YouTuber Armaan Malik : ਯੂਟਿਊਬਰ ਅਰਮਾਨ ਮਲਿਕ ਨਾਲ ਹੋਇਆ ਵੱਡਾ ਹਾਦਸਾ, ਸੋਨੇ ਦੀ ਚੇਨ ਖੋਹ ਕੇ ਭੱਜੇ ਲੁਟੇਰੇ

ਯੂਟਿਊਬਰ ਅਰਮਾਨ ਮਲਿਕ ਤੇ ਉਨ੍ਹਾਂ ਦੀਆਂ ਦੋ ਪਤਨੀਆਂ ਪਾਇਲ ਤੇ ਕ੍ਰਿਤਿਕਾ ਮਲਿਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਯੂਟਿਊਬਰ ਅਰਮਾਨ ਮਲਿਕ ਨਾਲ ਲੁੱਟ-ਖੋਹ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕੁਝ ਲੁੱਟੇਰੇ ਅਰਮਾਨ ਮਲਿਕ ਦੀ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਯੂਟਿਊਬਰ ਵੱਲੋਂ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ ਹੈ।

Written by  Pushp Raj   |  May 24th 2023 08:00 AM  |  Updated: May 24th 2023 08:00 AM

YouTuber Armaan Malik : ਯੂਟਿਊਬਰ ਅਰਮਾਨ ਮਲਿਕ ਨਾਲ ਹੋਇਆ ਵੱਡਾ ਹਾਦਸਾ, ਸੋਨੇ ਦੀ ਚੇਨ ਖੋਹ ਕੇ ਭੱਜੇ ਲੁਟੇਰੇ

YouTuber Armaan Malik victim of robbery: ਯੂਟਿਊਬਰ ਅਰਮਾਨ ਮਲਿਕ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਅਰਮਾਨ ਮਲਿਕ ਆਪਣੀ ਦੋਵੇਂ ਪਤਨੀਆਂ ਪਾਇਲ ਤੇ ਕ੍ਰਿਤਿਕਾ ਮਲਿਕ ਦੋਹਾਂ ਨਾਲ ਅਕਸਰ ਬਲੌਗ ਰਾਹੀਂ ਫੈਨਜ਼ ਦੇ ਰੁਬਰੂ ਹੁੰਦੇ ਹਨ। ਹਾਲ ਹੀ ਵਿੱਚ ਅਰਮਾਨ ਮਲਿਕ ਨਾਲ ਲੁੱਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 

ਦੱਸ ਦਈਏ ਕਿ ਯੂਟਿਊਬਰ ਅਰਮਾਨ ਮਲਿਕ  ਆਪਣੇ ਪਰਿਵਾਰ ਨਾਲ ਜੁੜੀਆਂ ਸਾਰੀਆਂ ਅਪਡੇਟਸ ਡੇਲੀ ਵਲੌਗਸ ਰਾਹੀਂ ਫੈਨਜ਼ ਨਾਲ ਸ਼ੇਅਰ ਕਰਦੇ ਹਨ। ਹਾਲ ਹੀ ਵਿੱਚ ਅਰਮਾਨ ਦੇ ਨਵੇਂ ਵਲੌਗ ਵਿੱਚ, ਅਰਮਾਨ ਨੇ ਪ੍ਰਸ਼ੰਸਕਾਂ ਨਾਲ ਇੱਕ ਬੁਰੀ ਖ਼ਬਰ ਸਾਂਝੀ ਕੀਤੀ। 

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਾਇਲ ਤੇ ਕ੍ਰਿਤਿਕਾ ਆਪਣੇ ਨਵਜਨਮੇ ਬੱਚਿਆਂ ਦੀ ਦੇਖਭਾਲ ਕਰਦੀਆਂ ਹੋਇਆ ਨਜ਼ਰ ਆ ਰਹੀਆਂ ਹਨ।  ਉਹ ਰੋਣ ਲੱਗ ਜਾਂਦੀ ਹੈ। ਅਰਮਾਨ ਤੋਂ ਪੁੱਛਣ 'ਤੇ ਉਹ ਕਹਿੰਦੀ ਹੈ ਕਿ ਉਸ ਦੇ ਪੂਰੇ ਸਰੀਰ 'ਤੇ ਬਹੁਤ ਦਰਦ ਹੈ। ਅਰਮਾਨ ਉਸ ਨੂੰ ਕ੍ਰਿਤਿਕਾ ਮਲਿਕ ਦੇ ਨਾਲ ਹਸਪਤਾਲ ਜਾਣ ਲਈ ਕਹਿੰਦੇ ਹਨ।

