Salman Khan:ਸਲਮਾਨ ਖ਼ਾਨ ਵੱਲੋਂ ਵਿਆਹ ਨਾਂ ਕਰਵਾਉਣ ਦੀ ਵਜ੍ਹਾ ਆਈ ਸਾਹਮਣੇ, ਪਿਤਾ ਸਲੀਮ ਖ਼ਾਨ ਨੇ ਕੀਤਾ ਖੁਲਾਸਾ

ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨੇ ਅੱਜੇ ਤੱਕ ਵਿਆਹ ਨਹੀਂ ਕਰਵਾਇਆ ਹੈ। ਜਿੱਥੇ ਇੱਕ ਪਾਸੇ ਫੈਨਜ਼ ਨੂੰ ਲੱਗਦਾ ਹੈ ਕਿ ਆਪਣੀ ਲਵ-ਲਾਈਫ ਕਾਮਯਾਬ ਨਾਂ ਹੋਣ ਕਰਕੇ ਵਿਆਹ ਨਹੀਂ ਕੀਤਾ, ਪਰ ਅਜਿਹਾ ਨਹੀਂ ਹੈ। ਆਖ਼ਿਰ ਸਲਮਾਨ ਨੇ ਹੁਣ ਤੱਕ ਵਿਆਹ ਕਿਉਂ ਨਹੀਂ ਕੀਤਾ ਇਸ ਦਾ ਖੁਲਾਸਾ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਨੇ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਕੀਤਾ ਹੈ।

Written by  Pushp Raj   |  March 18th 2023 11:09 AM  |  Updated: March 18th 2023 11:09 AM

Salman Khan:ਸਲਮਾਨ ਖ਼ਾਨ ਵੱਲੋਂ ਵਿਆਹ ਨਾਂ ਕਰਵਾਉਣ ਦੀ ਵਜ੍ਹਾ ਆਈ ਸਾਹਮਣੇ, ਪਿਤਾ ਸਲੀਮ ਖ਼ਾਨ ਨੇ ਕੀਤਾ ਖੁਲਾਸਾ

Salman Khan father video: ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖ਼ਾਨ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। 57 ਸਾਲਾਂ ਦੇ ਹੋਣ ਮਗਰੋਂ ਵੀ ਅਜੇ ਤੱਕ ਸਲਮਾਨ ਖ਼ਾਨ ਨੇ ਵਿਆਹ ਨਹੀਂ ਕਰਵਾਇਆ ਹੈ। ਸਲਮਾਨ ਦੇ ਫੈਨਜ਼ ਉਨ੍ਹਾਂ ਦੇ ਵਿਆਹ ਦੀ ਉਡੀਕ ਕਰ ਰਹੇ ਹਨ ਕਿ ਕਦੋਂ ਸਲਮਾਨ ਖ਼ਾਨ ਵਿਆਹ ਦੇ ਬੰਧਨ 'ਚ ਬੱਝਣਗੇ। ਪਰ ਇੰਨੀਂ ਦਿਨੀਂ ਸਲਮਾਨ ਦੇ ਪਿਤਾ ਸਲੀਮ ਖ਼ਾਨ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀੳਾਂ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਸਲਮਾਨ ਦੇ ਵਿਆਹ ਨਾ ਕਰਨ ਦੀ ਵਜ੍ਹਾ ਦੱਸਦੇ ਹੋਏ ਨਜ਼ਰ ਆ ਰਹੇ ਹਨ। 


ਜਿੱਥੇ ਇੱਕ ਪਾਸੇ ਫੈਨਜ਼ ਨੂੰ ਲੱਗਦਾ ਹੈ ਕਿ ਸਲਮਾਨ ਖ਼ਾਨ ਆਪਣੀ ਲਵ-ਲਾਈਫ ਕਾਮਯਾਬ ਨਾਂ ਹੋਣ ਦੇ ਚੱਲਦੇ ਵਿਆਹ ਨਹੀਂ ਕਰਵਾ ਰਹੇ ਹਨ, ਉੱਥੇ ਹੀ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਸਲਮਾਨ ਆਪਣੀ ਮਾਂ ਦੀ ਵਜ੍ਹਾ ਕਰਕੇ ਵਿਆਹ ਨਹੀਂ ਕੀਤਾ। ਜੀ ਹਾਂ, ਇਹ ਅਸੀਂ ਨਹੀਂ ਕਹਿ ਰਹੇ। ਇਹ ਕਹਿਣਾ ਹੈ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਦਾ। 


ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਲੀਮ ਖ਼ਾਨ ਕਹਿੰਦੇ ਹਨ, 'ਸਲਮਾਨ ਦਾ ਜਿੰਨਾ ਵੀ ਨੁਕਸਾਨ ਕੀਤਾ ਹੈ, ਉਸ ਦੀ ਮਾਂ ਨੇ ਕੀਤਾ ਹੈ। ਉਸ ਦੇ ਵਿਆਹ ਨਾ ਕਰਨ ਦਾ ਅਸਲੀ ਕਾਰਨ ਉਸ ਦੀ ਮਾਂ ਹੈ। ਜਦੋਂ ਵੀ ਉਸ ਨੂੰ ਕਿਸੇ ਫ਼ਿਲਮ ਅਭਿਨੇਤਰੀ ਨਾਲ ਪਿਆਰ ਹੁੰਦਾ ਹੈ, ਜਾਂ ਉਹ ਘਰ ਵਸਾਉਣ ਬਾਰੇ ਸੋਚਦਾ ਹੈ ਤਾਂ ਉਹ ਉਸ ਲੜਕੀ 'ਚ ਆਪਣੀ ਮਾਂ ਨੂੰ ਤਲਾਸ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਜਦੋਂ ਉਸ ਦੀ ਇਹ ਤਲਾਸ਼ ਪੂਰੀ ਨਹੀਂ ਹੁੰਦੀ ਤਾਂ ਉਸ ਦਾ ਦਿਲ ਟੁੱਟ ਜਾਂਦਾ ਹੈ।'

ਸਲਮਾਨ ਖ਼ਾਨ ਦੇ ਪਿਤਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਤੇ ਫੈਨਜ਼ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਦਾ ਕਹਿਣਾ ਹੈ ਕਿ ਸਲਮਾਨ ਖ਼ਾਨ ਨੂੰ ਹੁਣ ਵਿਆਹ ਕਰਵਾ ਲੈਣਾ ਚਾਹੀਦਾ ਹੈ। 


ਹੋਰ ਪੜ੍ਹੋ: Satinder Sartaj:ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਗੀਤਕਾਰ ਜਾਨੀ ਨਾਲ ਸਾਂਝੀ ਕੀਤੀ ਤਸਵੀਰ, ਕੀ ਨਵੇਂ ਗੀਤ ਦੀ ਕਰ ਰਹੇ ਨੇ ਤਿਆਰੀ? ਜਾਨਣ ਲਈ ਪੜ੍ਹੋ   

ਦੱਸਣਯੋਗ ਹੈ ਕਿ 90 ਦੇ ਦਹਾਕਿਆਂ 'ਚ ਸਲਮਾਨ ਖ਼ਾਨ ਐਸ਼ਵਰਿਆ ਰਾਏ ਨੂੰ ਡੇਟ ਕਰਦੇ ਸੀ। ਦੋਵਾਂ ਦੇ ਪਿਆਰ ਦੀ ਚਰਚਾ ਨੇ ਖੂਬ ਸੁਰਖੀਆਂ ਬਟੋਰੀਆਂ ਸੀ,ਪਰ ਇਨ੍ਹਾਂ ਦੋਵਾਂ ਦਾ ਪਿਆਰ ਜ਼ਿਆਦਾ ਦੇਰ ਤੱਕ ਚੱਲ ਨਹੀਂ ਸਕਿਆ। ਐਸ਼ਵਰਿਆ ਰਾਏ ਸਲਮਾਨ ਦੇ ਜਨੂੰਨੀ ਸੁਭਾਅ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਸੀ। ਇਸ ਤੋਂ ਬਾਅਦ ਵੀ ਸਲਮਾਨ ਦੇ ਕਈ ਅਭਿਨੇਤਰੀਆਂ ਨਾਲ ਪਿਆਰ ਦੇ ਚਰਚੇ ਹੋਏ, ਪਰ ਕਿਸੇ ਨਾਲ ਵੀ ਗੱਲ ਵਿਆਹ ਤੱਕ ਨਹੀਂ ਪਹੁੰਚ ਸਕੀ। 


- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network