ਬਾਲੀਵੁੱਡ ਗਾਇਕ ਪੈਪੋਨ ਸਿਹਤ ਸਮੱਸਿਆਵਾਂ ਦੇ ਚੱਲਦੇ ਹਸਪਤਾਲ 'ਚ ਭਰਤੀ, ਗਾਇਕ ਨੇ ਹਸਪਤਾਲ ਤੋਂ ਤਸਵੀਰ ਕੀਤੀ ਸ਼ੇਅਰ

ਬਾਲੀਵੁੱਡ ਗਾਇਕ ਪੈਪੋਨ ਨੂੰ ਸਿਹਤ ਖਰਾਬ ਹੋਣ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਗਾਇਕ ਨੇ ਸੋਸ਼ਲ ਮੀਡੀਆ 'ਤੇ ਹਸਪਤਾਲ ਦੀ ਤਸਵੀਰ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ। ਇਸ ਪੋਸਟ ਨੂੰ ਸਾਂਝਾ ਕਰਦਿਆਂ ਪੈਪੋਨ ਨੇ ਆਪਣੇ ਪੁੱਤਰ ਦੀ ਤਾਰੀਫ ਕੀਤੀ ਕਿਵੇਂ ਬਿਮਾਰੀ ਦੇ ਇਸ ਔਖੇ ਸਮੇਂ 'ਚ ਉਨ੍ਹਾਂ ਦਾ ਪੁੱਤਰ ਉਨ੍ਹਾਂ ਦੀ ਦੇਖਭਾਲ ਕਰ ਰਿਹਾ ਹੈ।

Written by  Pushp Raj   |  May 13th 2023 01:50 PM  |  Updated: May 13th 2023 01:50 PM

ਬਾਲੀਵੁੱਡ ਗਾਇਕ ਪੈਪੋਨ ਸਿਹਤ ਸਮੱਸਿਆਵਾਂ ਦੇ ਚੱਲਦੇ ਹਸਪਤਾਲ 'ਚ ਭਰਤੀ, ਗਾਇਕ ਨੇ ਹਸਪਤਾਲ ਤੋਂ ਤਸਵੀਰ ਕੀਤੀ ਸ਼ੇਅਰ

Singer Papon Hospitalized: ਬਾਲੀਵੁੱਡ ਗਾਇਕ ਅੰਗਰਾਗ ਪੈਪੋਨ ਮਹੰਤ ਨੂੰ ਸਿਹਤ ਖਰਾਬ ਹੋਣ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਗਾਇਕ ਨੇ ਸੋਸ਼ਲ ਮੀਡੀਆ 'ਤੇ ਹਸਪਤਾਲ ਦੀ ਤਸਵੀਰ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ। ਗਾਇਕ ਨੂੰ ਹਸਪਤਾਲ 'ਚ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਪਰੇਸ਼ਾਨ ਹੋ ਗਏ। ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨੇ ਪੈਪੋਨ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਫੋਟੋ ਸ਼ੇਅਰ ਕਰਦੇ ਹੋਏ ਸਿੰਗਰ ਨੇ ਦੱਸਿਆ ਕਿ ਉਹ ਬੀਮਾਰ ਹੋਣ ਤੋਂ ਬਾਅਦ ਹਸਪਤਾਲ 'ਚ ਭਰਤੀ ਹਨ।

ਪੈਪੋਨਬਾਲੀਵੁੱਡ ਦੇ ਮਸ਼ਹੂਰ ਗਾਇਕ ਹਨ। ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਦਿਲਖਿਚਵੀਂ ਆਵਾਜ਼ ਦੇ ਮਾਲਕ ਪੋਪੇਨ ਬਿਮਾਰ ਸੀ। ਅਜਿਹੇ 'ਚ ਵੀਰਵਾਰ ਨੂੰ ਉਨ੍ਹਾਂ ਨੂੰ ਮੁੰਬਈ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇੱਥੇ ਉਨ੍ਹਾਂ ਦਾ ਛੋਟਾ ਬੇਟਾ ਉਨ੍ਹਾਂ ਨਾਲ ਦੇਖਭਾਲ ਲਈ ਮੌਜੂਦ ਸੀ। ਇੰਸਟਾ 'ਤੇ ਇੱਕ ਪੋਸਟ 'ਚ ਸਿੰਗਰ ਨੇ ਦੱਸਿਆ ਕਿ ਕਿਵੇਂ ਬੇਟੇ ਨੇ ਪੂਰੀ ਰਾਤ ਉਨ੍ਹਾਂ ਦੀ ਦੇਖਭਾਲ 'ਚ ਗੁਜ਼ਾਰੀ। ਬੇਟੇ ਦੀ ਤਾਰੀਫ ਕਰਦੇ ਹੋਏ ਪੈਪੋਨ ਦੀ ਇਹ ਪੋਸਟ ਖੂਬ ਵਾਇਰਲ ਹੋ ਰਹੀ ਹੈ।

