ਗਿਆਨੀ ਪਿੰਦਰਪਾਲ ਸਿੰਘ ਜੀ ਵਿਦੇਸ਼ ਦੀ ਧਰਤੀ ‘ਤੇ ਖੇਤਾਂ ‘ਚ ਟ੍ਰੈਕਟਰ ਚਲਾਉਂਦੇ ਆਏ ਨਜ਼ਰ, ਕਿਹਾ ‘ਅੱਜ ਪਿੰਡ ਯਾਦ ਆ ਗਿਆ’
ਗਿਆਨੀ ਪਿੰਦਰਪਾਲ ਸਿੰਘ ਜੀ (Giani Pinderpal Singh ji) ਵਿਦੇਸ਼ ਦੀ ਧਰਤੀ ‘ਤੇ ਟ੍ਰੈਕਟਰ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਿਆਨੀ ਪਿੰਦਰਪਾਲ ਸਿੰਘ ਜੀ ਖੇਤਾਂ ‘ਚ ਟ੍ਰੈਕਟਰ ਦੇ ਨਾਲ ਵਾਹੀ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਹੋਰ ਪੜ੍ਹੋ : ਨੂਰਾਂ ਸਿਸਟਰਸ ਵਿਚਾਲੇ ਵਿਵਾਦ ਵਧਿਆ, ਜੋਤੀ ਨੂਰਾਂ ਦੇ ਖਿਲਾਫ ਹੋਈ ਭੈਣ ਸੁਲਤਾਨਾ, ਜਾਣੋ ਪੂਰੀ ਖ਼ਬਰ
ਕਥਾ ਰਾਹੀਂ ਸੰਗਤਾਂ ਨੂੰ ਕਰਦੇ ਹਨ ਨਿਹਾਲ
ਗਿਆਨੀ ਪਿੰਦਰਪਾਲ ਸਿੰਘ ਜੀ ਅਕਸਰ ਆਪਣੀ ਕਥਾ ਦੇ ਰਾਹੀਂ ਸ਼ਰਧਾਲੂਆਂ ਨੂੰ ਨਿਹਾਲ ਕਰਦੇ ਹਨ । ਉਨ੍ਹਾਂ ਵੱਲੋਂ ਕੀਤੀ ਗਈ ਕਥਾ ਅਤੇ ਸ਼ਬਦ ਕੀਰਤਨ ਸੰਗਤਾਂ ਨੂੰ ਪ੍ਰਮਾਤਮਾ ਨਾਲ ਜੋੜਦੇ ਹਨ । ਗਿਆਨੀ ਪਿੰਦਰਪਾਲ ਸਿੰਘ ਜੀ ਦਾ ਜਨਮ ਥਰਵਾ ਮਾਜਰਾ ਤਹਿਸੀਲ ਅਸੰਧ ਕਰਨਾਲ ‘ਚ ਹੋਇਆ ਹੈ ਜਦੋਂਕਿ ਉਨ੍ਹਾਂ ਦੇ ਵੱਡੇ ਵਡੇਰੇ ਪਾਕਿਸਤਾਨ ਦੇ ਸ਼ੇਖਪੁਰਾ ਤੋਂ ਆਏ ਸਨ ।
ਉਨ੍ਹਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਹਰਦਿਆਲ ਸਿੰਘ ਵਿਰਕ ਅਤੇ ਮਾਤਾ ਦਾ ਨਾਮ ਬਲਬੀਰ ਕੌਰ ਹੈ। ਭਾਈ ਸਾਹਿਬ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਲੁਧਿਆਣਾ ‘ਚ ਰਹਿੰਦੇ ਹਨ । ਆਪਣੀ ਕਥਾ ਦੇ ਵਿੱਚ ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੋੜਨ ਵਾਲੇ ਭਾਈ ਸਾਹਿਬ ਅਕਸਰ ਹੱਕ ਹਲਾਲ ਦੀ ਕਮਾਈ ‘ਤੇ ਜ਼ੋਰ ਦਿੰਦੇ ਹਨ ।
ਜੋ ਕਿ ਗੁਰੂ ਨਾਨਕ ਪਾਤਸ਼ਾਹ ਨੇ ਵੀ ਕੁਲ ਲੁਕਾਈ ਨੂੰ ਹੱਥੀਂ ਕਿਰਤ ਕਰਨ ਦਾ ਸੁਨੇਹਾ ਦਿੱਤਾ ਸੀ । ਭਾਈ ਸਾਹਿਬ ਖੁਦ ਵੀ ਹੱਥੀਂ ਕਿਰਤ ਕਰਦੇ ਹਨ ਅਤੇ ਖੇਤਾਂ ‘ਚ ਖੁਦ ਹਲ ਵਾਹੁੰਦੇ ਅਤੇ ਕੰਮ ਕਾਜ ਕਰਦੇ ਨਜ਼ਰ ਆਉਂਦੇ ਹਨ ।
- PTC PUNJABI