‘ਮਿਸ ਪੀਟੀਸੀ ਪੰਜਾਬੀ-2019’ ਦੇ ਗਰੈਂਡ ਫ਼ਿਨਾਲੇ ’ਚ ਪਹੁੰਚੀਆਂ ਪ੍ਰਤੀਭਾਗੀਆਂ ਨੂੰ ਵੋਟ ਕਰੋ ਤੇ ਹਾਸਲ ਕਰੋ ‘ਵੀਆਈਪੀ’ ਪਾਸ

Written by  Rupinder Kaler   |  October 15th 2019 12:40 PM  |  Updated: October 15th 2019 12:40 PM

‘ਮਿਸ ਪੀਟੀਸੀ ਪੰਜਾਬੀ-2019’ ਦੇ ਗਰੈਂਡ ਫ਼ਿਨਾਲੇ ’ਚ ਪਹੁੰਚੀਆਂ ਪ੍ਰਤੀਭਾਗੀਆਂ ਨੂੰ ਵੋਟ ਕਰੋ ਤੇ ਹਾਸਲ ਕਰੋ ‘ਵੀਆਈਪੀ’ ਪਾਸ

‘ਮਿਸ ਪੀਟੀਸੀ ਪੰਜਾਬੀ-2019’ ਦਾ 20 ਅਕਤੂਬਰ ਨੂੰ ਗਰੈਂਡ ਫ਼ਿਨਾਲੇ ਹੋਣ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ 9 ਮੁਟਿਆਰਾਂ ਵੱਖ ਵੱਖ ਰਾਊਂਡ ਪਾਰ ਕਰਕੇ ਫਾਈਨਲ ਵਿੱਚ ਪਹੁੰਚੀਆਂ ਹਨ । ਇਸ ਤੋਂ ਪਹਿਲਾਂ ਇਹਨਾਂ ਕੁੜੀਆਂ ਦੇ ਟੈਲੇਂਟ ਨੂੰ ਜੱਜਾਂ ਦੀ ਹਰ ਕਸੋਟੀ ਤੇ ਪਰਖਿਆ ਗਿਆ ਸੀ ।ਹੁਣ ਇਹਨਾਂ ਕੁੜੀਆਂ ਵਿੱਚੋਂ ਕੋਈ ਇੱਕ ਮੁਟਿਆਰ ਹੀ ‘ਮਿਸ ਪੀਟੀਸੀ ਪੰਜਾਬੀ-2019’ ਦਾ ਤਾਜ਼ ਆਪਣੇ ਸਿਰ ਤੇ ਸਜ਼ਾਏਗੀ । ਜਿਹੜੀਆਂ ਕੁੜੀਆਂ ਫਾਈਨਲ ਵਿੱਚ ਪਹੁੰਚੀਆਂ ਉਹ ਇਸ ਤਰ੍ਹਾਂ ਹਨ । ਦਿਲਪ੍ਰੀਤ ਕੌਰ ਇਹ ਕੁੜੀ ਪੰਜਾਬ ਦੇ ਸੰਗਰੂਰ ਸ਼ਹਿਰ ਦੀ ਰਹਿਣ ਵਾਲੀ ਹੈ । ਇਹ ਕੁੜੀ ਵੱਡੇ ਸੁਫਨੇ ਆਪਣੀਆਂ ਅੱਖਾਂ ਵਿੱਚ ਲੈ ਕੇ ਇਸ ਸ਼ੋਅ ਵਿੱਚ ਪਹੁੰਚੀ ਹੈ । ਦਿਲਪ੍ਰੀਤ ਨੇ ਆਪਣੀ ਮਿਹਨਤ ਤੇ ਹੁਨਰ ਨਾਲ ‘ਮਿਸ ਪੀਟੀਸੀ ਪੰਜਾਬੀ-2019’ ਦੇ ਗਰੈਂਡ ਫਿਨਾਲੇ ਵਿੱਚ ਜਗ੍ਹਾ ਬਣਾਈ ਹੈ ।

ਰਹਿਮਤ ਰਤਨ ਇਹ ਮੁਟਿਆਰ ਜੰਮੂ ਕਸ਼ਮੀਰ ਦੀ ਰਹਿਣ ਵਾਲੀ ਹੈ । ਇਸ ਕੁੜੀ ਨੇ ਆਪਣੀ ਮਿਹਨਤ ਤੇ ਅਦਾਕਾਰੀ ਨਾਲ ‘ਮਿਸ ਪੀਟੀਸੀ ਪੰਜਾਬੀ-2019’ ਦੇ ਗਰੈਂਡ ਫਿਨਾਲੇ ਵਿੱਚ ਜਗ੍ਹਾ ਬਣਾਈ ਹੈ ।

ਲੁਧਿਆਣਾ ਸ਼ਹਿਰ ਦੀਆਂ ਸੁਪ੍ਰੀਤ ਕੌਰ, ਸੁਖਰੂਪ ਕੌਰ ਤੇ ਜੱਸਮਹਿਕ ਕੌਰ ਨੇ ਵੀ ‘ਮਿਸ ਪੀਟੀਸੀ ਪੰਜਾਬੀ-2019’ ਦੇ ਗਰੈਂਡ ਫਿਨਾਲੇ ਵਿੱਚ ਜਗ੍ਹਾ ਬਣਾਕੇ ਆਪਣੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ ।

ਇਹਨਾਂ ਕੁੜੀਆਂ ਦੀ ਕਿਸਮਤ ਦਾ ਫੈਸਲਾ ਹੁਣ 20 ਅਕਤੂਬਰ ਨੂੰ ‘ਮਿਸ ਪੀਟੀਸੀ ਪੰਜਾਬੀ-2019’ ਦੇ ਗਰੈਂਡ ਫਿਨਾਲੇ ਵਿੱਚ ਹੋਵੇਗਾ । ਇਸ ਸ਼ੋਅ ਦਾ ਤੁਸੀਂ ਵੀ ਹਿੱਸਾ ਬਣ ਸਕਦੇ ਹੋ, ਪਰ ਇਸ ਤੋਂ ਪਹਿਲਾਂ ਤੁਹਾਨੂੰ ਇਹਨਾਂ ਕੁੜੀਆਂ ਨੂੰ ਵੋਟ ਕਰਨਾ ਹੋਵੇਗਾ । ਵੋਟ ਕਰਨ ਵਾਲਿਆਂ ਵਿੱਚੋਂ ਕੁਝ ਕਿਸਮਤ ਵਾਲੇ ਲੋਕਾਂ ਨੂੰ ਇਸ ਸ਼ੋਅ ਦੇ ਵੀਆਈਪੀ ਪਾਸ ਦਿੱਤੇ ਜਾਣਗੇ । ਵੋਟ ਕਰਨ ਲਈ ਅੱਜ ਹੀ ਡਾਊਂਨਲੋਡ ਕਰੋ ‘ਪੀਟੀਸੀ ਪਲੇਅ’ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network