ਉਰਫੀ ਜਾਵੇਦ ਨੇ ਯੂਟਿਊਬਰ ਅਰਮਾਨ ਮਲਿਕ ਦੇ ਬੱਚਿਆਂ ਲਈ ਭੇਜਿਆ ਖਾਸ ਤੋਹਫਾ, ਦੇਖੋ ਮਲਿਕ ਪਰਿਵਾਰ ਦਾ ਰੀਐਕਸ਼ਨ

ਯੂਟਿਊਬਰ ਅਰਮਾਨ ਮਲਿਕ ਦਾ ਨਵਾਂ ਵੀਲਾਗ ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਅਰਮਾਨ ਮਲਿਕ ਦੀ ਪਤਨੀ ਨੇ ਦੱਸਿਆ ਹੈ ਕਿ ਕਿਵੇਂ ਉਰਫੀ ਜਾਵੇਦ ਨੇ ਉਨ੍ਹਾਂ ਲਈ ਅਤੇ ਦੋਵਾਂ ਪਤਨੀਆਂ ਦੇ ਬੱਚਿਆਂ ਲਈ ਖਾਸ ਤੋਹਫਾ ਭੇਜਿਆ ਹੈ।

Written by  Pushp Raj   |  May 17th 2023 03:12 PM  |  Updated: May 17th 2023 03:12 PM

ਉਰਫੀ ਜਾਵੇਦ ਨੇ ਯੂਟਿਊਬਰ ਅਰਮਾਨ ਮਲਿਕ ਦੇ ਬੱਚਿਆਂ ਲਈ ਭੇਜਿਆ ਖਾਸ ਤੋਹਫਾ, ਦੇਖੋ ਮਲਿਕ ਪਰਿਵਾਰ ਦਾ ਰੀਐਕਸ਼ਨ

Urfi Javed Send Gifts for Youtuber Armaan Malik Family : ਅਰਮਾਨ ਮਲਿਕ, ਜੋ ਕਿ ਇੱਕ ਪ੍ਰਸਿੱਧ ਭਾਰਤੀ ਯੂਟਿਊਬਰ ਹੈ, ਆਪਣੀ ਨਿੱਜੀ ਜ਼ਿੰਦਗੀ ਅਤੇ ਵਲੌਗਸ ਕਾਰਨ ਕਾਫੀ ਲਾਈਮਲਾਈਟ ਵਿੱਚ ਰਹਿੰਦਾ ਹੈ। ਅਰਮਾਨ ਮਲਿਕ ਦੀ ਨਿੱਜੀ ਜ਼ਿੰਦਗੀ ਜਾਂ ਉਸ ਦੀ ਵਿਆਹੁਤਾ ਜ਼ਿੰਦਗੀ ਕਾਫ਼ੀ ਦਿਲਚਸਪ ਹੈ – ਇਸ ਯੂਟਿਊਬਰ ਦੀਆਂ ਦੋ ਪਤਨੀਆਂ ਹਨ ਅਤੇ ਹੈਰਾਨੀ ਦੀ ਗੱਲ ਇਹ ਸੀ ਕਿ ਇਹ ਦੋਵੇਂ ਲਗਭਗ ਇੱਕੋ ਸਮੇਂ ਗਰਭਵਤੀ ਹੋ ਗਈਆਂ ਸਨ। 

ਹੁਣ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ, ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ ਤੇ ਪਰਿਵਾਰ ਆਪਣੇ ਨਵ ਜਨਮੇ ਬੱਚਿਆਂ ਨੂੰ ਲੈ ਕੇ ਪੱਬਾਂ ਭਾਰ ਹੈ। ਹਾਲ ਹੀ 'ਚ ਆਪਣੇ ਨਵੇਂ ਵਲੌਗ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਟੀਵੀ ਅਦਾਕਾਰਾ ਉਰਫੀ ਜਾਵੇਦ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਕੁਝ ਖਾਸ ਤੋਹਫ਼ੇ ਭੇਜੇ ਹਨ ਅਤੇ ਉਨ੍ਹਾਂ ਨੂੰ ਇੱਕ ਪਿਆਰਾ ਸੰਦੇਸ਼ ਵੀ ਦਿੱਤਾ ਹੈ। 

