣੇ ਜੱਦੀ ਘਰ ਵਿੱਚ ਵਿਆਹ ਕਰਵਾਇਆ ਸੀ। ਸੋਸ਼ਲ ਮੀਡੀਆ ਉੱਤੇ ਅਦਾਕਾਰਾ ਦੇ ਸਾਦੀ ਦੇ ਨਾਲ ਕਰਵਾਏ ਵਿਆਹ ਦੀ ਕਾਫੀ ਸ਼ਲਾਘਾ ਹੋਈ ਸੀ।

 

 

View this post on Instagram

 

A post shared by Yami Gautam Dhar (@yamigautam)

You may also like