ਅਰਮਾਨ ਮਲਿਕ ਨੇ ਆਪਣੇ ਤਿੰਨਾਂ ਨਵ-ਜਨਮੇ ਬੱਚਿਆਂ ਦੇ ਨਾਲ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕ ਲੁਟਾ ਰਹੇ ਪਿਆਰ

ਅਰਮਾਨ ਮਲਿਕ ਨੇ ਆਪਣੇ ਤਿੰਨਾਂ ਬੱਚਿਆਂ ਅਤੇ ਦੋਵਾਂ ਪਤਨੀਆਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਯੂਟਿਊਬਰ ਆਪਣੇ ਬੱਚਿਆਂ ਦੇ ਨਾਲ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ । ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਵੀ ਯੂਟਿਊਬਰ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ ।

Reported by: PTC Punjabi Desk | Edited by: Shaminder  |  April 29th 2023 10:15 AM |  Updated: April 29th 2023 10:20 AM

ਅਰਮਾਨ ਮਲਿਕ ਨੇ ਆਪਣੇ ਤਿੰਨਾਂ ਨਵ-ਜਨਮੇ ਬੱਚਿਆਂ ਦੇ ਨਾਲ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕ ਲੁਟਾ ਰਹੇ ਪਿਆਰ

ਅਰਮਾਨ ਮਲਿਕ (Armaan Malik)ਨੇ ਆਪਣੇ ਤਿੰਨਾਂ ਬੱਚਿਆਂ ਅਤੇ ਦੋਵਾਂ ਪਤਨੀਆਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਯੂਟਿਊਬਰ ਆਪਣੇ ਬੱਚਿਆਂ ਦੇ ਨਾਲ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ । ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਵੀ ਯੂਟਿਊਬਰ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ ।

ਹੋਰ ਪੜ੍ਹੋ : ਅਮਰ ਨੂਰੀ ਦੇ ਦਿਲ ਦੇ ਬੇਹੱਦ ਕਰੀਬ ਹੈ ਇਹ ਗੀਤ, ਸਰਦੂਲ ਸਿਕੰਦਰ ਦੀ ਮੌਜੂਦਗੀ ਦਾ ਕਰਵਾਉਂਦਾ ਹੈ ਅਹਿਸਾਸ

ਸਾਰਾ ਪਰਿਵਾਰ ਨਵ-ਜਨਮੇ ਬੱਚਿਆਂ ਦੀ ਖੁਸ਼ੀ ਮਨਾਉਣ ‘ਚ ਰੁੱਝਿਆ ਹੋਇਆ ਹੈ । ਸੋਸ਼ਲ ਮੀਡੀਆ ‘ਤੇ ਉਸ ਦੇ ਇਹ ਦੋਵੇਂ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੇ ਹਨ । 

ਬੀਤੇ ਦਿਨੀਂ  ਪਤਨੀ ਨੇ ਜੁੜਵਾ ਬੱਚਿਆਂ ਨੂੰ ਦਿੱਤਾ ਸੀ ਜਨਮ

 ਬੀਤੇ ਦਿਨੀਂ ਅਰਮਾਨ ਮਲਿਕ ਦੀ ਪਤਨੀ ਪਾਇਲ ਮਲਿਕ ਨੇ ਇੱਕ ਪੁੱਤਰ ਅਤੇ ਇੱਕ ਧੀ ਨੂੰ ਜਨਮ ਦਿੱਤਾ ਸੀ । ਜਿਸ ਤੋਂ ਬਾਅਦ ਅਰਮਾਨ ਮਲਿਕ ਨੇ ਆਪਣੇ ਦੋਵਾਂ ਬੱਚਿਆਂ ਦੇ ਬਾਰੇ ਰਿਵੀਲ ਕੀਤਾ ਸੀ ਕਿ ਪਾਇਲ ਨੇ ਧੀ ਅਤੇ ਪੁੱਤਰ ਨੂੰ ਜਨਮ ਦਿੱਤਾ ਹੈ । ਸੋਸ਼ਲ ਮੀਡੀਆ ‘ਤੇ ਯੂਜ਼ਰ ਇਸ ਪਰਿਵਾਰ ਨੂੰ ਵਧਾਈ ਦੇ ਰਹੇ ਹਨ । 

ਅਰਮਾਨ ਮਲਿਕ ਹੈ ਕੰਟੈਂਟ ਕ੍ਰਿਏਟਰ

 ਅਰਮਾਨ ਮਲਿਕ ਕੰਟੈਂਟ ਕ੍ਰਿਏਟਰ ਹੈ ਅਤੇ ਅਕਸਰ ਆਪਣੇ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਾ ਹੈ । ਸੋਸ਼ਲ ਮੀਡੀਆ ‘ਤੇ ਉਸ ਦੀ ਵੱਡੀ ਫੈਨ ਫਾਲੋਵਿੰਗ ਹੈ । ਉਹ ਅਕਸਰ ਆਪਣੀਆਂ ਦੋਵਾਂ ਪਤਨੀਆਂ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ । ਇਸ ਤੋਂ ਇਲਾਵਾ ਇਸ ਕੰਮ ‘ਚ ਉਸ ਦਾ ਪਰਿਵਾਰ ਵੀ ਉਸ ਦੇ ਨਾਲ ਪੂਰਾ ਸਹਿਯੋਗ ਕਰਦਾ ਹੈ ਅਤੇ ਦੋਵੇਂ ਪਤਨੀਆਂ ਵੀ ਵੀਡੀਓਜ਼ ਅਤੇ ਬਲੌਗ ਬਣਾ ਕੇ ਸ਼ੇਅਰ ਕਰਦੀਆਂ ਰਹਿੰਦੀਆਂ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network