ਵਿਅਕਤੀ ਨੇ ਫਲਾਈਟ 'ਚ ਲਿਆ ਲਿਟੀ ਚੋਖੇ ਨਾਲ ਅਚਾਰ ਦਾ ਮਜ਼ਾ, ਵੀਡੀਓ ਦੇਖ ਲੋਕਾਂ ਨੇ ਕਿਹਾ - 'ਜੀਆ ਹੋ ਬਿਹਾਰ ਕੇ ਲਾਲਾ'

ਸੋਸ਼ਲ ਮੀਡੀਆ 'ਤੇ ਇੱਕ ਵਿਅਕਤੀ ਦੇ ਹਵਾਈ ਸਫਰ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੀ ਖ਼ਾਸ ਗੱਲ ਇਹ ਹੈ ਕਿ ਇਹ ਵਿਅਕਤੀ ਫਲਾਈਟ 'ਚ ਬੈਠ ਕੇ ਲਿੱਟੀ-ਚੋਖਾ ਨਾਲ ਅਚਾਰ ਦਾ ਆਨੰਦ ਮਾਣ ਰਿਹਾ ਹੈ।

Written by  Pushp Raj   |  April 16th 2023 09:30 AM  |  Updated: April 16th 2023 09:30 AM

ਵਿਅਕਤੀ ਨੇ ਫਲਾਈਟ 'ਚ ਲਿਆ ਲਿਟੀ ਚੋਖੇ ਨਾਲ ਅਚਾਰ ਦਾ ਮਜ਼ਾ, ਵੀਡੀਓ ਦੇਖ ਲੋਕਾਂ ਨੇ ਕਿਹਾ - 'ਜੀਆ ਹੋ ਬਿਹਾਰ ਕੇ ਲਾਲਾ'

Bihari Men enjoys litti chokha in FlightViral Video: ਤੁਸੀਂ ਅਕਸਰ ਹੀ ਹਵਾਈ ਸਫ਼ਰ ਦੇ ਦੌਰਾਨ ਲੋਕਾਂ ਨੂੰ ਆਈਆਂ ਪਰੇਸ਼ਾਨੀਆਂ ਸਬੰਧੀ ਜਾਂ ਹੋਰ ਤਰ੍ਹਾਂ ਦੀਆਂ ਕਈ ਖਬਰਾਂ ਸੁਣਿਆਂ ਹੋਣਗੀਆਂ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਬਿਹਾਰੀ ਦੇ ਰਹਿਣ ਵਾਲੇ ਵਿਅਕਤੀ ਦੀ ਫਲਾਈਟ ਦੇ ਸਫਰ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਆਓ ਜਾਣਦੇ ਹਾਂ ਕਿਉਂ। 

ਜਿੱਥੇ ਹਰ ਦੇਸ਼ ਵਿੱਚ ਵੱਖ-ਵੱਖ ਤਰ੍ਹਾਂ ਦੇ ਭੋਜਨ ਮਿਲਦੇ ਹਨ, ਉੱਥੇ ਹੀ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਕਈ ਤਰ੍ਹਾਂ ਦੇ ਸੁਆਦੀ ਪਕਵਾਨ ਮਸ਼ਹੂਰ ਹਨ। ਬਿਹਾਰ ਦਾ ਲਿੱਟੀ-ਚੋਖਾ ਅਜਿਹੇ ਪ੍ਰਸਿੱਧ ਪਕਵਾਨਾਂ ਦੀ ਸੂਚੀ ਵਿੱਚ ਸ਼ਾਮਲ ਹੈ ਅਤੇ ਇਹ ਬਿਹਾਰੀਆਂ ਦਾ ਸਭ ਤੋਂ ਪਸੰਦੀਦਾ ਭੋਜਨ ਹੈ।

