ਯੂਟਿਊਬਰ ਅਰਮਾਨ ਮਲਿਕ ਨੇ ਪਤਨੀ ਪਾਇਲ ਮਲਿਕ ਨਾਲ ਸ਼ੇਅਰ ਕੀਤੀ ਆਪਣੀ ਓਲਡ ਏਜ਼ ਲੁੱਕ, ਵੀਡੀਓ ਵੇਖ ਹੱਸ-ਹੱਸ ਦੁਹਰੇ ਹੋਏ ਲੋਕ

ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਹਾਲ ਹੀ 'ਚ ਦੂਜੀ ਵਾਰ ਪਿਤਾ ਬਨਣ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਅਰਮਾਨ ਮਲਿਕ ਨੇ ਆਪਣੀ ਪਹਿਲੀ ਪਤਨੀ ਪਾਇਲ ਮਲਿਕ ਨਾਲ ਇੱਕ ਫਨੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣਾ ਬੁਢਾਪੇ ਵਾਲਾ ਲੁੱਕ ਫੈਨਜ਼ ਨਾਲ ਸਾਂਝਾ ਕੀਤਾ ਹੈ ਤੇ ਦਰਸ਼ਕ ਇਸ ਵੀਡੀਓ ਦਾ ਆਨੰਦ ਮਾਣ ਰਹੇ ਹਨ।

Written by  Pushp Raj   |  April 19th 2023 12:15 PM  |  Updated: April 19th 2023 12:15 PM

ਯੂਟਿਊਬਰ ਅਰਮਾਨ ਮਲਿਕ ਨੇ ਪਤਨੀ ਪਾਇਲ ਮਲਿਕ ਨਾਲ ਸ਼ੇਅਰ ਕੀਤੀ ਆਪਣੀ ਓਲਡ ਏਜ਼ ਲੁੱਕ, ਵੀਡੀਓ ਵੇਖ ਹੱਸ-ਹੱਸ ਦੁਹਰੇ ਹੋਏ ਲੋਕ

Arman Malik and Payal Malik shares Funny old age look: ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ। ਜਿਸ ਦਾ ਕਾਰਨ ਉਸ ਦੀਆਂ ਦੋ ਪਤਨੀਆਂ ਹਨ। ਪਹਿਲੀ ਪਤਨੀ ਦਾ ਨਾਂ ਪਾਇਲ ਮਲਿਕ ਹੈ ਅਤੇ ਅਰਮਾਨ ਮਲਿਕ ਦੀ ਦੂਜੀ ਪਤਨੀ ਦਾ ਨਾਂ ਕ੍ਰਿਤਿਕਾ ਮਲਿਕ ਹੈ। ਤੁਹਾਨੂੰ ਦੱਸ ਦੇਈਏ ਕਿ ਅਰਮਾਨ ਆਪਣੀਆਂ ਦੋਵੇਂ ਪਤਨੀਆਂ ਨਾਲ ਇੱਕ ਹੀ ਘਰ ਵਿੱਚ ਰਹਿੰਦੇ ਹਨ।

ਹਾਲ ਹੀ ਵਿੱਚ ਅਰਮਾਨ ਮਲਿਕ ਨੇ ਆਪਣੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨਾਲ ਆਪਣੇ ਦੂਜੇ ਬੇਟੇ ਦਾ ਸਵਾਗਤ ਕੀਤਾ ਹੈ। ਇਸ ਸਮੇਂ ਅਰਮਾਨ ਦੀ ਪਹਿਲੀ ਪਤਨੀ ਪਾਇਲ ਮਲਿਕ ਵੀ ਪ੍ਰੈਗਨੈਂਟ ਹੈ, ਜਲਦ ਹੀ ਉਹ ਵੀ ਮਾਂ ਬਨਣ ਵਾਲੀ ਹੈ। 

ਹਾਲ ਹੀ ਵਿੱਚ ਅਰਮਾਨ ਮਲਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਫਨੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਅਰਮਾਨ ਮਲਿਕ ਨੇ ਪਤਨੀ ਪਾਇਲ ਮਲਿਕ ਨਾਲ ਆਪਣੇ ਫਨੀ ਓਲਡ ਏਜ਼ ਲੁੱਕ ਨੂੰ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇੱਕ ਦੂਜੇ ਨਾਲ ਰੋਮਾਂਟਿਕ ਪੋਜ਼ ਦਿੰਦੇ ਨਜ਼ਰ ਆਏ। ਹਲਾਂਕਿ ਅਰਮਾਨ ਤੇ ਪਾਇਲ ਦੀ ਇਹ ਓਲਡ ਏਜ਼ ਲੁੱਕ ਉਨ੍ਹਾਂ ਦੇ ਰੂਟੀਨ ਵਲਾਗ ਦੌਰਾਨ ਵੀ ਨਜ਼ਰ ਆਈ।

  ਹੋਰ ਪੜ੍ਹੋ: 'ਸ਼ਕਤੀਮਾਨ' ਫੇਮ ਅਦਾਕਾਰ ਕੇ.ਕੇ ਗੋਸਵਾਮੀ ਦੀ ਚੱਲਦੀ ਕਾਰ 'ਚ ਅਚਾਨਕ ਲੱਗੀ ਅੱਗ, ਹਾਦਸੇ 'ਚ ਵਾਲ-ਵਾਲ ਬਚਿਆ ਅਦਾਕਾਰ ਦਾ ਬੇਟਾ 

ਫੈਨਜ਼ ਨੂੰ ਯੂਟਿਊਬਰ ਅਰਮਾਨ ਮਲਿਕ ਤੇ ਪਾਇਲ ਮਲਿਕ ਦੀ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਕਈ ਫੈਨਜ਼ ਨੇ ਕਮੈਂਟ ਕਰਦੇ ਹੋਏ ਦੋਹਾਂ 'ਤੇ ਆਪਣੇ ਪਿਆਰ ਦੀ ਵਰਖਾ ਕੀਤੀ ਹੈ। ਇੱਕ ਯੂਜ਼ਰ ਨੇ ਲਿਖਿਆ, ਤੁਸੀਂ ਦੋਵੇਂ ਇਸ ਓਲਡ ਲੁੱਕ ਵਿੱਚ ਵੀ ਬੇਹੱਦ ਕਿਊਟ ਲੱਗ ਰਹੇ ਹੋ, ਅਸੀਂ ਤੁਹਾਨੂੰ ਬੁਢਾਪੇ ਦੇ ਸਮੇਂ ਵੀ ਇੱਕਠੇ ਵੇਖਣਾ ਚਾਹੁਦੇ ਹਨ। ਇੱਕ ਹੋਰ ਨੇ ਲਿਖਿਆ, ਤੁਸੀਂ ਦੋਵੇਂ ਬਹੁਤ ਇੱਕਠੇ ਬੇਹੱਦ ਚੰਗੇ ਲੱਗਦੇ ਹੋਏ ਹਮੇਸ਼ਾਂ ਹੀ ਇੰਝ ਇੱਕਠੇ ਰਹੋ।'

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network