ਜਾਣੋਂ ਕਿਵੇਂ ਲੀਕ ਹੋਈ ਕੁੱਲ੍ਹੜ ਪੀਜ਼ਾ ਕਪਲ ਦੀ ਇਤਰਾਜ਼ਯੋਗ ਵੀਡੀਓ, ਸਦਮੇ 'ਚ Kulhad Pizza Couple ਨੇ ਦੁਖੀ ਮਨ ਨਾਲ ਪਾਈ ਪੋਸਟ

ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਇਨ੍ਹੀਂ ਦਿਨੀਂ ਮੁਸ਼ਕਿਲ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦਾ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਾਲੇ ਵੀ ਕਈ ਲੋਕਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਵੱਲੋਂ ਉਨ੍ਹਾਂ ਦਾ ਸਮਰਥਨ ਵੀ ਕੀਤਾ ਜਾ ਰਿਹਾ ਹੈ। ਸਹਿਜ਼ ਅਰੋੜਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਦੀ ਵੀਡੀਓ ਹੋਰ ਵਾਇਰਲ ਨਾਂ ਕਰਨ ਦੀ ਅਪੀਲ ਕੀਤੀ ਹੈ।

Written by  Pushp Raj   |  September 26th 2023 06:22 PM  |  Updated: September 26th 2023 06:22 PM

ਜਾਣੋਂ ਕਿਵੇਂ ਲੀਕ ਹੋਈ ਕੁੱਲ੍ਹੜ ਪੀਜ਼ਾ ਕਪਲ ਦੀ ਇਤਰਾਜ਼ਯੋਗ ਵੀਡੀਓ, ਸਦਮੇ 'ਚ Kulhad Pizza Couple ਨੇ ਦੁਖੀ ਮਨ ਨਾਲ ਪਾਈ ਪੋਸਟ

 'Kulhad Pizza Viral Video' case update :  ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਇਨ੍ਹੀਂ ਦਿਨੀਂ ਮੁਸ਼ਕਿਲ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦਾ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਾਲੇ ਵੀ ਕਈ ਲੋਕਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਵੱਲੋਂ ਉਨ੍ਹਾਂ ਦਾ ਸਮਰਥਨ ਵੀ ਕੀਤਾ ਜਾ ਰਿਹਾ ਹੈ। 

ਇਸ ਤੋਂ ਇਲਾਵਾ ਕੁਝ ਲੋਕਾਂ ਵੱਲੋਂ ਉਨ੍ਹਾਂ ਦਾ ਸਮਰਥਨ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਪੰਜਾਬੀ ਗਾਇਕ ਭੁਪਿੰਦਰ ਗਿੱਲ ਦੀ ਪਤਨੀ ਅਤੇ ਐਮੀ ਵਿਰਕ ਤੋਂ ਇਲਾਵਾ ਅਨਮੋਲ ਕਵਾਤਰਾ ਅਤੇ ਆਸ਼ੀਸ਼ ਚੰਚਲਾਨੀ ਨੇ ਵੀ ਕੁੱਲ੍ਹੜ ਪੀਜ਼ਾ ਕਪਲ ਦੇ ਸਮਰਥਨ ਵਿੱਚ ਗੱਲ ਕੀਤੀ ਹੈ। ਇਸ ਵਿਚਾਲੇ ਕੁੱਲ੍ਹੜ ਪੀਜ਼ਾ ਕਪਲ(ਸਹਿਜ ਅਰੋੜਾ) ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਉਨ੍ਹਾਂ ਲੋਕਾਂ ਅਤੇ ਮੀਡੀਆ ਨੂੰ ਖਾਸ ਅਪੀਲ ਕੀਤੀ ਹੈ।

