ਸੋਨਮ ਬਾਜਵਾ ਤੇ ਤਾਨੀਆ ਦੋਸਤਾਂ ਨਾਲ ਗੀਤ 'ਅਲ੍ਹੜਾਂ ਦੇ' ਉੱਤੇ ਫਨੀ ਡਾਂਸ ਕਰਦੀਆਂ ਆਈਆਂ ਨਜ਼ਰ, ਵੇਖੋ ਵੀਡੀਓ

ਸੋਨਮ ਬਾਜਵਾ, ਤਾਨੀਆ ਤੇ ਨਿਰਮਲ ਰਿਸ਼ੀ ਦੀ ਨਵੀਂ ਫ਼ਿਲਮ 'ਗੋਡੇ ਗੋਡੇ ਚਾਅ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਨੂੰ ਲੈ ਕੇ ਸੋਨਮ ਬਾਜਵਾ ਅਤੇ ਤਾਨੀਆ ਵੀ ਬਹੁਤ ਉਤਸ਼ਾਹਿਤ ਹਨ। ਹਾਲ ਹੀ 'ਚ ਸੋਨਮ ਬਾਜਵਾ ਤੇ ਤਾਨੀਆ ਦੀ ਇੱਕ ਫਨੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਦੋਵੇਂ ਆਪਣੇ ਗੀਤ 'ਅਲ੍ਹੜਾ ਦੇ' ਡਾਂਸ਼ ਕਰ ਰਹੀਆਂ ਹਨ।

Written by  Pushp Raj   |  May 13th 2023 03:39 PM  |  Updated: May 13th 2023 03:39 PM

ਸੋਨਮ ਬਾਜਵਾ ਤੇ ਤਾਨੀਆ ਦੋਸਤਾਂ ਨਾਲ ਗੀਤ 'ਅਲ੍ਹੜਾਂ ਦੇ' ਉੱਤੇ ਫਨੀ ਡਾਂਸ ਕਰਦੀਆਂ ਆਈਆਂ ਨਜ਼ਰ, ਵੇਖੋ ਵੀਡੀਓ

Sonam Bajwa and Tania video viral: ਪੰਜਾਬ ਦੀ ਮਸ਼ਹੂਰ ਅਭਿਨੇਤਰੀਆਂ ਸੋਨਮ ਬਾਜਵਾ ਤੇ ਤਾਨੀਆ ਦੀ ਜੋੜੀ ਮੁੜ ਇੱਕ ਵਾਰ ਫਿਰ ਆਪਣੀ ਨਵੀਂ ਫ਼ਿਲਮ 'ਗੋਡੇ ਗੋਡੇ ਚਾਅ' ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਹਾਲ ਹੀ ਵਿੱਚ ਇਸ ਫ਼ਿਲਮ ਦੇ ਦੋ ਗੀਤ ਰਿਲੀਜ਼ ਹੋ ਗਏ ਹਨ। ਇਸ ਦੌਰਾਨ ਦੋਹਾਂ ਅਭਿਨੇਤਰਿਆ ਆਪਣੇ ਗੀਤ 'ਚ ਡਾਂਸ ਕਰਦਿਆਂ ਹੋਇਆ ਨਜ਼ਰ ਆਈਆਂ। 

ਹਾਲ ਹੀ ਵਿੱਚ ਸੋਨਮ ਬਾਜਵਾ ਤੇ ਤਾਨੀਆ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਇੱਕ ਫੈਨ ਪੇਜ਼ 'ਤੇ ਸਾਂਝੀ ਕੀਤੀ ਗਈ ਹੈ। 

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਸੋਨਮ ਤੇ ਤਾਨੀਆ ਨੂੰ ਇੱਕਠੇ ਇੱਕ ਡਾਂਸ ਸਟੂਡੀਓ ਦੇ ਵਿੱਚ ਵੇਖ ਸਕਦੇ ਹੋ। ਇਸ ਵੀਡੀਓ ਵਿੱਚ ਦੋਵੇਂ ਅਭਿਨੇਤਰਿਆਂ ਆਪਣੇ ਕੁਝ ਦੋਸਤਾਂ ਨਾਲ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ। ਦੋਵੇਂ ਅਭਿਨੇਤਰੀਆਂ ਫ਼ਿਲਮ ਗੋਡੇ ਗੋਡੇ ਚਾਅ ਦੇ ਗੀਤ ਅਲ੍ਹੜਾਂ ਦੇ ਉੱਤੇ ਡਾਂਸ ਕਰ ਰਹੀਆਂ ਹਨ। ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। 

ਦੱਸ ਦਈਏ ਕਿ ਬੀਤੇ ਦਿਨੀਂ ਜਦੋਂ ਇਹ ਗੀਤ ਰਿਲੀਜ਼ ਹੋਇਆ ਤਾਂ ਅਦਾਕਾਰਾ ਸੋਨਮ ਬਾਜਵਾ ਨੇ ਇਸ ਗੀਤ ਸਬੰਧੀ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕੀਤੀ ਸੀ। ਅਦਾਕਾਰਾ ਨੇ ਪੋਸਟ 'ਚ ਇਸ ਗੀਤ ਬਾਰੇ ਆਪਣਾ ਤਜ਼ਰਬਾ ਵੀ ਸਾਂਝਾ ਕੀਤਾ। 

ਹੋਰ ਪੜ੍ਹੋ: ਬਾਲੀਵੁੱਡ ਗਾਇਕ ਪੈਪੋਨ ਸਿਹਤ ਸਮੱਸਿਆਵਾਂ ਦੇ ਚੱਲਦੇ ਹਸਪਤਾਲ 'ਚ ਭਰਤੀ, ਗਾਇਕ ਨੇ ਹਸਪਤਾਲ ਤੋਂ ਤਸਵੀਰ ਕੀਤੀ ਸ਼ੇਅਰ

ਸੋਨਮ ਨੇ ਦੱਸਿਆ ਕਿ ਉਸ ਨੇ ਹੁਣ ਤੱਕ ਕਈ ਗੀਤ ਕੀਤੇ ਹਨ ਪਰ ਜੋ ਮਜ਼ਾ ਇਸ ਗੀਤ ਨੂੰ ਸ਼ੂਟ ਕਰਦੇ ਸਮੇਂ ਆਇਆ, ਉਂਝ ਉਸ ਨੂੰ ਪਹਿਲਾਂ ਕਦੇ ਮਹਿਸੂਸ ਨਹੀਂ ਹੋਇਆ। ਉਹ ਇਸ ਗੀਤ ਨੂੰ ਕਰਕੇ ਬੇਹੱਦ ਖੁਸ਼ ਹੈ, ਇਸ ਗੀਤ ਨੂੰ ਕਰਨ ਵਿੱਚ ਉਸ ਨੂੰ ਆਜ਼ਾਦੀ ਮਹਿਸੂਸ ਹੋ ਰਹੀ ਸੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network