ਘਰੋਂ ਆਇਆ ਮੈਂ ਖਾ ਕੇ ਸਹੁੰ ਮੈਂ ਹੀ ਬਣਾਂਗਾ ਵਾਈਸ ਆਫ ਪੰਜਾਬ ਨੌਂ, ਦੇਖੋ ਵਾਇਸ ਆਫ ਪੰਜਾਬ ਸੀਜ਼ਨ-9 ਦੇ ਲੁਧਿਆਣਾ ਆਡੀਸ਼ਨ 

written by Rupinder Kaler | January 15, 2019

ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ 'ਵਾਇਸ ਆਫ ਪੰਜਾਬ' ਵਿੱਚ ਹਿੱਸਾ ਲੈਣ ਵਾਲੇ ਕਈ ਨੌਜਵਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚਮਕਦੇ ਸਿਤਾਰੇ ਬਣ ਚੁੱਕੇ ਹਨ ।ਪੀਟੀਸੀ ਪੰਜਾਬੀ ਇਸ ਸ਼ੋਅ ਦੇ ਜਰੀਏ ਉਹਨਾਂ ਛੁੱਪੇ ਹੋਏ ਹੀਰਿਆਂ ਨੂੰ ਲੱਭਦਾ ਹੈ ਜਿਨ੍ਹਾਂ ਵਿੱਚ ਪੰਜਾਬੀ ਸੰਗੀਤ ਜਗਤ ਵਿੱਚ ਕੁਝ ਕਰਨ ਦਾ ਜਜ਼ਬਾ ਰੱਖਦੇ ਹਨ ।ਹੁਣ ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ ਵਾਇਸ ਆਫ ਪੰਜਾਬ ਸੀਜ਼ਨ-9  ਦੀ ਸ਼ੁਰੂਆਤ ਹੋ ਗਈ ਹੈ ।

voice of punjab season 9 voice of punjab season 9

ਇਸ ਸ਼ੋਅ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਡੀਸ਼ਨ ਹੋਏ ਹਨ ।ਇਸ ਆਡੀਸ਼ਨ ਦੌਰਾਨ ਕਈ ਨੌਜਵਾਨਾਂ ਦੀ ਚੋਣ ਹੋਈ ਹੈ ।ਵਾਇਸ ਆਫ ਪੰਜਾਬ ਸੀਜ਼ਨ-9  ਦੇ ਲੁਧਿਆਣਾ ਆਡੀਸ਼ਨ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਵਿੱਚ ਨੌਜਵਾਨ ਪਹੁੰਚੇ ਸਨ । ਪਰ ਇਸ ਸ਼ੋਅ ਦੇ ਜੱਜਾਂ ਸਚਿਨ ਅਹੁਜਾ , ਕਲੇਰ ਕੰਠ, ਫਿਰੋਜ਼ ਖਾਨ ਦੀ ਪਾਰਖੀ ਨਜ਼ਰ ਵਿੱਚ ਕੁਝ ਨੌਜਵਾਨਾਂ ਦੀ ਹੀ ਚੋਣ ਹੋਈ ਹੈ ।

https://www.facebook.com/ptcpunjabi/videos/2023738727717553/

ਵਾਇਸ ਆਫ ਪੰਜਾਬ ਸੀਜ਼ਨ-9  ਦੇ ਲੁਧਿਆਣਾ ਆਡੀਸ਼ਨ ਵਿੱਚ ਕੌਣ ਹੋਇਆ ਪਾਸ ਤੇ ਕੌਣ ਹੋਇਆ ਫੇਲ ਜਾਨਣ ਲਈ ਦੇਖੋ ਵਾਇਸ ਆਫ ਪੰਜਾਬ ਸੀਜ਼ਨ-9, 15 ਜਨਵਰੀ ਨੂੰ ਸ਼ਾਮ 7.੦੦ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।

VOICE OF PUNJAB SEASON 9 VOICE OF PUNJAB SEASON 9

ਸਾਲ 2017  ਦੇ ਵਾਇਸ ਆਫ ਪੰਜਾਬ ਵਿੱਚ ਗੁਰਕਿਰਤ ਕੌਰ ਨੇ ਵਾਇਸ ਆਫ ਪੰਜਾਬ ਸੀਜ਼ਨ-8  ਦਾ ਟਾਈਟਲ ਹਾਸਲ ਕੀਤਾ ਸੀ ਜਦੋਂ ਕਿ ਗੁਰਮੰਤਰ ਸਿੰਘ ਤੇ ਸੁਰਤਾਲ ਕੁਲਾਰ ਫਰਸਟ ਤੇ ਸੈਂਕੇਡ ਰਨਰਅੱਪ ਬਣੇ ਸਨ । ਇਸ ਵਾਰ ਕੌਣ ਬਣਦਾ ਹੈ ਵਾਇਸ ਆਫ ਪੰਜਾਬ, ਇਹ ਜਾਨਣ ਲਈ ਦੇਖਦੇ ਰਹੋ ਵਾਇਸ ਆਫ ਪੰਜਾਬ ਸੀਜ਼ਨ-9 ਸਿਰਫ ਪੀਟੀਸੀ ਪੰਜਾਬੀ 'ਤੇ ।

You may also like