Watch Video: ਨੌਜਵਾਨਾਂ ਨੂੰ ਚੱਲਦੀ ਗੱਡੀ ਤੋਂ ਨੋਟ ਉਡਾਉਣਾ ਪਿਆ ਭਾਰੀ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
Youtuber Jorawar Singh Kalsi arrested: ਸੋਸ਼ਲ ਮੀਡੀਆ 'ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਤੇ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਕੁਝ ਨੌਜਵਾਨਾਂ ਨੇ ਕੁਝ ਅਜਿਹਾ ਕੀਤਾ ਕਿ ਬਾਅਦ ਵਿੱਚ ਉਨ੍ਹਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ, ਆਓ ਜਾਣਦੇ ਹਾਂ ਕਿ ਇਨ੍ਹਾਂ ਨੌਜਵਾਨਾਂ ਨੇ ਅਜਿਹਾ ਕੀ ਕੀਤਾ।
ਹਰਿਆਣਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਨੌਜਵਾਨ ਚੱਲਦੀ ਹੋਈ ਗੱਡੀ ਤੋਂ ਨੋਟ ਸੁੱਟ ਰਿਹਾ ਹੈ। ਇਸ ਦੇ ਚੱਲਦੇ ਇਨ੍ਹਾਂ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਦੋ ਨੌਜਵਾਨਾਂ ਚੋਂ ਇੱਕ ਮਸ਼ਹੂਰ ਯੂਟਿਊਬਰ ਤੇ ਸੋਸ਼ਲ ਮੀਡੀਆ ਇੰਨਫਿਊਲੈਂਸਰ ਜੋਰਾਵਰ ਸਿੰਘ ਕਲਸੀ ਵੀ ਸ਼ਾਮਿਲ ਹੈ।
#WATCH | Haryana: A video went viral where a man was throwing currency notes from his running car in Gurugram. Police file a case in the matter.
— ANI (@ANI) March 14, 2023
(Police have verified the viral video) pic.twitter.com/AXgg2Gf0uy
ਵੈੱਬ ਸੀਰੀਜ਼ ਦੇ ਸੀਨ ਨੂੰ ਕਰ ਰਹੇ ਸੀ ਰੀ-ਕ੍ਰੀਏਟ
ਮੀਡੀਆ ਰਿਪੋਰਟਸ ਦੀ ਜਾਣਕਾਰੀ ਦੇ ਮੁਤਾਬਕ ਇਹ ਵੀਡੀਓ ਹਰਿਆਣਾ ਦੇ ਗੁਰੂਗ੍ਰਾਮ ਦੀ ਦੱਸੀ ਜਾ ਰਹੀ ਹੈ। ਵੀਡੀਓ 'ਚ ਇਕ ਨੌਜਵਾਨ ਕਾਰ ਚਲਾ ਰਿਹਾ ਹੈ ਤੇ ਦੂਜਾ ਕਾਰ ਦੀ ਡਿੱਕੀ ਖੋਲ੍ਹ ਕੇ ਉਸ ਵਿਚੋਂ ਨੋਟ ਬਾਹਰ ਨੂੰ ਸੁੱਟ ਰਿਹਾ ਹੈ। ਦਰਅਸਲ ਅਜਿਹਾ ਇੱਕ ਦ੍ਰਿਸ਼ ਹਾਲ ਹੀ 'ਚ ਆਈ ਇਕ ਵੈੱਬ ਸੀਰੀਜ਼ 'ਚ ਦਿਖਾਇਆ ਗਿਆ ਸੀ ਤੇ ਦੋਹਾਂ ਵੱਲੋਂ ਉਸ ਦ੍ਰਿਸ਼ ਨੂੰ ਹੀ ਦੁਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਮਾਮਲੇ ਵਿੱਚ ਪੁਲਿਸ ਨੇ ਦੋਹਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਹੋਰ ਪੜ੍ਹੋ: Sameer Khakhar Died: ਮਸ਼ਹੂਰ ਅਦਾਕਾਰ ਸਮੀਰ ਖਾਖਰ ਦਾ ਹੋਇਆ ਦਿਹਾਂਤ, 71 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਲ.ਐੱਫ. ਗੁੜਗਾਓਂ ਦੇ ਏ.ਸੀ.ਪੀ. ਵਿਕਾਸ ਕੌਸ਼ਿਕ ਨੇ ਦੱਸਿਆ ਕਿ ਪੁਲਿਸ ਦੇ ਧਿਆਨ 'ਚ ਸੋਸ਼ਲ ਮੀਡੀਆ ਰਾਹੀਂ ਇੱਕ ਮਾਮਲਾ ਸਾਹਮਣੇ ਆਇਆ ਜਿਸ 'ਚ 2 ਵਿਅਕਤੀ ਗੋਲਫ਼ ਕੋਰਸ ਰੋਡ 'ਤੇ ਚਲਦੀ ਗੱਡੀ 'ਚੋਂ ਨੋਟ ਬਾਹਰ ਸੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮੁੱਖ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਅੱਜ ਦੋਹਾਂ ਨੌਜਵਾਨਾਂ ਜੋਰਾਵਰ ਸਿੰਘ ਕਲਸੀ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
- PTC PUNJABI