ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਨ੍ਹਾਂ ਬੇਸਹਾਰਾ ਭੈਣ ਭਰਾ ਦਾ ਵੀਡੀਓ, ਰੋਟੀ ਲਈ ਤਰਸਦੇ ਦਿਖੇ ਇਹ ਬੱਚੇ

ਮਾਪਿਆਂ ਦੇ ਬਿਨ੍ਹਾਂ ਬੱਚਿਆਂ ਦੀ ਕੋਈ ਨਹੀਂ ਸੁਣਦਾ । ਬੱਚੇ ਭਾਵੇਂ ਕਿੰਨੇ ਵੀ ਵੱਡੇ ਮੁਕਾਮਾਂ ‘ਤੇ ਕਿਉਂ ਨਾ ਪਹੁੰਚ ਜਾਣ, ਉਨ੍ਹਾਂ ਨੂੰ ਮਾਪਿਆਂ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹਿੰਦੀ ਹੈ ।

Written by  Shaminder   |  April 30th 2023 06:00 AM  |  Updated: April 30th 2023 06:00 AM

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਨ੍ਹਾਂ ਬੇਸਹਾਰਾ ਭੈਣ ਭਰਾ ਦਾ ਵੀਡੀਓ, ਰੋਟੀ ਲਈ ਤਰਸਦੇ ਦਿਖੇ ਇਹ ਬੱਚੇ

ਮਾਪਿਆਂ ਦੇ ਬਿਨ੍ਹਾਂ ਬੱਚਿਆਂ ਦੀ ਕੋਈ ਨਹੀਂ ਸੁਣਦਾ । ਬੱਚੇ ਭਾਵੇਂ ਕਿੰਨੇ ਵੀ ਵੱਡੇ ਮੁਕਾਮਾਂ ‘ਤੇ ਕਿਉਂ ਨਾ ਪਹੁੰਚ ਜਾਣ, ਉਨ੍ਹਾਂ ਨੂੰ ਮਾਪਿਆਂ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹਿੰਦੀ ਹੈ । ਅੱਜ ਅਸੀਂ ਤੁਹਾਨੂੰ ਅਜਿਹੇ ਹੀ ਦੋ ਮਾਸੂਮ ਭੈਣ ਭਰਾ ਦੀ ਇੱਕ ਵੀਡੀਓ (Video Viral)ਵਿਖਾਉਣ ਜਾ ਰਹੇ ਹਾਂ । ਜੋ ਕਿ ਹਰ ਕਿਸੇ ਨੂੰ ਭਾਵੁਕ ਕਰ ਰਹੀ ਹੈ । ਇਸ ਵੀਡੀਓ ਨੂੰ ਵੇਖਣ ਵਾਲੇ ਹਰ ਸ਼ਖਸ ਦੇ ਹਿਰਦੇ ਵਲੂੰਧਰੇ ਜਾਣਗੇ ।

ਹੋਰ ਪੜ੍ਹੋ : ਅਰਮਾਨ ਮਲਿਕ ਨੇ ਕੀਤਾ ਰਿਵੀਲ, ਪਤਨੀ ਨੇ ਧੀ ਅਤੇ ਪੁੱਤਰ ਨੂੰ ਦਿੱਤਾ ਹੈ ਜਨਮ, ਵੀਡੀਓ ਕੀਤਾ ਸਾਂਝਾ

ਵੀਡੀਓ ਵੇਖਣ ਦੇ ਲਈ ਇਸ ਲਿੰਕ ‘ਤੇ ਕਲਿੱਕ ਕਰੋ https://www.facebook.com/reel/1329380984309226

ਮਾਪਿਆਂ ਤੋਂ ਬਗੈਰ ਇਹ ਦੋਵੇਂ ਬੱਚੇ ਭੁੱਖੇ ਭਾਣੇ ਆਪਣਾ ਪੇਟ ਪਾਲਣ ਦੇ ਲਈ ਕਬਾੜ ਚੁੱਕਦੇ ਹਨ । ਜਿਹੋ ਜਿਹਾ ਕਿ ਇਸ ਵੀਡੀਓ ‘ਚ ਦਿਖਾਈ ਦੇ ਰਿਹਾ ਹੈ, ਬੱਚਿਆਂ ਤੋਂ ਕੋਈ ਰੋਟੀ ਖਾਣ ਦੇ ਬਾਰੇ ਪੁੱਛਦਾ ਹੈ ਤਾਂ ਦੋਵੇਂ ਬੱਚੇ ਫੁੱਟ ਫੁੱਟ ਕੇ ਰੋ ਪੈਂਦੇ ਹਨ ।ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਹਾਲਾਂਕਿ ਇਹ ਵੀਡੀਓ ਕਦੋਂ ਦਾ ਹੈ ਅਤੇ ਕਿੱਥੋਂ ਦਾ ਹੈ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ । ਪਰ ਜਿਸ ਕਿਸੇ ਨੇ ਵੀ ਇਸ ਵੀਡੀਓ ਨੂੰ ਵੇਖਿਆ ਹੈ ਉਹ ਭਾਵੁਕ ਹੋ ਗਿਆ ਹੈ ।  

 ਮਾਪਿਆਂ ਦੀ ਹਮੇਸ਼ਾ ਕਰੋ ਕਦਰ

ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਹੈ । ਜੋ ਕਿ ਅਕਸਰ ਮਾਪਿਆਂ ਦੀ ਬੇਕਦਰੀ ਕਰਦੇ ਹਨ । ਜਿਨ੍ਹਾਂ ਮਾਪਿਆਂ ਨੇ ਸਾਨੂੰ ਪਾਲ ਪੋਸ ਕੇ ਕਮਾਉਣ ਜੋਗੇ ਕੀਤਾ ਹੈ । ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਲਗਾ ਦਿੱਤਾ । ਉਨ੍ਹਾਂ ਮਾਪਿਆਂ ਨੁੰ ਆਪਾਂ ਬਿਰਧ ਘਰਾਂ ‘ਚ ਰੁਲਣ ਦੇ ਲਈ ਛੱਡ ਆਉਂਦੇ ਹਾਂ ।

ਮਾਪਿਆਂ ਤੋਂ ਵੱਡਾ ਕੋਈ ਵੀ ਤੀਰਥ ਨਹੀਂ ਹੈ ਇਸ ਦੁਨੀਆ ‘ਤੇ ।ਕਿਉਂਕਿ ਜਦੋਂ ਮਾਪੇ ਸਾਡੇ ਤੋਂ ਹਮੇਸ਼ਾ ਦੇ ਲਈ ਦੂਰ ਹੋ ਜਾਂਦੇ ਹਨ ਤਾਂ ਸਾਨੂੰ ਪੁੱਛਣ ਵਾਲਾ ਕੋਈ ਵੀ ਨਹੀਂ ਰਹਿੰਦਾ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network