Viral News:'ਦਿ ਗ੍ਰੇਟ ਲਾਫਟਰ ਚੈਲੇਜ਼' ਫੇਮ ਕਾਮੇਡੀਅਨ ਖਿਆਲੀ ਸਹਾਰਨ ਖਿਲਾਫ ਮਾਮਲਾ ਹੋਇਆ ਦਰਜ, ਮਹਿਲਾ ਨੇ ਕਾਮੇਡੀਅਨ 'ਤੇ ਲਾਇਆ ਜਬਰ ਜਨਾਹ ਦਾ ਇਲਜ਼ਾਮ
Case registered against Khayali Saharan: ਟੀਵੀ ਦੇ ਮਸ਼ਹੂਰ ਕਾਮੇਡੀ ਸ਼ੋਅ 'ਦਿ ਲਾਫਟਰ ਚੈਲੇਂਜ' ਫੇਮ ਕਾਮੇਡੀਅਨ ਖਿਆਲੀ ਸਹਾਰਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ ਵਿੱਚ ਪੁਲਿਸ ਵੱਲੋਂ ਕਾਮੇਡੀਅਨ ਦੇ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਇਹ ਕਾਰਵਾਈ ਇੱਕ ਮਹਿਲਾ ਵੱਲੋਂ ਸ਼ਿਕਾਇਤ ਕੀਤੇ ਜਾਣ ਮਗਰੋਂ ਕੀਤੀ ਗਈ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਸ਼੍ਰੀਗੰਗਾਨਗਰ ਦੀ ਰਹਿਣ ਵਾਲੀ 25 ਸਾਲਾ ਮਹਿਲਾ ਨੇ ਕਾਮੇਡੀਅਨ ਖਿਲਾਫ ਜਬਰ ਜਨਾਹ ਦਾ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਹੈ। ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਜੈਪੁਰ ਪੁਲਿਸ ਹਰਕਤ ਵਿੱਚ ਆ ਗਈ ਹੈ।
ਤਾਜ਼ਾ ਜਾਣਕਾਰੀ ਮੁਤਾਬਕ ਇਹ ਘਟਨਾ ਵੀਰਵਾਰ ਨੂੰ ਜੈਪੁਰ ਦੇ ਇੱਕ ਹੋਟਲ ਵਿੱਚ ਵਾਪਰੀ। ਪੁਲਿਸ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਮੁਤਾਬਕ, ਕਾਮੇਡੀਅਨ ਖਿਆਲੀ ਦੇ ਖਿਲਾਫ ਮਾਨਸਰੋਵਰ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ,ਜਦੋਂ ਮਹਿਲਾ ਨੇ ਕਾਮੇਡੀਅਨ 'ਤੇ ਗੰਭੀਰ ਇਲਜ਼ਾਮ ਲਗਾਏ ਸਨ। ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਪੀੜਤ ਮਹਿਲਾ ਨਾਲ ਇਹ ਘਟਨਾ ਸੋਮਵਾਰ ਨੂੰ ਹੀ ਵਾਪਰੀ ਸੀ, ਜਿਸ ਤੋਂ ਇੱਕ ਘੰਟੇ ਬਾਅਦ ਉਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਪਹੁੰਚੀ ਸੀ।
ਨੌਕਰੀ ਦਿਵਾਉਣ ਦੇ ਬਹਾਨੇ ਬਲਾਤਕਾਰ ਕੀਤਾ
ਪੀੜਤਾ ਦੇ ਇਲਜ਼ਾਮਾਂ ਮੁਤਾਬਕ ਕਾਮੇਡੀਅਨ ਖਿਆਲੀ ਨੇ ਉਸ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਮਾਨਸਰੋਵਰ ਦੇ ਇੱਕ ਹੋਟਲ ਵਿੱਚ ਬੁਲਾਇਆ। ਇਸ ਦੇ ਨਾਲ ਹੀ ਮਹਿਲਾ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਕਾਮੇਡੀਅਨ ਉਸ ਸਮੇਂ ਨਸ਼ੇ ਦੀ ਹਾਲਤ ਵਿੱਚ ਸੀ, ਉਸ ਦੇ ਮਨ੍ਹਾ ਕਰਨ ਦੇ ਬਾਵਜੂਦ ਵੀ ਕਾਮੇਡੀਅਨ ਨੇ ਉਸ ਨਾਲ ਜ਼ਬਰਦਸਤੀ ਕੀਤੀ। ਇਸ ਮਾਮਲੇ 'ਤੇ ਮਾਨਸਰੋਵਰ ਥਾਣੇ ਦੇ ਸਬ-ਇੰਸਪੈਕਟਰ ਸੰਦੀਪ ਯਾਦਵ ਨੇ ਕਿਹਾ, 'ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਕਾਮੇਡੀਅਨ ਦੇ ਖਿਲਾਫ ਆਈਪੀਸੀ ਦੀ ਧਾਰਾ 376 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਦੀ ਪੂਰੀ ਜਾਂਚ ਬਿਨਾਂ ਕਿਸੇ ਦਬਾਅ ਦੇ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ: Gurdas Maan:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਗਾਇਕ ਗੁਰਦਾਸ ਮਾਨ, ਤਸਵੀਰਾਂ ਹੋਇਆਂ ਵਾਇਰਲ
ਸੋਸ਼ਲ ਮੀਡੀਆ 'ਤੇ ਖਿਆਲੀ ਨੂੰ ਕੀਤਾ ਜਾ ਰਿਹਾ ਹੈ ਟ੍ਰੋਲ
ਕਾਮੇਡੀਅਨ ਖਿਲਾਫ ਰੇਪ ਕੇਸ ਦੀ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ 'ਤੇ ਪ੍ਰਸ਼ੰਸਕ ਕਾਮੇਡੀਅਨ ਨੂੰ ਝੂਠਾ ਬੋਲ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਕਿਸੇ ਦੇ ਚਿਹਰੇ ਨੂੰ ਦੇਖ ਕੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਉਹ ਅਸਲ 'ਚ ਕਿੰਨਾ ਜੰਗਲੀ ਹੈ।' ਇੱਕ ਹੋਰ ਯੂਜ਼ਰ ਨੇ ਲਿਖਿਆ, "ਜੇਕਰ ਮਹਿਲਾ ਦੇ ਇਲਜ਼ਾਮ ਸੱਚ ਹਨ ਤਾਂ ਖਿਆਲੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।"
- PTC PUNJABI