ਸਿੱਧੂ ਮੂਸੇਵਾਲਾ ਦੀ ਮਾਤਾ ਨੇ ਪੁੱਤਰ ਨੂੰ ਲੈ ਕੇ ਭਾਵੁਕ ਪੋਸਟ ਕੀਤੀ ਸਾਂਝੀ, ਕਿਹਾ ਮੈਨੂੰ ਇਉਂ ਲੱਗਦਾ ਜਿਵੇਂ ਦੁਨੀਆ ਦਾ ਅੱਧਾ ਹਿੱਸਾ ਸਾਡੇ ਖਿਲਾਫ…’

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਇੱਕ ਪੋਸਟ ਆਪਣੇ ਪੁੱਤਰ ਨੂੰ ਲੈ ਕੇ ਸਾਂਝੀ ਕੀਤੀ ਹੈ । ਇਸ ਪੋਸਟ ‘ਚ ਗਾਇਕ ਦੀ ਮਾਂ ਨੇ ਲਿਖਿਆ ਕਿ ‘ਸ਼ੁਭ ਪੂਰੀ ਦੁਨੀਆ ‘ਚ ਮੈਨੂੰ ਪਤਾ ਹੁੰਦਾ ਕਿ ਤੁਹਾਡੇ ਆਪਣੇ ਦੇਸ਼ ਦੀ 42.86 ਕਰੋੜ ਲੋਕਾਂ ਵਿੱਚੋਂ ਤੁਹਾਡੀ ਜਾਨ ਦੇ ਦੁਸ਼ਮਣ ਇਸ ਦੇਸ਼ ਦੀ ਅੱਧੀ ਅਬਾਦੀ ਦੇ ਲੋਕ ਬਣ ਚੁੱਕੇ ਹਨ

Reported by: PTC Punjabi Desk | Edited by: Shaminder  |  April 24th 2023 04:25 PM |  Updated: April 24th 2023 04:25 PM

ਸਿੱਧੂ ਮੂਸੇਵਾਲਾ ਦੀ ਮਾਤਾ ਨੇ ਪੁੱਤਰ ਨੂੰ ਲੈ ਕੇ ਭਾਵੁਕ ਪੋਸਟ ਕੀਤੀ ਸਾਂਝੀ, ਕਿਹਾ ਮੈਨੂੰ ਇਉਂ ਲੱਗਦਾ ਜਿਵੇਂ ਦੁਨੀਆ ਦਾ ਅੱਧਾ ਹਿੱਸਾ ਸਾਡੇ ਖਿਲਾਫ…’

ਗਾਇਕ ਸਿੱਧੂ ਮੂਸੇਵਾਲਾ(Sidhu Moose wala) ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕਿਆ ਹੈ । ਪਰ ਉਸ ਦੇ ਫੈਨਸ ਅੱਜ ਵੀ ਉਸ ਨੂੰ ਯਾਦ ਕਰਦੇ ਹਨ। ਉਸ ਦੇ ਪਿੰਡ ਵੱਡੀਆਂ ਹਸਤੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ । ਪਰ ਸਭ ਤੋਂ ਜ਼ਿਆਦਾ ਯਾਦ ਕਰਦੇ ਹਨ ਗਾਇਕ ਦੇ ਮਾਪੇ ।ਜਿਨ੍ਹਾਂ ਦਾ ਇਕਲੌਤਾ ਪੁੱਤਰ ਇਸ ਦੁਨੀਆਂ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕਿਆ ਹੈ । ਸਿੱਧੂ ਮੂਸੇਵਾਲਾ ਦੀ ਮਾਂ ਹਮੇਸ਼ਾ ਹੀ ਉਸ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ । 

ਹੋਰ ਪੜ੍ਹੋ : ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਪੰਜਾਬੀ ਗੀਤ ‘ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਸਿੱਧੂ ਮੂਸੇਵਾਲਾ ਦੀ ਮਾਂ ਨੇ ਸਾਂਝੀ ਕੀਤੀ ਭਾਵੁਕ ਪੋਸਟ 

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਇੱਕ ਪੋਸਟ ਆਪਣੇ ਪੁੱਤਰ ਨੂੰ ਲੈ ਕੇ ਸਾਂਝੀ ਕੀਤੀ ਹੈ । ਇਸ ਪੋਸਟ ‘ਚ ਗਾਇਕ ਦੀ ਮਾਂ ਨੇ ਲਿਖਿਆ ਕਿ ‘ਸ਼ੁਭ ਪੂਰੀ ਦੁਨੀਆ ‘ਚ ਮੈਨੂੰ ਪਤਾ ਹੁੰਦਾ ਕਿ ਤੁਹਾਡੇ ਆਪਣੇ ਦੇਸ਼ ਦੀ 42.86  ਕਰੋੜ ਲੋਕਾਂ ਵਿੱਚੋਂ ਤੁਹਾਡੀ ਜਾਨ ਦੇ ਦੁਸ਼ਮਣ ਇਸ ਦੇਸ਼ ਦੀ ਅੱਧੀ ਅਬਾਦੀ ਦੇ ਲੋਕ ਬਣ ਚੁੱਕੇ ਹਨ ਤਾਂ ਮੈਂ ਤੁਹਾਨੂੰ ਕਾਮਯਾਬੀ ਦੇ ਰਸਤੇ ਜਾਣ ਤੋਂ ਮੋੜ ਲਿਆਉਣਾ ਸੀ ।

ਮਾਤਾ ਚਰਨ ਕੌਰ ਨੇ ਅੱਗੇ ਲਿਖਿਆ ‘ਮੈਨੂੰ ਇਉਂ ਲੱਗਦਾ ਏ ਕਿ ਦੁਨੀਆ ਦਾ ਅੱਧਾ ਹਿੱਸਾ ਸਾਡੇ ਖਿਲਾਫ ਖੜਾ ਹੈ। ਉਨ੍ਹਾਂ ਕਾਤਲਾਂ ‘ਤੇ ਸਾਜ਼ਿਸ਼ ਘਾੜਿਆਂ ਦੇ ਚਿਹਰਿਆਂ ਨੂੰ ਵੇਖ ਕੇ ਮੈਨੂੰ ਉਹ ਦਿਨ ਯਾਦ ਆਉਂਦੇ ਜਦੋਂ ਮੈਂ ਤੁਹਾਡੇ ਛੋਟੇ ਹੁੰਦਿਆਂ ਦੇ ਨਜ਼ਰ ਤੋਂ ਬਚਣ ਦੇ ਲਈ ਕਾਲਾ ਟਿੱਕਾ ਲਾਇਆ ਕਰਦੀ ਸੀ। ਕਾਸ਼ ਮੈਂ ਇਨ੍ਹਾਂ ਦਰਿੰਦਿਆਂ ਦੀਆਂ ਨਜ਼ਰਾਂ ਤੋਂ ਵੀ ਤੁਹਾਨੂੰ ਬਚਾ ਲੈਂਦੀ’।  

 

- PTC PUNJABI


Popular Posts