ਉਰਫੀ ਜਾਵੇਦ ਨੇ ਅਰਮਾਨ ਮਲਿਕ ਦੇ ਬੱਚਿਆਂ ਲਈ ਭੇਜਿਆ ਤੋਹਫਾ  

ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ, ਯੂਟਿਊਬਰ ਅਰਮਾਨ ਮਲਿਕ ਦੇ ਚੈਨਲ ‘ਤੇ ਇੱਕ ਨਵਾਂ ਵੀਲੌਗ ਅਪਲੋਡ ਕੀਤਾ ਗਿਆ ਹੈ ਜਿਸ ਵਿੱਚ ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ ਆਪਣੇ ਦਿਨ ਬਾਰੇ ਅਪਡੇਟ ਦੇ ਰਹੇ ਹਨ। ਕੁਝ ਮਿੰਟਾਂ ਲਈ ਵਲੌਗ ਦੇਖਣ ਤੋਂ ਬਾਅਦ, ਇੱਕ ਹਿੱਸਾ ਆਉਂਦਾ ਹੈ ਜਿਸ ਵਿੱਚ ਯੂਟਿਊਬਰ ਦੀ ਪਹਿਲੀ ਪਤਨੀ, ਪਾਇਲ ਮਲਿਕ ਘਰ ਵਿੱਚ ਬੈਠੀ ਹੁੰਦੀ ਹੈ ਜਦੋਂ ਇੱਕ ਪਾਰਸਲ ਆਉਂਦਾ ਹੈ। ਇਸ ਵਿੱਚ ਇੱਕ ਕੇਕ, ਫੁੱਲਾਂ ਦਾ ਗੁਲਦਸਤਾ ਅਤੇ ਚਾਕਲੇਟਾਂ ਦਾ ਇੱਕ ਗੁਲਦਸਤਾ ਹੈ। ਪਾਇਲ ਦੱਸਦੀ ਹੈ ਕਿ ਇਹ ਤੋਹਫਾ ਪਾਰਸਲ ਮੁੰਬਈ ਤੋਂ ਆਇਆ ਸੀ, ਇਹ ਉਰਫੀ ਜਾਵੇਦ ਨੇ ਭੇਜਿਆ ਹੈ।

ਹੋਰ ਪੜ੍ਹੋ: Cannes 2023:  ਰੈੱਡ ਕਾਰਪੇਟ 'ਤੇ ਬ੍ਰਾਈਡਲ ਲੁੱਕ 'ਚ  ਨਜ਼ਰ ਆਈ ਸਾਰਾ ਅਲੀ ਖਾਨ, ਨੈਟੀਜ਼ਨਸ ਨੇ ਕਿਹਾ- 'ਸਾਨੂੰ ਤੁਹਾਡੇ 'ਤੇ ਮਾਣ ਹੈ'

ਉਰਫੀ ਜਾਵੇਦ ਨੇ ਪਾਇਲ ਮਲਿਕ ਦੇ ਵੀਲੌਗ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਰਫੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੋਂ ਪਾਇਲ ਮਲਿਕ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ, "ਕ੍ਰਿਤਿਕ ਮਲਿਕ ਅਤੇ ਪਾਇਲ ਮਲਿਕ ਤੁਸੀਂ ਦੋਵੇਂ ਬਹੁਤ ਪਿਆਰੇ ਹੋ। ਮੈਂ ਤੁਹਾਡੇ ਵੀਲੌਗ ਨੂੰ ਕਦੇ ਵੀ ਮਿਸ ਨਹੀਂ ਕਰਦੀ।" ਉਰਫੀ ਜਾਵੇਦ ਦੀ ਇਸ ਪੋਸਟ 'ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network