ਸਹਿਜ਼ ਅਰੋੜਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਲੋਕਾਂ ਅਤੇ ਮੀਡੀਆ ਨੂੰ ਅਪੀਲ... ਮੇਰੀ ਹਿੰਮਤ ਨਹੀਂ ਪੈਂਦੀ ਨਾ ਇਦਾ ਦਾ ਹਾਲਤ ਕੀ ਵਾਰ-ਵਾਰ ਵੀਡੀਓ ਬਣਾਵਾਂ, ਜਾਂ ਇੰਟਰਵਿਊ ਦੇਵਾਂ, ਕਿਸੇ ਦੇ ਵੀ ਬਿਨ੍ਹਾਂ ਸਬੂਤ ਤੋਂ ਦਿੱਤੇ ਫਰਜ਼ੀ ਬਿਆਨ ਕਾਰਨ ਸਾਡੀ ਛਵੀ ਹੋਰ ਖਰਾਬ ਨਾ ਕਰੋ... ਪੁਲਿਸ ਆਪਣਾ ਕੰਮ ਕਰ ਰਹੀ ਹੈ, ਸਾਨੂੰ ਰਾਜ਼ੀਨਾਮੇ ਲਈ ਫੋਰਸ ਕੀਤਾ ਜਾ ਰਿਹਾ ਸੀ, ਕੁਝ ਪੋਲੀਟਿਕਲੀ ਦਬਾਅ ਕਾਰਨ ਅਸੀ ਮਨਾ ਕਰ ਦਿੱਤਾ ਤਾਂ ਸਾਡੇ ਖਿਲਾਫ ਬਿਆਨ ਬਾਜ਼ੀ ਕੀਤੀ ਗਈ ਹੈ, ਮੇਰੇ ਕੋਲ ਪੂਰੇ ਸਬੂਤ ਹਨ, ਸਾਡੇ ਕੋਲ ਕੋਈ ਪੋਲੀਟਿਕਲ ਸਪੋਰਟ ਨਹੀਂ ਹੈ, ਤੁਹਾਡੇ ਸਾਥ ਤੋਂ ਇਲਾਵਾ, ਸਾਨੂੰ ਇਨਸਾਫ ਦਿਵਾਉਣ ਲਈ ਅਤੇ ਇੰਟਰਨੈੱਟ ਤੇ ਵੀਡੀਓ ਨੂੰ ਰੋਕਣ ਲਈ ਤੁਹਾਡੇ ਸਾਥ ਦੀ ਲੋੜ ਹੈ।  

ਗ੍ਰਿਫਤਾਰ ਲਕੜੀ ਦਾ ਪਰਿਵਾਰ ਆਇਆ ਸਾਹਮਣੇ

ਦਰਅਸਲ, ਲੜਕੀ ਦੀ ਮਾਸੀ ਦਾ ਕਹਿਣਾ ਹੈ ਕਿ ਸਾਡੀ ਲੜਕੀ ਉੱਪਰ  ਗ਼ਲਤ ਦੋਸ਼ ਲੱਗੇ ਹਨ ਕਿ ਜੋ ਮੈਸੇਜ ਟਰਾਂਸਫਰ ਕੀਤੇ ਗਏ ਉਸ ਦੇ ਮੋਬਾਈਲ ਫੋਨ ਤੋਂ ਗਏ ਹਨ। ਉਸ ਨੂੰ ਪੁਲਿਸ ਨੇ ਇਸ ਲਈ ਗ੍ਰਿਫਤਾਰ ਕੀਤਾ ਹੈ ਜੋ ਇੰਸਟਾਗ੍ਰਾਮ ਤੇ ਆਈਡੀ ਬਣੀ ਹੈ, ਉਹ ਸਾਡੀ ਲੜਕੀ ਦੇ ਨੰਬਰ ਤੋਂ ਬਣੀ ਹੈ। ਉਸ ਦੇ ਮੋਬਾਈਲ ਦਾ ਇੰਟਰਨੇਟ ਇਸਤੇਮਾਲ ਹੋਇਆ ਹੈ। ਜਦਕਿ ਸਾਡੀ ਧੀ ਨੇ ਇੱਕ ਮਹੀਨਾ ਉਨ੍ਹਾਂ ਨਾਲ ਕੰਮ ਕੀਤਾ, ਉਸ ਦੌਰਾਨ ਇੱਕ ਦਿਨ ਪੂਰਾ ਸਾਰਿਆਂ ਦਾ ਫ਼ੋਨ ਸਹਿਜ ਅਰੋੜਾ ਕੋਲ ਰਿਹਾ ਸੀ। ਆਪਣੀ ਫੀਸ ਭਰਨ ਲਈ ਸਾਡੀ ਲੜਕੀ ਨੇ ਇਸ ਰੈਸਟੋਰੈਂਟ ਵਿੱਚ ਕੰਮ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸਾਡੀ ਧੀ ਦੀ ਉਮਰ 18 ਸਾਲ ਹੈ ਅਤੇ ਉਹ ਖਾਲਸਾ ਕਾਲਜ ਵਿੱਚ ਪੜ੍ਹਦੀ ਹੈ। ਗ੍ਰਿਫਤਾਰ ਕੀਤੀ ਗਈ ਲੜਕੀ ਦੀ ਮਾਸੀ ਨੇ ਅੱਗੇ ਦੱਸਿਆ ਕਿ ਸਾਡੀ ਧੀ ਦੇ ਨਾਲ ਨੇਪਾਲ ਦੀ ਇੱਕ ਲੜਕੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਸ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਸਾਡੀ ਲੜਕੀ ਨੇ ਕੁਝ ਨਹੀਂ ਕੀਤਾ, ਅਸੀਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹਾਂ। 

