ਪੰਜਾਬੀ ਗਾਇਕ ਗੁਰਨਾਮ ਭੁੱਲਰ ਦਾ ਹੋਇਆ ਵਿਆਹ, ਵਾਇਰਲ ਹੋ ਰਹੀ ਵੀਡੀਓ ਵੇਖ ਫੈਨਜ਼ ਨੇ ਦਿੱਤੀ ਵਧਾਈ
Gurnam Bhullar wedding video : ਮਸ਼ਹੂਰ ਪੰਜਾਬੀ ਗਾਇਕ ਗੁਰਨਾਮ ਭੁੱਲਰ (Gurnam Bhullar) ਇਨ੍ਹੀਂ ਦਿਨੀਂ ਜਿੱਥੇ ਇੱਕ ਪਾਸੇ ਆਪਣੀ ਨਵੀਂ ਫਿਲਮ 'ਪਰਿੰਦਾ ਪਾਰ ਗਿਆ' ਨੂੰ ਲੈ ਕੇ ਸੁਰਖੀਆਂ 'ਚ ਹਨ, ਉੱਥੇ ਹੀ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਹਨ। ਹੁਣ ਗਾਇਕ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬੀ ਗਾਇਕ ਗੁਰਨਾਮ ਭੁੱਲਰ ਵਿਆਹ ਬੰਧਨ 'ਚ ਬੱਝ ਚੁੱਕੇ ਹਨ, ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਪੰਜਾਬੀ ਇੰਡਸਟਰੀ 'ਚ ਗਾਇਕੀ ਤੋਂ ਬਾਅਦ ਆਪਣੀ ਅਦਾਕਾਰੀ ਨਾਲ ਖ਼ਾਸ ਪਛਾਣ ਬਨਾਉਣ ਵਾਲੇ ਗੁਰਨਾਮ ਭੁੱਲਰ ਵਿਆਹ ਬੰਧਨ ਵਿੱਚ ਬੱਝ ਚੁੱਕੇ ਹਨ। ਗਾਇਕ ਦੇ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਼
ਵਾਇਰਲ ਹੋ ਰਹੀ ਤਸਵੀਰਾਂ ਤੇ ਵੀਡੀਓ ਦੇ ਵਿੱਚ ਤੁਸੀਂ ਗਾਇਕ ਨੂੰ ਸ਼ੇਰਵਾਨੀ 'ਚ ਤੇ ਸਿਰ ਉੱਤੇ ਸਿਹਰਾ ਸਜਾ ਕੇ ਆਪਣੀ ਨਵ ਵਿਆਹੀ ਵਹੁਟੀ ਨਾਲ ਡਾਂਸ ਕਰਦੇ ਹੋਏ ਵੇਖ ਸਕਦੇ aਹੋ। ਫਿਲਹਾਲ ਗੁਰਨਾਮ ਭੁੱਲਰ ਦੀ ਜੀਵਨਸਾਥੀ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਦੱਸ ਦਈਏ ਕੁਝ ਸਮਾਂ ਪਹਿਲਾਂ ਹੀ ਗਾਇਕ ਦੀ ਮੰਗਣੀ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ, ਜਿਸ ਮਗਰੋਂ ਹੁਣ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਗਾਇਕ ਦੇ ਫੈਨਜ਼ ਇਨ੍ਹਾਂ ਵੀਡੀਓ ਤੇ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਇਸ ਨਵ ਵਿਆਹੀ ਜੋੜੀ ਨੂੰ ਵਧਾਈਆਂ ਦੇ ਰਹੇ ਹਨ।
ਦੱਸਣਯੋਗ ਹੈ ਕਿ ਜਲਦ ਹੀ ਗਾਇਕ ਦੀ ਨਵੀਂ ਫਿਲਮ 'ਪਰਿੰਦਾ ਪਾਰ ਗਿਆ' ਵੀ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ 24 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਦਰਸ਼ਕ ਇਸ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ।
- PTC PUNJABI