ਜਿੱਤ ਦੇ ਨਸ਼ੇ 'ਚ ਮਿਸ਼ੇਲ ਮਾਰਸ਼ ਨੇ ਟ੍ਰਾਫੀ 'ਤੇ ਪੈਰ ਰੱਖ ਕੇ ਖਿਚਾਈ ਤਸਵੀਰ,ਸੋਸ਼ਲ ਮੀਡੀਆ 'ਤੇ ਟ੍ਰੋਲ ਹੋਏ ਕ੍ਰਿਕਟਰ
Mitchell Marsh gets trolled: ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਭਾਰਤੀ ਟੀਮ ਨੂੰ ਆਸਟ੍ਰੇਲੀਆ ਨੇ 6 ਵਿਕਟਾਂ ਨਾਲ ਹਰਾ ਦਿੱਤਾ ਸੀ। ਇਸ ਜਿੱਤ ਤੋਂ ਬਾਅਦ ਆਸਟ੍ਰੇਲੀਆਈ ਬੱਲੇਬਾਜ਼ ਮਿਸ਼ੇਲ ਮਾਰਸ਼ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਉਹ ਕੁਝ ਅਜਿਹਾ ਕਰਦੇ ਨਜ਼ਰ ਆ ਰਹੇ ਹਨ, ਜਿਸ ਨੂੰ ਦੇਖ ਕੇ ਫੈਨਜ਼ ਗੁੱਸੇ 'ਚ ਹਨ ਅਤੇ ਉਨ੍ਹਾਂ ਨੂੰ ਖੂਬ ਟ੍ਰੋਲ ਕਰ ਰਹੇ ਹਨ, ਤਾਂ ਆਓ ਜਾਣਦੇ ਹਾਂ ਮਾਰਸ਼ ਦੇ ਟ੍ਰੋਲ ਹੋਣ ਦਾ ਅਸਲ ਕਾਰਨ ਕੀ ਹੈ।
Mitchell Marsh with the World Cup. pic.twitter.com/n2oViCDgna
— Mufaddal Vohra (@mufaddal_vohra) November 20, 2023
ਮਾਰਸ਼ ਨੇ ਵਰਲਡ ਕੱਪ ਟਰਾਫੀ ਦਾ ਕੀਤਾ ਅਪਮਾਨ
ਦੱਸ ਦੇਈਏ ਕਿ ਆਸਟ੍ਰੇਲੀਆ ਦੀ ਜਿੱਤ ਤੋਂ ਬਾਅਦ ਖਿਡਾਰੀ ਜਸ਼ਨ ਮਨਾ ਰਹੇ ਸਨ। ਉਸ ਸਮੇਂ ਵਿਸ਼ਵ ਕੱਪ ਦੀ ਟਰਾਫੀ ਡਰੈਸਿੰਗ ਰੂਮ 'ਚ ਰੱਖੀ ਗਈ ਸੀ ਅਤੇ ਟੀਮ ਦੇ ਸਟਾਰ ਬੱਲੇਬਾਜ਼ ਮਿਸ਼ੇਲ ਮਾਰਸ਼ ਟਰਾਫੀ 'ਤੇ ਪੈਰ ਰੱਖ ਕੇ ਬੈਠੇ ਨਜ਼ਰ ਆਉਂਦੇ ਹਨ। ਇਸ ਦੌਰਾਨ ਉਸ ਦੀ ਬਾਡੀ ਲੈਂਗੂਏਜ ਤੋਂ ਹੰਕਾਰ ਸਾਫ ਨਜ਼ਰ ਆ ਰਿਹਾ ਹੈ। ਉਹ ਜਿੱਤ ਦਾ ਸੰਕੇਤ ਦੇਣ ਲਈ ਆਪਣੇ ਹੱਥਾਂ ਨਾਲ ਵਿਕਟਰੀ ਦਾ ਸਾਈਨ ਬਣਾਉਂਦੇ ਵੀ ਨਜ਼ਰ ਆ ਰਹੇ ਹਨ।
ਮਾਰਸ਼ ਨਸ਼ੇ 'ਚ ਦਿਖਾਈ ਦੇ ਰਹੇ ਹਨ। ਜਿੱਤ ਦੇ ਨਸ਼ੇ 'ਚ ਉਹ ਇਹ ਵੀ ਭੁੱਲ ਗਿਆ ਕਿ ਇਹ ਵਿਸ਼ਵ ਕੱਪ ਟਰਾਫੀ ਹੈ ਅਤੇ ਸਾਰਿਆਂ ਨੂੰ ਇਸ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਦੌਰਾਨ ਆਸਟ੍ਰੇਲੀਅਨ ਟੀਮ ਦੇ ਸਪੋਰਟਸ ਸਟਾਫ਼ ਦੇ ਲੋਕ ਵੀ ਉਸ ਦੇ ਨੇੜੇ ਬੈਠੇ ਹੋਏ ਹਨ ਅਤੇ ਬਾਕੀ ਟੀਮ ਦੇ ਖਿਡਾਰੀ ਵੀ ਉਸ ਨੇੜੇ ਹੀ ਹੋਣਗੇ ਪਰ ਉਸ ਨੂੰ ਅਜਿਹਾ ਕਰਨ ਤੋਂ ਕੋਈ ਨਹੀਂ ਰੋਕ ਰਿਹਾ, ਇਹ ਆਪਣੇ ਆਪ 'ਚ ਅਜੀਬ ਗੱਲ ਹੈ। ਟੀਮ ਇੰਡੀਆ ਨੇ ਇਸ ਫਾਈਨਲ ਮੈਚ ਵਿੱਚ 240 ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਨੇ ਇਹ ਟੀਚਾ 43ਵੇਂ ਓਵਰ ਵਿੱਚ ਹਾਸਲ ਕਰ ਲਿਆ।
Shame on You #MitchellMarsh and @CricketAus. Such a disgusting thing that he put his legs on #WorldCup🏆 Such a shame. Take some action against them @ICC . He would have respected the cup. Such a shameless behavior by him 😡 #Worlds2023 #AustraliaVsIndia #Worldcupfinal2023… pic.twitter.com/QBOJ302zTQ
— Tharani ᖇᵗк (@iam_Tharani) November 20, 2023
ਹੋਰ ਪੜ੍ਹੋ: ਪੰਜਾਬੀ ਗਾਇਕ ਗੁਰਨਾਮ ਭੁੱਲਰ ਦਾ ਹੋਇਆ ਵਿਆਹ, ਵਾਇਰਲ ਹੋ ਰਹੀ ਵੀਡੀਓ ਵੇਖ ਫੈਨਜ਼ ਨੇ ਦਿੱਤੀ ਵਧਾਈ
ਫੈਨਜ਼ ਨੇ ਸੋਸ਼ਲ ਮੀਡੀਆ 'ਤੇ ਅਸਟ੍ਰੇਲੀਆਈ ਕ੍ਰਿਕਟਰ ਦੀ ਲਾਈ ਕਲਾਸ
ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਮਿਸ਼ੇਲ ਮਾਰਸ਼ ਨੂੰ ਉਸ ਦੀ ਇਸ ਸ਼ਰਮਨਾਕ ਹਰਕਤ ਲਈ ਟ੍ਰੋਲ ਕਰ ਰਹੇ ਹਨ। ਵਿਸ਼ਵ ਕੱਪ ਟਰਾਫੀ ਦਾ ਇਹ ਅਪਮਾਨ ਫੈਨਜ਼ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ। ਉਹ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਇਹ ਆਸਟ੍ਰੇਲੀਆ ਦੇ ਸਟਾਰ ਕ੍ਰਿਕਟਰ ਹਨ ਮਿਸ਼ੇਲ ਮਾਰਸ਼, ਪਰ ਇਨ੍ਹਾਂ ਨੂੰ ਜਿੱਤ ਦਾ ਸਹੀ ਢੰਗ ਨਾਲ ਜਸ਼ਨ ਮਨਾਉਣਾ ਨਹੀਂ ਆਉਂਦਾ। ' ਇੱਕ ਹੋਰ ਨੇ ਲਿਖਿਆ, ਘੱਟੋ ਘੱਟ ਵਰਲਡ ਕੱਪ ਟਰਾਫੀ ਦੀ ਇੱਜਤ ਕਰਨਾ ਸਿੱਖੋ।'
- PTC PUNJABI