ਮਿਊਜ਼ਿਕ ਅਤੇ ਮਸਤੀ ਦੀ ਸ਼ਾਮ ਨੂੰ ਬੱਝੇਗਾ ਰੰਗ, ਵਾਇਸ ਆਫ ਪੰਜਾਬ ਸੀਜ਼ਨ-9 'ਚ ਪੀਟੀਸੀ ਪੰਜਾਬੀ 'ਤੇ 

Written by  Shaminder   |  February 21st 2019 01:28 PM  |  Updated: February 21st 2019 01:28 PM

ਮਿਊਜ਼ਿਕ ਅਤੇ ਮਸਤੀ ਦੀ ਸ਼ਾਮ ਨੂੰ ਬੱਝੇਗਾ ਰੰਗ, ਵਾਇਸ ਆਫ ਪੰਜਾਬ ਸੀਜ਼ਨ-9 'ਚ ਪੀਟੀਸੀ ਪੰਜਾਬੀ 'ਤੇ 

ਵਾਇਸ ਆਫ ਪੰਜਾਬ ਸੀਜ਼ਨ -9 'ਚ ਅੱਜ ਦੇ ਐਪੀਸੋਡ 'ਚ ਸਟੂਡੀਓ ਰਾਊਂਡ ਦਾ ਆਖਰੀ ਐਪੀਸੋਡ  ਹੈ । ਇਸ ਰਾਊਂਡ 'ਚ ਪੰਜਾਬ ਦੇ ਟੈਲੇਂਟਡ ਮੁੰਡੇ ਅਤੇ ਕੁੜੀਆਂ ਆਪਣਾ ਹੁਨਰ ਵਿਖਾਉਣਗੇ । ਇਸ ਤੋਂ ਬਾਅਦ ਇਹ ਤੈਅ ਹੋ ਜਾਵੇਗਾ ਕਿ ਇਸ ਰਾਊਂਡ 'ਚ ਅੱਠ ਚੁਣੇ ਗਏ ਮੁੰਡੇ ਕੁੜੀਆਂ ਦੇ ਗੀਤਾਂ ਦਾ ਮੁਕਾਬਲਾ ਹੋਵੇਗਾ । ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਕੌਣ ਇਸ ਮੁਕਾਬਲੇ 'ਚ ਅਗਲੇ ਪੜਾਅ ਲਈ ਬਣਿਆ ਰਹੇਗਾ ।

ਹੋਰ ਵੇਖੋ :ਬੱਬੂ ਮਾਨ ਨੇ ‘ਖਲਨਾਇਕ’ ਗਾਣੇ ਦਾ ਗਾਇਆ ਪੰਜਾਬੀ ਵਰਜਨ, ਦੇਖੋ ਵਾਇਰਲ ਵੀਡਿਓ

https://www.facebook.com/ptcpunjabi/videos/2277849792459066/

ਹਾਲਾਂਕਿ ਇਸ ਮੁਕਾਬਲੇ 'ਚ ਇੱਕ ਹੀ ਬਣੇਗਾ ਸੁਰਾਂ ਦਾ ਸਰਤਾਜ਼ । ਪਰ ਇਸ ਲੈਵਲ ਤੱਕ ਪਹੁੰਚਣ ਤੋਂ ਬਾਅਦ ਇਨ੍ਹਾਂ ਸਭ ਟੈਲੇਂਟਡ ਮੁੰਡੇ ਅਤੇ ਕੁੜੀਆਂ ਦੇ ਆਤਮ ਵਿਸ਼ਵਾਸ 'ਚ ਵੀ ਵਾਧਾ ਹੋਏਗਾ ਅਤੇ ਇਸ ਤੋਂ ਬਾਅਦ ਉਹ ਆਪੋ ਆਪਣਾ ਮੁਕਾਮ ਹਾਸਲ ਕਰਨ ਲਈ ਹੋਰ ਜ਼ਿਆਦਾ ਮਿਹਨਤ ਕਰਨਗੇ ।ਸਟੂਡੀਓ ਰਾਊਂਡ ਦੇ ਇਸ ਆਖਰੀ ਐਪੀਸੋਡ 'ਚ ਵੇਖਣਾ ਨਾ ਭੁੱਲਣਾ ਵੱਖ-ਵੱਖ ਪਰਫਾਰਮੈਂਸ।

vop-9 vop-9

ਇਸ ਦੌਰਾਨ ਸਾਡੇ ਜੱਜ ਸਾਹਿਬਾਨ ਸਚਿਨ ਅਹੁਜਾ, ਕਮਲ ਖਾਨ, ਮਲਕੀਤ ਸਿੰਘ ਦੇ ਨਾਲ-ਨਾਲ ਗੀਤਾ ਜ਼ੈਲਦਾਰ ਵੀ ਮਿਊਜ਼ਿਕ ਅਤੇ ਮਸਤੀ ਦੀ ਇਸ ਮਹਿਫ਼ਿਲ 'ਚ ਸ਼ਾਮਿਲ ਹੋਣਗੇ । ਸੋ ਵੇਖਣਾ ਨਾ ਭੁੱਲਣਾ ਇੱਕੀ ਫਰਵਰੀ ਸ਼ਾਮ ਨੂੰ ਸਾਢੇ ਸੱਤ ਵਜੇ ਵਾਇਸ ਆਫ ਪੰਜਾਬ ਸੀਜ਼ਨ -9 ਸਿਰਫ ਪੀਟੀਸੀ ਪੰਜਾਬੀ 'ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network