Trending:
Shah Rukh Khan:ਆਖਿਰ ਅਜਿਹਾ ਕੀ ਹੋਇਆ ਕਿ ਸ਼ਾਹਰੁਖ ਖ਼ਾਨ ਦੇ ਟਵੀਟ ਮਗਰੋਂ ਡਿਨਰ ਲੈ ਕੇ 'ਮਨੰਤ' ਪਹੁੰਚੀ Swiggy ਦੀ ਟੀਮ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
Shah Rukh Khan '#AskSRK' session : ਸ਼ਾਹਰੁਖ ਖ਼ਾਨ (Shah Rukh Khan ) ਨੂੰ ਬਾਲੀਵੁੱਡ ਦਾ ਕਿੰਗ ਖ਼ਾਨ ਕਿਹਾ ਜਾਂਦਾ ਹੈ। ਉਹ ਆਪਣੀਆਂ ਫਿਲਮਾਂ, ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਐਕਟਰ ਦੇ ਦੁਨੀਆ ਭਰ ਵਿੱਚ ਕਰੋੜਾਂ ਫੈਨਸ ਹਨ।ਸ਼ਾਹਰੁਖ ਖ਼ਾਨ ਨਾ ਸਿਰਫ਼ ਬਾਲੀਵੁੱਡ ਦੇ ਬਾਦਸ਼ਾਹ ਹਨ, ਸਗੋਂ ਦੁਨੀਆ ਭਰ ਦੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਵੀ ਰਾਜ ਕਰਦੇ ਹਨ। ਸ਼ਾਹਰੁਖ ਦਾ ਕ੍ਰੇਜ਼ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਸੁਪਰਸਟਾਰ ਸ਼ਾਹਰੁਖ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਪਣੇ ਪ੍ਰਸ਼ੰਸਕਾਂ ਤੇ ਦਰਸ਼ਕਾਂ ਨਾਲ ਕਿਵੇਂ ਜੁੜਨਾ ਹੈ।
ਇਸ ਦਾ ਇਕ ਵੱਡਾ ਸਬੂਤ '#AskSRK' ਸੈਸ਼ਨ ਹੈ, ਜੋ ਉਹ ਹਰ ਮਹੀਨੇ ਟਵਿਟਰ 'ਤੇ ਆਪਣੇ ਪ੍ਰਸ਼ੰਸਕਾਂ ਲਈ ਆਯੋਜਿਤ ਕਰਦੇ ਹਨ। ਇਸ ਦੌਰਾਨ ਸ਼ਾਹਰੁਖ ਨੇ ਆਪਣੇ ਪ੍ਰਸ਼ੰਸਕਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬਹੁਤ ਹੀ ਮਜ਼ਾਕੀਆ ਤੇ ਦਿਲਚਸਪ ਤਰੀਕੇ ਨਾਲ ਦਿੱਤੇ। ਸ਼ਾਹਰੁਖ ਦੇ ਇਹ ਜਵਾਬ ਮਜ਼ਾਕੀਆ ਹੀ ਨਹੀਂ, ਸਗੋਂ ਸੈਂਸ ਆਫ ਹਿਊਮਰ ਨਾਲ ਵੀ ਭਰਪੂਰ ਹਨ।
ਸ਼ਾਹਰੁਖ ਅਕਸਰ ਆਪਣੇ ਫੈਨਸ ਨਾਲ ਜੁੜੇ ਰਹਿਣ ਲਈ ਟਵਿੱਟਰ ‘ਤੇ ਪੋਸਟ ਸ਼ੇਅਰ ਕਰਦੇ ਹਨ। ਇਸ ਦੇ ਨਾਲ ਹੀ ਹਾਲ ਹੀ ‘ਚ ਉਨ੍ਹਾਂ ਨੇ ਟਵਿਟਰ ‘ਤੇ 15 ਮਿੰਟ ਦਾ '#AskSRK' ਸੈਸ਼ਨ ਰੱਖਿਆ ਸੀ। ਸ਼ਾਹਰੁਖ ਨੇ ਫੈਨ ਨੂੰ ਪੁੱਛਿਆ ਕਿ ਤੁਸੀਂ ਸਵਿਗੀ ਨਾਲ ਕੀ ਕਰ ਰਹੇ ਹੋ?
ਸ਼ਾਹਰੁਖ ਨੇ ਫੈਨ ਨੂੰ ਪੁੱਛਿਆ ਕਿ ਤੁਸੀਂ ਸਵਿਗੀ ਤੋਂ ਹੋ?