ਬਿਹਾਰ ਦੀ ਲਿੱਟੀ ਅਤੇ ਚੋਖਾ ਆਪਣੇ ਸ਼ਾਨਦਾਰ ਸਵਾਦ ਦੇ ਕਾਰਨ ਦੇਸ਼ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਹੁਣ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਲਿੱਟੀ ਲਈ ਬਿਹਾਰ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਪਿਆਰ ਨਜ਼ਰ ਆ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਬਿਹਾਰੀ ਜਿੱਥੇ ਵੀ ਰਹਿਣਗੇ, ਲਿੱਟੀ ਚੋਖਾ ਵੀ ਉਨ੍ਹਾਂ ਦੇ ਨਾਲ-ਨਾਲ ਰਹੇਗਾ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਫਲਾਈਟ ਅੰਦਰ ਬੈਠਾ ਇੱਕ ਵਿਅਕਤੀ ਘਰ ਤੋਂ ਲਿਆਂਦੇ ਖਾਣੇ ਦਾ ਬੈਗ ਖੋਲ੍ਹਦਾ ਹੈ ਅਤੇ ਉਸ 'ਚ ਰੱਖੇ ਲਿੱਟੀ-ਚੋਖੇ ਦਾ ਮਜ਼ਾ ਅਚਾਰ ਨਾਲ ਲੈਂਦਾ ਨਜ਼ਰ ਆ ਰਿਹਾ ਹੈ। ਉਹ ਲਿੱਟੀ ਖਾਂਦਿਆਂ ਹੋਇਆਂ ਇਸ ਦੇ ਲਈ ਆਪਣੇ ਪਿਆਰ ਨੂੰ ਜਗਜਾਹਰ ਕਰਦਾ ਹੈ। ਉਸ ਦਾ ਲਿੱਟੀ ਲਈ ਪਿਆਰ ਦੇਖ ਕੇ ਸੋਸ਼ਲ ਯੂਜ਼ਰਸ ਕਹਿ ਰਹੇ ਹਨ, 'ਜੀਆ ਹੋ ਬਿਹਾਰ ਕੇ ਲਾਲਾ'।

ਹੋਰ ਪੜ੍ਹੋ: ਪ੍ਰਿੰਸ ਨਰੂਲਾ ਦੇ ਲਾਈਵ ਕੰਸਰਟ ਦੌਰਾਨ ਹੋਇਆ ਹੰਗਾਮਾ, ਗਾਇਕ ਨੇ ਬਾਥਰੂਮ 'ਚ ਲੁਕ ਕੇ ਬਚਾਈ ਜਾਨ     

ਇਹ ਵੀਡੀਓ ਛਪਰਾ ਜ਼ਿਲ੍ਹੇ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ। ਵੀਡੀਓ ਵਿੱਚ, ਤੁਸੀਂ ਫਲਾਈਟ ਦੇ ਅੰਦਰ ਬੈਠੇ ਇੱਕ ਵਿਅਕਤੀ ਨੂੰ ਦੇਖੋਗੇ ... ਜੋ ਬਿਹਾਰ ਦਾ ਮਸ਼ਹੂਰ ਪਕਵਾਨ ਲਿੱਟੀ-ਚੋਖਾ ਚਟਨੀ ਅਤੇ ਅਚਾਰ ਦੇ ਨਾਲ ਖਾਂਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਉਹ ਦੱਸਦਾ ਹੈ ਕਿ ਫਲਾਈਟ ਹੋਵੇ ਜਾਂ ਲੰਡਨ ਜਾਂ ਬਿਹਾਰ, ਲਿਟੀ-ਚੋਖਾ ਖਾਣ ਦਾ ਆਪਣਾ ਹੀ ਮਜ਼ਾ ਹੈ। ਵੀਡੀਓ 'ਚ ਇਹ ਸ਼ਖਸ ਇਹ ਵੀ ਦੱਸਦਾ ਹੈ ਕਿ ਬਿਹਾਰੀ ਕਦੇ ਵੀ ਲਿੱਟੀ-ਚੋਖੇ ਤੋਂ ਬਿਨਾਂ ਨਹੀਂ ਰਹਿ ਸਕਦਾ, ਇਸ ਦੇਸੀ ਭੋਜਨ ਨੂੰ ਚੱਖਣ 'ਚ ਜੋ ਮਜ਼ਾ ਆਉਂਦਾ ਹੈ, ਉਹ ਪੀਜ਼ਾ ਬਰਗਰ ਖਾਣ 'ਚ ਨਹੀਂ ਆਉਂਦਾ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network