ਪ੍ਰਿੰਸ ਨਰੂਲਾ ਦੇ ਲਾਈਵ ਕੰਸਰਟ ਦੌਰਾਨ ਹੋਇਆ ਹੰਗਾਮਾ, ਗਾਇਕ ਨੇ ਬਾਥਰੂਮ 'ਚ ਲੁਕ ਕੇ ਬਚਾਈ ਜਾਨ

ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕ ਪ੍ਰਿੰਸ ਨਰੂਲਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ 'ਚ ਗਾਇਕ ਦੇ ਪ੍ਰੋਗਰਾਮ ਦੌਰਾਨ ਹੰਗਾਮਾ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਜਾਣਕਾਰੀ ਮੁਤਾਬਕ ਇਹ ਹੰਗਾਮਾ, ਕਿਸੇ ਵੱਲੋਂ ਗਾਇਕ ਨਾਲ ਬਦਸਲੂਕੀ ਕਰਨ ਦੇ ਚੱਲਦੇ ਹੋਇਆ ਹੈ।

Written by  Pushp Raj   |  April 16th 2023 07:30 AM  |  Updated: April 16th 2023 07:30 AM

ਪ੍ਰਿੰਸ ਨਰੂਲਾ ਦੇ ਲਾਈਵ ਕੰਸਰਟ ਦੌਰਾਨ ਹੋਇਆ ਹੰਗਾਮਾ, ਗਾਇਕ ਨੇ ਬਾਥਰੂਮ 'ਚ ਲੁਕ ਕੇ ਬਚਾਈ ਜਾਨ

Ruckus in Prince Narula's live concert: ਬਿੱਗ ਬੌਸ ਫੇਮ, ਗਾਇਕ ਤੇ ਅਦਾਕਾਰ ਪ੍ਰਿੰਸ ਨਰੂਲਾ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਦੇ ਇੱਕ ਲਾਈਵ ਕੰਸਰਟ ਦੌਰਾਨ ਹੰਗਾਮਾ ਹੋਣ ਸਬੰਧੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। 

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਉਤਰਾਖੰਡ ਵਿਖੇ ਵਾਪਰੀ। ਰੁਦਰਪੁਰ- ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ 'ਚ ਅਦਾਕਾਰ ਤੇ ਗਾਇਕ ਪ੍ਰਿੰਸ ਨਰੂਲਾ ਦੇ ਪ੍ਰੋਗਰਾਮ 'ਚ ਹੰਗਾਮਾ ਹੋ ਗਿਆ। ਸਟੇਜ ਸ਼ੋਅ ਦੌਰਾਨ ਕਿਸੇ ਨੇ ਪ੍ਰਿੰਸ ਦਾ ਹੱਥ ਖਿੱਚ ਲਿਆ। ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਬਹਿਸ ਹੋਈ ਅਤੇ ਫਿਰ ਲੜਾਈ ਸ਼ੁਰੂ ਹੋ ਗਈ।

ਇਸ 'ਚ ਕਈ ਲੋਕ ਜ਼ਖਮੀ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੰਗਾਮਾ ਹੁੰਦਾ ਵੇਖ ਪ੍ਰਿੰਸ ਨਰੂਲਾ ਨੇ ਸਟੇਜ ਛੱਡ ਦਿੱਤੀ ਅਤੇ ਬਾਥਰੂਮ ਵਿੱਚ ਲੁਕ ਕੇ ਆਪਣੀ ਜਾਨ ਬਚਾਈ। ਸੂਚਨਾ ਮਿਲਣ 'ਤੇ ਰੁਦਰਪੁਰ ਦੇ ਕੋਤਵਾਲ ਵਿਕਰਮ ਰਾਠੌਰ ਅਤੇ ਰਾਮਪੁਰਾ ਚੌਕੀ ਦੇ ਇੰਚਾਰਜ ਅਰਜੁਨ ਗਿਰੀ ਟੀਮ ਨਾਲ ਮੌਕੇ 'ਤੇ ਪਹੁੰਚੇ ਪਰ ਉਦੋਂ ਤੱਕ ਮਾਮਲਾ ਸ਼ਾਂਤ ਹੋ ਚੁੱਕਾ ਸੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ: ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਇੰਸਟਾਗ੍ਰਾਮ 'ਤੇ ਹੋਏ 1 ਮਿਲੀਅਨ ਫਾਲੋਅਰਜ਼, ਫੈਨਜ਼ ਨੇ ਕਿਹਾ, 'ਬਾਪੂ ਅਸੀਂ ਤੁਹਾਡੇ ਨਾਲ ਹਾਂ'

ਜਾਣਕਾਰੀ ਮੁਤਾਬਕ ਅਦਾਕਾਰ ਤੇ ਪੰਜਾਬੀ ਗਾਇਕ ਪ੍ਰਿੰਸ ਨਰੂਲਾ ਦੀ ਅਗਵਾਈ 'ਚ ਇੱਕ ਪ੍ਰੋਗਰਾਮ 'ਸੇਲਿਬ੍ਰਿਟੀ ਨਾਈਟ' ਦਾ ਆਯੋਜਨ ਰੁਦਰਪੁਰ ਦੇ ਰਾਮਪੁਰ ਹਾਈਵੇ 'ਤੇ ਸਥਿਤ ਇੱਕ ਹੋਟਲ 'ਚ ਕੀਤਾ ਗਿਆ ਸੀ ਇਸ  ਦਾ ਆਯੋਜਨ ਸ਼ਹਿਰ ਦੇ ਹੀ ਇੱਕ ਵਿਅਕਤੀ ਨੇ ਕੀਤਾ ਸੀ। ਇਸ 'ਚ ਪ੍ਰਿੰਸ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਵੀ ਹਿੱਸਾ ਲਿਆ। ਜਿਵੇਂ ਹੀ ਲੋਕਾਂ ਨੂੰ ਇਸ ਪ੍ਰੋਗਰਾਮ ਬਾਰੇ ਪਤਾ ਲੱਗਾ ਤਾਂ ਹੋਟਲ 'ਚ ਭੀੜ ਵਧਣ ਲੱਗੀ। ਫਿਲਹਾਲ ਇਸ ਬਾਰੇ ਅਜੇ ਤੱਕ ਪ੍ਰਿੰਸ ਨਰੂਲਾ ਜਾਂ ਉਨ੍ਹਾਂ ਦੀ ਟੀਮ ਵੱਲੋਂ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network