ਇਹ ਵਿਦੇਸ਼ੀ ਬਣਿਆ ਸਿੱਖ, ਧੀ ਕੈਥਲੀਨ ਕੌਰ ਸਣੇ ਦੇਸ਼ ਦੁਨੀਆ ‘ਚ ਪਹੁੰਚਾ ਰਿਹਾ ਪੰਜਾਬੀ ਸੱਭਿਆਚਾਰ, ਵੇਖੋ ਵੀਡੀਓ
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ (Video Viral)ਵਿਖਾਉਣ ਜਾ ਰਹੇ ਹਾਂ । ਜੋ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ । ਇਸ ਵੀਡੀਓ ਨੂੰ ਵੇਖ ਕੇ ਹਰ ਪੰਜਾਬੀ ਮਾਣ ਵੀ ਮਹਿਸੂਸ ਕਰੇਗਾ ।ਜੀ ਹਾਂ ਇਸ ਵਿਦੇਸ਼ੀ ਸ਼ਖਸ ਨੇ ਨਾ ਸਿਰਫ਼ ਪੰਜਾਬੀ ਬੋਲਣੀ ਸਿੱਖ ਲਈ ਹੈ । ਬਲਕਿ ਉਸ ਨੇ ਸਿਰ ‘ਤੇ ਦਸਤਾਰ ਵੀ ਸਜਾ ਲਈ ਹੈ ।
ਹੋਰ ਪੜ੍ਹੋ : ਦੀਪ ਢਿੱਲੋਂ ਕੈਨੇਡਾ ਤੋਂ ਪੰਜਾਬ ਪਰਤੇ, ਬੀਤੇ ਦਿਨੀਂ ਕੈਨੇਡਾ ਵਾਲਾ ਘਰ ਵੇਚਣ ਬਾਰੇ ਪਾਈ ਸੀ ਪੋਸਟ
ਉਹ ਪੰਜਾਬੀ ਸੱਭਿਆਚਾਰ ਦਾ ਮੁਰੀਦ ਹੋ ਗਿਆ । ਉਸ ਦੇ ਅਨੇਕਾਂ ਹੀ ਵੀਡੀਓ ਤੁਹਾਨੂੰ ਸੋਸ਼ਲ ਮੀਡੀਆ ‘ਤੇ ਮਿਲ ਜਾਣਗੇ । ਜਿਸ ‘ਚ ਉਹ ਆਪਣੇ ਪਰਿਵਾਰ ਦੇ ਨਾਲ ਮਸਤੀ ਕਰਦਾ ਹੋਇਆ ਪੰਜਾਬੀ ਬੋਲਦਾ ਅਤੇ ਪੰਜਾਬ ਦੇ ਦੇਸੀ ਮਹੀਨਿਆਂ ਦੇ ਨਾਮ ਬੋਲਦਾ ਹੋਇਆ ਨਜ਼ਰ ਆ ਰਿਹਾ ਹੈ ।
ਸ਼ਖਸ ਪੰਜਾਬੀ ਰੀਤੀ ਰਿਵਾਜ਼ ਅਪਣਾ ਰਿਹਾ
ਇਹ ਸ਼ਖਸ ਪੰਜਾਬੀ ਰੀਤੀ ਰਿਵਾਜ਼ਾਂ ਨੂੰ ਅਪਣਾ ਰਿਹਾ ਹੈ ।ਬੀਤੇ ਦਿਨੀਂ ਅਦਾਕਾਰਾ ਰਾਜ ਧਾਲੀਵਾਲ ਨੇ ਉਸ ਨੂੰ ਰੱਖੜੀ ਵੀ ਬੰਨੀ ਸੀ । ਜਿਸ ਦਾ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਸੀ । ਇਸ ਸ਼ਖਸ ਦੇ ਵੱਲੋਂ ਸਾਂਝੇ ਕੀਤੇ ਗਏ ਇਹ ਵੀਡੀਓ ਉਨ੍ਹਾਂ ਲੋਕਾਂ ਦੇ ਲਈ ਨਸੀਹਤ ਹੋ ਸਕਦੇ ਨੇ ।
ਜੋ ਅਕਸਰ ਆਪਣੀ ਮਾਂ ਬੋਲੀ ਨੂੰ ਛੱਡ ਕੇ ਅੰਗਰੇਜ਼ੀ ਨੂੰ ਤਰਜੀਹ ਦਿੰਦੇ ਹਨ ਅਤੇ ਪੱਛਮੀ ਸੱਭਿਆਚਾਰ ਨੂੰ ਅਪਣਾ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ ।
- PTC PUNJABI