ਸ਼ਾਹਰੁਖ ਖਾਨ ਆਪਣੇ ਪ੍ਰਸ਼ੰਸਕਾਂ ਦੇ ਹਰ ਸਵਾਲ ਦਾ ਜਵਾਬ ਬਹੁਤ ਹੀ ਮਜ਼ਾਕੀਆ ਅੰਦਾਜ਼ ਵਿੱਚ ਦਿੰਦੇ ਹਨ। ਹੁਣ ਜਦੋਂ ਸ਼ਾਹਰੁਖ ਨੇ ਸੋਮਵਾਰ ਨੂੰ 'ਆਸਕ ਮੀ ਐਨੀਥਿੰਗ' ਸੈਸ਼ਨ ਦਾ ਆਯੋਜਨ ਕੀਤਾ ਤਾਂ ਇਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਪੁੱਛਿਆ, 'ਖਾਨਾ ਖਾ ਕੀ ਭਾਈ?' ਇਸ 'ਤੇ ਸ਼ਾਹਰੁਖ ਨੇ ਜਵਾਬ ਦਿੱਤਾ, "ਕਿਊਨ ਭਾਈ ਆਪ ਸਵਿਗੀ ਸੇ ਹੋ...ਭੇਜ ਡੋਗੇ ਕੀ?" ਬੱਸ ਫਿਰ ਕੀ ਸੀ, ਸਵਿਗੀ ਨੇ ਵੀ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਲਿਖਿਆ, 'ਅਸੀਂ ਸਵਿਗੀ ਤੋਂ ਭੇਜ ਦਈਏ ?'
Kyun bhai aap Swiggy se ho….bhej doge kya?? https://t.co/Jskh69QEqc
— Shah Rukh Khan (@iamsrk) June 12, 2023
ਸ਼ਾਹਰੁਖ ਦੇ ਘਰ ਪਹੁੰਚੀ ਸਵਿੱਗੀ ਦੀ ਟੀਮ
ਇਸ ਤੋਂ ਥੋੜ੍ਹੀ ਦੇਰ ਬਾਅਦ Swiggy ਦੇ ਟਵਿਟਰ ਹੈਂਡਲ 'ਤੇ ਇਕ ਤਸਵੀਰ ਪੋਸਟ ਕੀਤੀ ਗਈ। ਜਿਸ 'ਚ ਸੱਤ ਡਿਲੀਵਰੀ ਬੁਆਏ ਮੰਨਤ ਦੇ ਘਰ ਦੇ ਬਾਹਰ ਖਾਣਾ ਲੈ ਕੇ ਖੜ੍ਹੇ ਦਿਖਾਈ ਦਿੱਤੇ। ਇਸ ਤਸਵੀਰ 'ਤੇ ਕੈਪਸ਼ਨ ਦਿੱਤਾ ਗਿਆ, 'ਹਮ ਸਵਿਗੀ ਵਾਲੇ ਹੈਂ ਹਮ ਡਿਨਰ ਲੈਕਰ ਆ ਗਏ'।
hum swiggy wale hai aur hum dinner leke aagaye 🥰 https://t.co/iMFJcYjUVm pic.twitter.com/swKvsEZYhC
— Swiggy (@Swiggy) June 12, 2023
ਇੱਕ ਯੂਜ਼ਰ ਨੇ ਲਿਖਿਆ- ਡਿਨਰ ਲਈ ਇੰਨੇ ਲੋਕ? ਕੀ ਤੁਸੀਂ ਭੰਡਾਰੇ ਦਾ ਖਾਣਾ ਆਰਡਰ ਕੀਤਾ ਸੀ? ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ- ਬਾਦਸ਼ਾਹ ਇਕੱਲੇ ਖਾਣਾ ਨਹੀਂ ਖਾਂਦੇ। ਇੱਕ ਹੋਰ ਯੂਜ਼ਰ ਨੇ ਲਿਖਿਆ- ਕੀ ਤੁਸੀਂ ਚਿਕਨ ਤੰਦੂਰੀ ਲੈ ਕੇ ਆਏ ਹੋ, ਖ਼ਾਨ ਸਰ ਨੂੰ ਇਹ ਬਹੁਤ ਪਸੰਦ ਹੈ।
ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਹਰ ਮਹੀਨੇ ਇੱਕ ਵਾਰ ਆਪਣੇ ਫੈਨਸ ਲਈ ਟਵਿੱਟਰ ‘ਤੇ ASKSRK ਸੈਸ਼ਨ ਦਾ ਆਯੋਜਨ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਫੈਨਸ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਪ੍ਰਸ਼ੰਸਕ ਉਸ ਤੋਂ ਪਰਸਨਲ, ਫਿਲਮ ਆਦਿ ਬਾਰੇ ਸਵਾਲ ਵੀ ਕਰਦੇ ਹਨ।
hehe... badmaash 😋 hum poochte hai kyon ki Aapke khairiyaat poochne se Dil ko Sukoon milta hai... Hum Jin se Pyaar karte hai woh theek se khaya piya kare toh Dil ko Sukoon milta hai 🥺 Haaye Meri Jaan mera bas chale toh Swiggy kyon, aapne haathon se khilaoon main aapko Roz 🤌🏼 pic.twitter.com/Gj37vm2iR7
— ❥ Sнαн ᏦᎥ Ᏸ𝐢ω𝐢 𓀠 (@JacyKhan) June 13, 2023
- PTC PUNJABI