ਮੀਡੀਆ ਰਿਪੋਰਟਸ ਮੁਤਾਬਕ ਵਾਇਰਲ ਵੀਡੀਓ ਨਿੱਜੀ ਪਲਾਂ ਦਾ ਹੈ ਜਿਸ ਨੂੰ ਮਹਿਲਾ ਦੀ ਕਰੀਬੀ ਸਹੇਲੀ ਨੇ ਵਾਇਰਲ ਕੀਤਾ ਸੀ। ਹਾਲਾਂਕਿ ਔਰਤ ਦੇ ਪਤੀ ਨੇ ਇਸ ਨੂੰ ਫੇਕ ਦੱਸਿਆ ਪਰ ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਉੱਪਰ ਥਾਣਾ ਡਵੀਜ਼ਨ ਨੰਬਰ ਚਾਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਹੜੀ ਕੁੱਲ੍ਹੜ ਪੀਜ਼ਾ ਕਪਲ ਨਾਲ ਜੁੜੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਸੀ, ਉਸਨੂੰ ਇੱਕ ਔਰਤ ਵੱਲੋਂ ਵਾਇਰਲ ਕੀਤਾ ਗਿਆ। ਜਿਸ ਦਾ ਕਾਲਪਨਿਕ ਨਾਂਅ ਸੋਨੀਆ ਦੱਸਿਆ ਜਾ ਰਿਹਾ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਬਾਕੀ ਜਾਂਚ-ਪੜਤਾਲ ਜਾਰੀ ਹੈ। 

ਹੋਰ ਪੜ੍ਹੋ: Gippy Grewal : ਗਿੱਪੀ ਗਰੇਵਾਲ ਨੇ ਆਪਣੀ ਨਵੀਂ ਲੈਬਰਗਿਨੀ ਨਾਲ ਸਾਂਝੀ ਕੀਤੀਆਂ ਤਸਵੀਰਾਂ, ਫੈਨਜ਼ ਨੇ ਦਿੱਤੀ ਵਧਾਈ

 ਯੂਟਿਊਬਰ ਕਰਨ ਦੱਤਾ ਨੇ ਸਹਿਜ ਅਰੋੜਾ ਖਿਲਾਫ ਆਖੀ ਕਾਰਵਾਈ ਦੀ ਗੱਲ 

ਉੱਥੇ ਹੀ ਦੂਜੇ ਪਾਸੇ ਯੂਟਿਊਬਰ ਕਰਨ ਦੱਤਾ ਨੇ ਸਹਿਜ ਅਰੋੜਾ ਨੂੰ ਉਨ੍ਹਾਂ ਉੱਤੇ ਲੱਗੇ ਵੀਡਿਓ ਵਾਇਰਲ ਕਰਨ ਦੇ ਇਲਜ਼ਾਮਾਂ ਬਾਰੇ ਜਵਾਬ ਦਿੱਤਾ ਹੈ ਕਿ ਜੇਕਰ 2 ਦਿਨਾਂ ਵਿੱਚ ਉਨ੍ਹਾਂ ਖਿਲਾਫ ਕੋਈ ਸਬੂਤ ਨਹੀਂ ਪੇਸ਼ ਕੀਤਾ ਗਿਆ ਤਾਂ ਉਹ ਇਸ ਕਪਲ ਉੱਤੇ ਪੁਲਿਸ ਕੇਸ ਦਰਜ ਕਰਵਾਉਣਗੇ ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network