ਸ਼ਹਿਨਾਜ਼ ਗਿੱਲ ਭੁੱਲ ਗਈ ਆਪਣੀ ਕਾਰ ਨੂੰ, ਆਪਣੀ ਕਾਰ ਛੱਡ ਕਿਸੇ ਹੋਰ ਦੀ ਕਾਰ ‘ਚ ਹੋਣ ਲੱਗੀ ਸੀ ਸਵਾਰ, ਵੀਡੀਓ ਹੋਇਆ ਵਾਇਰਲ

ਸੋਸ਼ਲ ਮੀਡੀਆ ‘ਤੇ ਸ਼ਹਿਨਾਜ਼ ਗਿੱਲ ਦੇ ਵੀਡੀਓਜ਼ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ ।ਹੁਣ ਅਦਾਕਾਰਾ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਫੋਟੋਗ੍ਰਾਫਰਸ ਨੂੰ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ । ਇਸ ਤੋਂ ਬਾਅਦ ਉਹ ਆਪਣੀ ਕਾਰ ਵੱਲ ਜਾਂਦੀ ਹੋਈ ਦਿਖਾਈ ਦਿੰਦੀ ਹੈ । ਪਰ ਉਹ ਆਪਣੀ ਕਾਰ ਭੁੱਲ ਜਾਂਦੀ ਹੈ ਅਤੇ ਕਿਸੇ ਹੋਰ ਦੀ ਕਾਰ ‘ਚ ਬੈਠਣ ਲਈ ਕਾਰ ਦਾ ਦਰਵਾਜ਼ਾ ਖੋਲ੍ਹਦੀ ਹੈ।

Written by  Shaminder   |  May 26th 2023 12:03 PM  |  Updated: May 26th 2023 12:03 PM

ਸ਼ਹਿਨਾਜ਼ ਗਿੱਲ ਭੁੱਲ ਗਈ ਆਪਣੀ ਕਾਰ ਨੂੰ, ਆਪਣੀ ਕਾਰ ਛੱਡ ਕਿਸੇ ਹੋਰ ਦੀ ਕਾਰ ‘ਚ ਹੋਣ ਲੱਗੀ ਸੀ ਸਵਾਰ, ਵੀਡੀਓ ਹੋਇਆ ਵਾਇਰਲ

ਸ਼ਹਿਨਾਜ਼ ਗਿੱਲ (Shehnaaz Gill) ਕਿਸੇ ਪਛਾਣ ਦੀ ਮੁਹਤਾਜ਼ ਨਹੀਂ ਹੈ । ਪਾਲੀਵੁੱਡ ਇੰਡਸਟਰੀ ਤੋਂ ਆਪਣੀ ਪਛਾਣ ਬਨਾਉਣ ਵਾਲੀ ਅਦਾਕਾਰਾ ਨੂੰ ਵਿਸ਼ਵ ਪੱਧਰ ‘ਤੇ ਪਛਾਣ ਉਦੋਂ ਮਿਲੀ ਸੀ, ਜਦੋਂ ਉਸ ਨੇ ਬਿੱਗ ਬੌਸ ‘ਚ ਐਂਟਰੀ ਕੀਤੀ ਸੀ ।ਅਦਾਕਾਰਾ ਦੀ ਸਿਧਾਰਥ ਸ਼ੁਕਲਾ ਦੇ ਨਾਲ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਇਹ ਜੋੜੀ ‘ਸਿਡਨਾਜ਼’ ਦੇ ਨਾਂਅ ਨਾਲ ਮਸ਼ਹੂਰ ਹੋਈ ਸੀ ।

ਹੋਰ ਪੜ੍ਹੋ : ਦ੍ਰਿਸ਼ਟੀ ਗਰੇਵਾਲ ਨੇ ਆਪਣੀ ਧੀ ਦੀ ਪਹਿਲੀ ਤਸਵੀਰ ਕੀਤੀ ਸਾਂਝੀ, ਕਿਹਾ ‘ਅਸੀਂ ਮੰਮੀ ਡੈਡੀ ਬਣ ਗਏ’

ਇਸ ਤੋਂ ਬਾਅਦ ਦੋਵਾਂ ਨੇ ਬਿੱਗ ਬੌਸ ਦੇ ਘਰ ਤੋਂ ਬਾਹਰ ਆ ਕੇ ਵੀ ਕਈ ਪ੍ਰੋਜੈਕਟ ‘ਚ ਇੱਕਠਿਆਂ ਕੰਮ ਕੀਤਾ ਸੀ । ਸੋਸ਼ਲ ਮੀਡੀਆ ‘ਤੇ ਸ਼ਹਿਨਾਜ਼ ਗਿੱਲ ਦੇ ਵੀਡੀਓਜ਼ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ ।ਹੁਣ ਅਦਾਕਾਰਾ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਫੋਟੋਗ੍ਰਾਫਰਸ ਨੂੰ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ ।

ਇਸ ਤੋਂ ਬਾਅਦ ਉਹ ਆਪਣੀ ਕਾਰ ਵੱਲ ਜਾਂਦੀ ਹੋਈ ਦਿਖਾਈ ਦਿੰਦੀ ਹੈ । ਪਰ ਉਹ ਆਪਣੀ ਕਾਰ ਭੁੱਲ ਜਾਂਦੀ ਹੈ ਅਤੇ ਕਿਸੇ ਹੋਰ ਦੀ ਕਾਰ ‘ਚ ਬੈਠਣ ਲਈ ਕਾਰ ਦਾ ਦਰਵਾਜ਼ਾ ਖੋਲ੍ਹਦੀ ਹੈ, ਪਰ ਫੋਟੋਗ੍ਰਾਫਰਸ ਉਸ ਨੂੰ ਕਹਿੰਦੇ ਹਨ ਮੈਡਮ ਇਹ ਨਹੀਂ ਦੂਜੀ ਕਾਰ ਹੈ ।ਜਿਸ ‘ਤੇ ਸ਼ਹਿਨਾਜ਼ ਗਿੱਲ ਹੱਸ ਪੈਂਦੀ ਹੈ ਅਤੇ ਆਪਣੀ ਕਾਰ ਵੱਲ ਚਲੀ ਜਾਂਦੀ ਹੈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੇ ਪ੍ਰਸ਼ੰਸਕਾਂ ਨੂੰ ਵੀ ਪਸੰਦ ਆ ਰਿਹਾ ਹੈ । 

ਸ਼ਹਿਨਾਜ਼ ਗਿੱਲ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ

ਸ਼ਹਿਨਾਜ਼ ਗਿੱਲ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ ਪੈਪਰਾਜ਼ੀ ਨੂੰ ਪੋਜ਼ ਦੇ ਰਹੀ ਹੈ । ਇਸੇ ਦੌਰਾਨ ਅਚਾਨਕ ਉਪਰੋਂ ਏਸੀ ਦਾ ਪਾਣੀ ਟਪਕਦਾ ਹੈ ਅਤੇ ਸ਼ਹਿਨਾਜ਼ ਗਿੱਲ ਹੱਸ ਕੇ ਕਹਿੰਦੀ ਹੈ ਕਿ ਬਾਰਿਸ਼ ਆ ਰਹੀ ਹੈ । ਅਦਾਕਾਰਾ ਦੇ ਇਸ ਕਿਊਟ ਵੀਡੀਓ ‘ਤੇ ਪ੍ਰਸ਼ੰਸਕ ਵੀ ਖੂਬ ਪਿਆਰ ਬਰਸਾ ਰਹੇ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network