ਸੋਨਾਲੀ ਡੋਗਰਾ ਦੇ ਸ਼ਾਨਦਾਰ ਗੀਤ 'ਯਾਰ ਮਨਾਵਣਾ' 'ਚ ਅਸਲ ਗਾਇਕੀ ਦੇ ਹੋ ਰਹੇ ਨੇ ਦਰਸ਼ਨ , ਦੇਖੋ ਵੀਡੀਓ

written by Aaseen Khan | January 28, 2019

ਸੋਨਾਲੀ ਡੋਗਰਾ ਦੇ ਸ਼ਾਨਦਾਰ ਗੀਤ 'ਯਾਰ ਮਨਾਵਣਾ' 'ਚ ਅਸਲ ਗਾਇਕੀ ਦੇ ਹੋ ਰਹੇ ਨੇ ਦਰਸ਼ਨ , ਦੇਖੋ ਵੀਡੀਓ : ਪੀਟੀਸੀ ਰਿਕਾਡਜ਼ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਹਰ ਹਫਤੇ 2 ਗਾਣੇ ਰਿਲੀਜ਼ ਕਰਨ ਵਾਲਾ ਸਭ ਤੋਂ ਵੱਡਾ ਪਲੇਟਫ਼ਾਰਮ ਬਣ ਚੁੱਕਿਆ ਹੈ। ਹੁਣ ਤੱਕ ਪੀਟੀਸੀ ਰਿਕਾਰਡਜ਼ ਦੇ ਬੈਨਰ ਤਲੇ ਕਈ ਪੰਜਾਬੀ ਗਾਣੇ ਅਤੇ ਧਾਰਮਿਕ ਸ਼ਬਦ ਰਿਲੀਜ਼ ਹੋ ਚੁੱਕੇ ਹਨ। ਹੁਣ ਇੱਕ ਵਾਰ ਫਿਰ ਵਾਈਸ ਆਫ ਪੰਜਾਬ ਸੀਜ਼ਨ 6 ਦੀ ਵਿਜੇਤਾ ਸੋਨਾਲੀ ਡੋਗਰਾ ਆਪਣਾ ਖੂਬਸੂਰਤ ਗੀਤ 'ਯਾਰ ਮਨਾਵਣਾ' ਪੀਟੀਸੀ ਰਿਕਾਡਜ਼ ਦੇ ਨਾਲ ਲੈ ਕੇ ਹਾਜ਼ਿਰ ਹੋਏ ਹਨ।

 

ਹੋਰ ਵੇਖੋ :ਪੀਟੀਸੀ ਪੰਜਾਬੀ ‘ਤੇ ਦੇਖੋ ਵਾਇਸ ਆਫ ਪੰਜਾਬ ਸੀਜ਼ਨ-9 ਦਾ ਅੰਮ੍ਰਿਤਸਰ ਆਡੀਸ਼ਨ
ਜੰਮੂ ਦੀ ਇਸ ਖੂਬਸੂਰਤ ਗਾਇਕਾ ਸੋਨਾਲੀ ਡੋਗਰਾ ਨੂੰ ਪ੍ਰਸ਼ੰਸ਼ਕਾਂ ਵੱਲੋਂ ਖਾਸਾ ਪਿਆਰ ਮਿਲਿਆ ਹੈ। ਉੱਥੇ ਹੀ ਉਹਨਾਂ ਦੇ ਇਸ ਗਾਣੇ 'ਯਾਰ ਮਨਾਵਣਾ' ਨੂੰ ਵੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਗਾਣੇ ਦਾ ਮਿਊਜ਼ਿਕ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਤੇਜਵੰਤ ਕਿੱਟੂ ਨੇ ਦਿੱਤਾ ਹੈ। ਸੋਨਾਲੀ ਡੋਗਰਾ ਇਸ ਤੋਂ ਪਹਿਲਾ ਵੀ ਕਈ ਸੁਪਰਹਿੱਟ ਗਾਣੇ ਗਾ ਚੁੱਕੇ ਹਨ ਜਿੰਨ੍ਹਾਂ 'ਚ ਯਾਰੀ ਜੱਟੀ ਦੀ ਵਰਗੇ ਗਾਣੇ ਸ਼ਾਮਿਲ ਹਨ। ਵਾਈਸ ਆਫ ਪੰਜਾਬ ਸੀਜ਼ਨ 6 ਦੀ ਵਿਜੇਤਾ ਗਾਇਕਾ ਸੋਨਾਲੀ ਡੋਗਰਾ ਨੇ ਆਪਣੇ ਗਾਇਕੀ ਨਾਲ ਸਭ ਦੇ ਦਿਲ ਜਿੱਤੇ ਹਨ।

You may also like