ਐਮੀ ਵਿਰਕ ਨੇ ਪਰਿਵਾਰ ਨਾਲ ਸ਼ੇਅਰ ਕੀਤੀ ਪਿਆਰੀ ਜਿਹੀ ਤਸਵੀਰ, ਫੈਨਜ਼ ਨੂੰ ਆ ਰਹੀ ਹੈ ਪਸੰਦ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਬੀਤੇ ਦਿਨੀਂ 11 ਮਈ ਨੂੰ ਆਪਣਾ ਜਨਮਦਿਨ ਮਨਾਇਆ। ਇਸ ਮਗਰੋਂ ਹਾਲ ਹੀ 'ਚ ਆਪਣੇ ਪਰਿਵਾਰ ਨਾਲ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਨੂੰ ਗਾਇਕ ਦੇ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ।

Written by  Pushp Raj   |  May 13th 2023 11:35 AM  |  Updated: May 13th 2023 11:35 AM

ਐਮੀ ਵਿਰਕ ਨੇ ਪਰਿਵਾਰ ਨਾਲ ਸ਼ੇਅਰ ਕੀਤੀ ਪਿਆਰੀ ਜਿਹੀ ਤਸਵੀਰ, ਫੈਨਜ਼ ਨੂੰ ਆ ਰਹੀ ਹੈ ਪਸੰਦ

Ammy Virk new pic with family: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਐਮੀ ਵਿਰਕ ਇੰਨੀਂ ਦਿਨੀਂ ਸੁਰਖੀਆਂ 'ਚ ਹਨ। ਐਮੀ ਵਿਰਕ ਦੀ ਨਵੀਂ ਫ਼ਿਲਮ 'ਅੰਨ੍ਹੀ ਦਿਆ ਮਜ਼ਾਕ ਏ' ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਹੈ।ਇਹੀ ਨਹੀਂ ਫਿਲਮ ਨੇ ਬਾਕਸ ਆਫਿਸ 'ਤੇ ਵੀ ਚੰਗੀ ਕਮਾਈ ਕੀਤੀ ਹੈ।

ਐਮੀ ਵਿਰਕ ਨੇ ਬੀਤੇ 11 ਮਈ ਨੂੰ ਆਪਣਾ 31ਵਾਂ ਜਨਮਦਿਨ ਮਨਾਇਆ ਹੈ। ਇਸ ਮਗਰੋਂ ਹਾਲ ਹੀ ਵਿੱਚ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਆਪਣੇ ਪਰਿਵਾਰ ਨਾਲ ਇੱਕ ਪਿਆਰੀ ਜਿਹੀ ਤਸਵੀਰ ਵੀ ਸਾਂਝੀ ਕੀਤੀ ਹੈ। 

ਦਰਅਸਲ ਐਮੀ ਵਿਰਕ ਨੇ ਇਹ ਤਸਵੀਰ ਆਪਣੀ ਇੰਸਟਾ ਸਟੋਰੀ ਵਿੱਚ ਸਾਂਝੀ ਕੀਤੀ ਹੈ। ਇਸ ਤਸਵੀਰ ਦੇ ਵਿੱਚ ਗਾਇਕ ਐਮੀ ਵਿਰਕ, ਉਨ੍ਹਾਂ ਦੀ ਪਤਨੀ ਤੇ ਧੀ ਦਿਲਨਾਜ਼ ਦਾ ਹੱਥ ਵਿਖਾਈ ਦੇ ਰਿਹਾ ਹੈ। ਇਸ ਕਿਊਟ ਜਿਹੀ ਫੈਮਿਲੀ ਪਿਕਚਰ ਨੇ ਫੈਨਜ਼  ਦਾ ਦਿਲ ਜਿੱਤ ਲਿਆ ਹੈ।

ਦੱਸ ਦਈਏ ਕਿ ਐਮੀ ਵਿਰਕ ਜ਼ਿਆਦਾਤਰ ਆਪਣੇ ਪਰਿਵਾਰ ਨੂੰ ਲਾਈਮਲਾਈਟ ਤੋਂ ਦੂਰ ਰੱਖਦੇ ਹਨ। ਉਹ ਕਦੇ ਵੀ ਆਪਣੀ ਪਤਨੀ ਤੇ ਧੀ ਦਾ ਚਿਹਰੇ ਰਿਵੀਲ ਨਹੀਂ ਕਰਦੇ। ਉਹ ਸੋਸ਼ਲ ਮੀਡੀਆ ਇਸੇ ਅੰਦਾਜ਼ ਨਾਲ ਆਪਣੀ ਫੈਮਿਲੀ ਫੋਟੋਜ਼ ਸ਼ੇਅਰ ਕਰਦੇ ਹਨ।

ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਦੀ ਫ਼ਿਲਮ 'ਅੰਨ੍ਹੀ ਦਿਆ ਮਜ਼ਾਕ ਏ' ਸੁਪਰਹਿੱਟ ਰਹੀ ਹੈ। ਇਸ ਦੇ ਨਾਲ ਨਾਲ ਐਮੀ ਦੀਆਂ ਫਿਲਮਾਂ 'ਜੁਗਨੀ' ਤੇ 'ਮੌੜ' ਵੀ ਪਾਈਪਲਾਈਨ ਵਿੱਚ ਹਨ ਜੋ ਕਿ ਜਲਦ ਹੀ ਰਿਲੀਜ਼ ਹੋਣ ਵਾਲੀਆਂ ਹਨ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network