ਦਰਅਸਲ ਹਾਲ ਹੀ 'ਚ ਅਰਮਾਨ ਮਲਿਕ ਨਾਲ ਚੇਨ ਸਨੈਚਿੰਗ ਹੋਈ ਹੈ। ਇਸ ਗੱਲ ਦੀ ਜਾਣਕਾਰੀ ਅਰਮਾਨ ਮਲਿਕ ਨੇ ਆਪਣੇ ਤਾਜ਼ਾ ਵਲੌਗ 'ਚ ਦਿੱਤੀ ਹੈ। ਅਰਮਾਨ ਮਲਿਕ ਨੇ ਦੱਸਿਆ, 'ਪਤਾ ਪੁੱਛਣ ਦੇ ਬਹਾਨੇ ਲੜਕਿਆਂ ਨੇ ਕਾਰ ਦਾ ਸ਼ੀਸ਼ਾ ਖੁਲਵਾਇਆ। ਮੁੰਡਿਆਂ ਨੇ ਅਰਮਾਨ ਨੂੰ ਪੁੱਛਿਆ ਕਿ ਭਾਈ, ਇੱਥੇ ਕੋਈ ਸ਼ਾਪਿੰਗ ਮਾਲ ਹੈ। ਅਰਮਾਨ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਨੇੜੇ ਹੀ ਹੈ, ਇੱਕ ਨੇ ਯੂਟਿਊਬਰ ਨਾਲ ਗੱਲਬਾਤ ਕੀਤੀ ਅਤੇ ਇੱਕ ਨੇ ਚੇਨ ਖੋਹ ਲਈ।'

ਅਰਮਾਨ ਨੇ ਦੱਸਿਆ ਕਿ  ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁੱਟੇਰੇ ਕਿਸੇ ਦਫਤਰ ਜਾਣ ਵਾਲੇ ਮੁੰਡੇ ਕੁੜੀਆਂ ਵਾਂਗ ਨਜ਼ਰ ਆ ਰਹੇ ਸਨ ਅਤੇ ਉਨ੍ਹਾਂ ਨੂੰ ਵੇਖ ਕੇ ਜ਼ਰਾ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਹਨ। ਅਰਮਾਨ ਨੇ ਦੱਸਿਆ ਕਿ ਦੋਹਾਂ ਨੇ ਐਨਕਾਂ ਪਾਈਆਂ ਹੋਈਆਂ ਸਨ। ਉਨ੍ਹਾਂ ਇਹ ਵੀ ਕਿਹਾ ਕਿ ਵੱਡਾ ਨੁਕਸਾਨ ਹੋਇਆ ਹੈ। ਇਸ ਦੌਰਾਨ ਅਰਮਾਨ ਦੇ ਨਾਲ ਉਨ੍ਹਾਂ ਦੇ ਸਟਾਫ ਮੈਂਬਰ ਵੀ ਮੌਜੂਦ ਸਨ। ਦੱਸ ਦਈਏ ਕਿ ਅਰਮਾਨ ਮਲਿਕ ਨੇ ਬਹੁਤ ਮੋਟੀ ਚੇਨ ਪਾਈ ਹੋਈ ਸੀ, ਖੋਹਣ ਕਾਰਨ ਉਸ ਦੀ ਗਰਦਨ ਵੀ ਛਿੱਲ ਗਈ।

 ਅਰਮਾਨ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਦੀ ਕਾਰ 'ਤੇ ਕੋਈ ਨੰਬਰ ਪਲੇਟ ਨਹੀਂ ਸੀ, ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਦੇ ਸਟਾਫ਼ ਮੈਂਬਰ ਨੇ ਦੱਸਿਆ ਕਿ ਉਕਤ ਲੜਕੇ ਕਾਫੀ ਸਮੇਂ ਤੋਂ ਕਾਰ ਦੇ ਕੋਲ ਘੁੰਮ ਰਹੇ ਸਨ, ਉਦੋਂ ਤੋਂ ਉਨ੍ਹਾਂ ਨੂੰ ਸ਼ੱਕ ਹੋ ਰਿਹਾ ਸੀ, ਪਰ ਫਿਰ ਇੰਝ ਲੱਗਾ ਜਿਵੇਂ ਕੋਈ ਫੈਨ ਸੈਲਫੀ ਲੈਣ ਆਇਆ ਹੋਵੇਗਾ।

ਹੋਰ ਪੜ੍ਹੋ: Wamiqa Gabbi: ਵਾਮਿਕਾ ਗੱਬੀ ਦੀ ਬ੍ਰਾਈਡਲ ਲੁੱਕ 'ਚ ਤਸਵੀਰਾਂ ਹੋਇਆ ਵਾਇਰਲ, ਦੇਖੋ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ

ਅਰਮਾਨ ਨੇ ਘਰ ਆ ਕੇ ਪਾਇਲ ਮਲਿਕ ਅਤੇ ਕ੍ਰਿਤਿਕਾ ਨੂੰ ਦੱਸਿਆ ਕਿ ਜਿਮ ਤੋਂ ਬਾਹਰ ਆਉਂਦੇ ਸਮੇਂ ਉਨ੍ਹਾਂ ਨਾਲ ਚੇਨ ਸਨੈਚਿੰਗ ਹੋਈ ਹੈ। ਪਾਇਲ ਨੇ ਕਿਹਾ ਕਿ ਅਰਮਾਨ ਦੇ ਗਲੇ 'ਤੇ ਨਿਸ਼ਾਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਚੇਨ ਨਹੀਂ ਟੁੱਟੀ, ਸਗੋਂ ਉਸ ਦਾ ਕੁੰਡਾ ਟੁੱਟਿਆ ਹੈ। ਅਰਮਾਨ ਮਲਿਕ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਪਰ ਕੁਝ ਨਹੀਂ ਹੋਣ ਵਾਲਾ, ਉਨ੍ਹਾਂ ਨੂੰ ਚੇਨ ਨਹੀਂ ਮਿਲੇਗੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network