Viral News: ਰੈਪਿਡੋ ਡਰਾਈਵਰ ਨੇ ਮਹਿਲਾ ਗਾਹਕ ਨੂੰ ਅੱਧੀ ਰਾਤ ਭੇਜਿਆ ਇਤਰਾਜ਼ਯੋਗ ਮੈਸੇਜ, ਚੈਟ ਹੋਈ ਵਾਇਰਲ

ਸੋਸ਼ਲ ਮੀਡੀਆ 'ਤੇ ਇੱਕ ਬਾਈਕ ਸਰਵਿਸ ਕੰਪਨੀ ਦੇ ਡਰਾਈਵਰ ਦਾ ਮੈਸੇਜ ਸਾਹਮਣੇ ਆਇਆ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਉਹ ਇੱਕ ਮਹਿਲਾ ਗਾਹਕ ਨਾਲ ਇਤਰਾਜ਼ਯੋਗ ਮੈਸੇਜ ਭੇਜ ਕੇ ਪਰੇਸ਼ਾਨ ਕਰ ਰਿਹਾ ਹੈ

Written by  Pushp Raj   |  March 16th 2023 06:04 PM  |  Updated: March 16th 2023 06:05 PM

Viral News: ਰੈਪਿਡੋ ਡਰਾਈਵਰ ਨੇ ਮਹਿਲਾ ਗਾਹਕ ਨੂੰ ਅੱਧੀ ਰਾਤ ਭੇਜਿਆ ਇਤਰਾਜ਼ਯੋਗ ਮੈਸੇਜ, ਚੈਟ ਹੋਈ ਵਾਇਰਲ

Rapido driver sends inappropriate texts: ਕੈਬ ਡਰਾਈਵਰ ਅਤੇ ਗਾਹਕ ਵਿਚਕਾਰ ਮਜ਼ਾਕੀਆ ਗੱਲਬਾਤ ਵਾਲੇ ਸੰਦੇਸ਼ ਆਏ ਦਿਨ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਹਾਲਾਂਕਿ ਇਸ ਵਾਰ ਜੋ ਚੈਟ ਵਾਇਰਲ ਹੋ ਰਹੀ ਹੈ, ਉਸ ਨੂੰ ਦੇਖ ਕੇ ਲੋਕ ਗੁੱਸੇ 'ਚ ਆ ਗਏ ਹਨ। ਦਰਅਸਲ ਸੋਸ਼ਲ ਮੀਡੀਆ 'ਤੇ ਇੱਕ ਬਾਈਕ ਸਰਵਿਸ ਕੰਪਨੀ ਦੇ ਡਰਾਈਵਰ ਦਾ ਮੈਸੇਜ ਸਾਹਮਣੇ ਆਇਆ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਉਹ ਇੱਕ ਮਹਿਲਾ ਗਾਹਕ ਨਾਲ ਇਤਰਾਜ਼ਯੋਗ ਮੈਸੇਜ ਭੇਜ ਕੇ ਪਰੇਸ਼ਾਨ ਕਰ ਰਿਹਾ ਹੈ।

ਲੋਕ ਅਕਸਰ ਸੋਸ਼ਲ ਮੀਡੀਆ 'ਤੇ ਕਿਸੇ ਕੰਪਨੀ ਨਾਲ ਆਪਣੇ ਅਨੁਭਵ ਸਾਂਝੇ ਕਰਦੇ ਹਨ। ਕਈ ਵਾਰ ਕੋਈ ਯੂਜ਼ਰ ਸਕਾਰਾਤਮਕ ਕਹਾਣੀ ਸੁਣਾਉਂਦਾ ਹੈ, ਜਿਸ ਨੂੰ ਜਾਣ ਕੇ ਤੁਹਾਡਾ ਦਿਲ ਖੁਸ਼ ਹੋ ਜਾਂਦਾ ਹੈ, ਅਤੇ ਕਈ ਵਾਰ ਕੁਝ ਕਹਾਣੀਆਂ ਇੰਨੀਆਂ ਡਰਾਉਣੀਆਂ ਹੁੰਦੀਆਂ ਹਨ ਕਿ ਤੁਹਾਨੂੰ ਗੁੱਸਾ ਆਉਣ ਲੱਗਦਾ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। 