ਪੈਪੋਨ ਨੇ ਬਾਅਦ 'ਚ ਇੰਸਟਾਗ੍ਰਾਮ ਹੈਂਡਲ 'ਤੇ ਹੈਲਥ ਅਪਡੇਟ ਦਿੱਤੀ ਅਤੇ ਲਿਖਿਆ- 'ਅਸੀਂ ਸਾਰੇ ਜ਼ਿੰਦਗੀ ਦੀ ਹਰ ਛੋਟੀ ਲੜਾਈ 'ਚ ਇਕੱਲੇ ਲੜਦੇ ਹਾਂ। ਮੈਂ ਸੋਸ਼ਲ ਮੀਡੀਆ 'ਤੇ ਨਿੱਜੀ ਰੁਟੀਨ ਦੀਆਂ ਚੀਜ਼ਾਂ ਪੋਸਟ ਕਰਨਾ ਪਸੰਦ ਨਹੀਂ ਕਰਦਾ, ਪਰ ਬੀਤੀ ਰਾਤ ਵੱਖਰੀ ਸੀ। ਇਹ ਪਹਿਲੀ ਵਾਰ ਸੀ ਜਦੋਂ ਮੇਰੇ 13 ਸਾਲ ਦੇ ਛੋਟੇ ਮੁੰਡੇ ਨੇ ਹਸਪਤਾਲ ਵਿੱਚ ਰਾਤ ਦੇ ਸੇਵਾਦਾਰ ਵਜੋਂ ਮੇਰੇ ਨਾਲ ਪੂਰੀ ਰਾਤ ਬਿਤਾਈ! ਇਹ ਇੱਕ ਭਾਵਨਾਤਮਕ ਪਲ ਹੈ ਅਤੇ ਇਸ ਲਈ ਮੈਂ ਇਸ ਨੂੰ ਆਪਣੇ ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਸੀ।

ਪੈਪੋਨ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ- 'ਮੈਨੂੰ ਯਾਦ ਹੈ ਜਦੋਂ ਮੈਂ ਆਪਣੇ ਮਾਤਾ-ਪਿਤਾ ਲਈ ਅਜਿਹਾ ਕਰਦਾ ਸੀ। ਮੈਂ ਚਾਹੁੰਦਾ ਹਾਂ ਕਿ ਉਹ ਆਪਣੇ ਪੋਤੇ ਪੁਹੋਰ ਨੂੰ ਅਜਿਹਾ ਕਰਦੇ ਦੇਖ ਸਕੇ। ਮੈਂ ਧੰਨ ਮਹਿਸੂਸ ਕਰਦਾ ਹਾਂ ਅਤੇ ਸਾਰੀਆਂ ਅਸੀਸਾਂ ਅਤੇ ਇੱਛਾਵਾਂ ਲਈ ਤੁਹਾਡਾ ਧੰਨਵਾਦ ਕਰਦਾ ਹਾਂ! ਮੈਂ ਹੁਣ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ।

ਹੋਰ ਪੜ੍ਹੋ: ਐਮੀ ਵਿਰਕ ਨੇ ਪਰਿਵਾਰ ਨਾਲ ਸ਼ੇਅਰ ਕੀਤੀ ਪਿਆਰੀ ਜਿਹੀ ਤਸਵੀਰ, ਫੈਨਜ਼ ਨੂੰ ਆ ਰਹੀ ਹੈ ਪਸੰਦ

ਪੈਪੋਨ ਨੂੰ ਸਿਹਤ ਖਰਾਬ ਹੋਣ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਹਾਲਾਂਕਿ ਗਾਇਕ ਨੇ ਸੋਸ਼ਲ ਮੀਡੀਆ ਪੋਸਟ 'ਚ ਆਪਣੀ ਬੀਮਾਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਪੇਪੋਨ ਨੇ ਫ਼ਿਲਮ ਬਰਫੀ 'ਚ 'ਕਿਉਂ...', 'ਹਮਨਵਾ', 'ਮੁਝੇ ਕੈਸੇ ਪਤਾ ਨਾ ਚਲਾ', 'ਮੋਹ-ਮੋਹ ਕੇ ਧਾਗੇ' ਵਰਗੇ ਸੁਪਰਹਿੱਟ ਗੀਤ ਗਾਏ ਹਨ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network