ਰੈਪਿਡੋ ਡਰਾਈਵਰ ਨੇ ਮਹਿਲਾ ਗਾਹਕ ਨੂੰ ਭੇਜੇ ਇਤਰਾਜ਼ਯੋਗ ਮੈਸੇਜ਼

ਇਨ੍ਹੀਂ ਦਿਨੀਂ ਟਵਿੱਟਰ 'ਤੇ ਇੱਕ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਇੱਕ ਔਰਤ ਨੇ ਸ਼ੇਅਰ ਕੀਤਾ ਹੈ। ਇਹ ਫੋਟੋ ਇੱਕ ਵਟਸਐਪ ਚੈਟ ਦਾ ਸਕਰੀਨ ਸ਼ਾਟ ਹੈ। ਇਸ ਵਿੱਚ ਇੱਕ ਵਿਅਕਤੀ ਅੱਧੀ ਰਾਤ ਨੂੰ ਅਜੀਬ ਮੈਸੇਜ ਭੇਜਦਾ ਨਜ਼ਰ ਆ ਰਿਹਾ ਹੈ। ਇਹ ਟਵੀਟ ਹੁਸਨਪਰੀ ਨਾਮ ਦੇ ਇੱਕ ਟਵਿੱਟਰ ਹੈਂਡਲ ਵੱਲੋਂ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਹਿਲਾ ਨੇ ਵਟਸਐਪ 'ਤੇ ਪਿਕਅਪ ਲਈ ਆਪਣੀ ਲੋਕੇਸ਼ਨ ਸ਼ੇਅਰ ਕਰਨ ਤੋਂ ਬਾਅਦ ਡਰਾਈਵਰ ਨੇ ਅੱਧੀ ਰਾਤ ਨੂੰ ਔਰਤ ਨੂੰ ਇਤਰਾਜ਼ਯੋਗ ਮੈਸੇਜ਼ ਭੇਜਣੇ ਸ਼ੁਰੂ ਕਰ ਦਿੱਤੇ।

ਵਾਇਰਲ ਹੋ ਰਹੀ ਇਸ ਤਸਵੀਰ 'ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਡਰਾਈਵਰ ਨੇ  ਰਾਤ ਨੂੰ ਕਰੀਬ 1.30 ਵਜੇ ਮਹਿਲਾ ਨੂੰ ਮੈਸੇਜ ਕੀਤਾ। ਉਸ ਨੇ ਲਿਖਿਆ- “ਹੈਲੋ, ਸੌਂ ਗਈ ਕੀ…. ਤੇਰੇ ਡੀਪੀ ਦੇਖ ਕੇ ਅਤੇ ਤੇਰੀ ਆਵਾਜ਼ ਕਰਕੇ ਹੀ ਮੈਂ ਆਇਆ ਸੀ। ਨਹੀਂ ਤਾਂ ਮੈਂ ਇਨ੍ਹੀਂ  ਦੂਰ ਨਹੀਂ ਆਉਣਾ ਸੀ, ਮੈਂ ਬਿਲਕੁਲ ਨਹੀਂ ਆਉਣਾ ਸੀ. ਅਤੇ ਹਾਂ, ਇੱਕ ਗੱਲ ਹੋਰ... ਮੈਂ ਕਿਸੇ ਦਾ ਭਾਜੀ ਨਹੀਂ ਹਾਂ।"

ਹੋਰ ਪੜ੍ਹੋ : Watch Video: ਨੌਜਵਾਨਾਂ ਨੂੰ ਚੱਲਦੀ ਗੱਡੀ ਤੋਂ ਨੋਟ ਉਡਾਉਣਾ ਪਿਆ ਭਾਰੀ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਲੋਕਾਂ ਨੇ ਕੀਤੀ ਡਰਾਈਵਰ ਖਿਲਾਫ ਸਖ਼ਤ ਕਾਰਵਾਈ ਦੀ ਮੰਗ 

ਇਹ ਫੋਟੋ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਗੁੱਸਾ ਜ਼ਾਹਿਰ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਗੁੱਸਾ ਜ਼ਾਹਿਰ ਕਰਦਿਆਂ ਕੰਪਨੀ ਤੋਂ ਇਸ ਡਰਾਈਵਰ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇੱਕ ਯੂਜ਼ਰ ਨੇ ਲਿਖਿਆ- 'ਕਿੰਨੀ ਘਟੀਆ ਹਰਕਤ, ਕੋਈ ਵੀ ਐਪ ਔਰਤਾਂ ਲਈ ਸੁਰੱਖਿਅਤ ਨਹੀਂ ਹੈ।' ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਰਿਐਕਸ਼ਨ ਦਿੰਦੇ ਹੋਏ ਲਿਖਿਆ- 'ਫੋਟੋ ਸ਼ੇਅਰ ਕਰਨ ਲਈ ਧੰਨਵਾਦ, ਮੈਂ ਇਸ ਐਪ ਨੂੰ ਹੁਣ ਡਿਲੀਟ ਕਰ ਰਿਹਾ ਹਾਂ।'

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network