Advertisment

ਆਮਿਰ ਖ਼ਾਨ ਨੇ ਆਪਣੇ ਦਫ਼ਤਰ 'ਚ ਹਿੰਦੂ ਰਿਵਾਜ਼ਾਂ ਨਾਲ ਕੀਤੀ ਪੂਜਾ, ਵਾਇਰਲ ਹੋ ਰਹੀਆਂ ਨੇ ਤਸਵੀਰਾਂ

author-image
By Pushp Raj
New Update
ਆਮਿਰ ਖ਼ਾਨ ਨੇ ਆਪਣੇ ਦਫ਼ਤਰ 'ਚ ਹਿੰਦੂ ਰਿਵਾਜ਼ਾਂ ਨਾਲ ਕੀਤੀ ਪੂਜਾ, ਵਾਇਰਲ  ਹੋ ਰਹੀਆਂ ਨੇ ਤਸਵੀਰਾਂ
Advertisment
Aamir Khan Performed Puja With Kiran Rao: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਤੇ ਉਨ੍ਹਾਂ ਦੀ ਸਾਬਕਾ ਪਤਨੀ ਕਿਰਨ ਰਾਓ ਨਾਲ ਮੁੜ ਨਜ਼ਰ ਆਏ। ਆਮਿਰ ਖ਼ਾਨ ਆਪਣੇ ਦਫ਼ਤਰ ਵਿੱਚ ਪੂਜਾ ਕਰਨ ਪਹੁੰਚੇ ਸਨ। ਆਮਿਰ ਖ਼ਾਨ ਦੀ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Advertisment
publive-image image source: Instagram ਹਾਲ ਹੀ ਵਿੱਚ ਆਮਿਰ ਖ਼ਾਨ ਨੇ ਆਪਣੇ ਪ੍ਰੋਡਕਸ਼ਨ ਹਾਊਸ ਦੇ ਦਫਤਰ ਵਿੱਚ ਹਿੰਦੂ ਰੀਤੀ ਰਿਵਾਜਾਂ ਮੁਤਾਬਕ ਪੂਜਾ ਕੀਤੀ। ਆਮਿਰ ਨੇ ਪੂਜਾ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਅਤੇ ਕਿਰਨ ਰਾਓ ਨੇ ਵੀ ਆਰਤੀ ਇਸ ਪੂਜਾ ਵਿੱਚ ਹਿੱਸਾ ਲਿਆ। ਇਸ ਦੌਰਾਨ ਆਮਿਰ ਅਤੇ ਕਿਰਨ ਦੋਵਾਂ ਨੇ ਇਕੱਠੇ ਆਰਤੀ ਕੀਤੀ। ਲਾਲ ਸਿੰਘ ਚੱਢਾ ਦੇ ਨਿਰਦੇਸ਼ਕ ਅਦਵੈਤ ਚੰਦਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਪੂਜਾ 'ਚ ਹਿੱਸਾ ਲੈਣ ਵਾਲੇ ਹੋਰ ਸਟਾਫ਼ ਮੈਂਬਰਾਂ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਆਮਿਰ ਖ਼ਾਨ ਤੇ ਕਿਰਨ ਦੀ ਪੂਜਾ ਦੇ ਸਮੇਂ ਦੀਆਂ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਆਮਿਰ ਖ਼ਾਨ ਨੂੰ ਇੱਕ ਵੱਖਰੀ ਲੁੱਕ ਵਿੱਚ ਵੇਖ ਸਕਦੇ ਹੋ। ਲੁੱਕ ਦੀ ਗੱਲ ਕੀਤੀ ਜਾਏ ਤਾਂ ਇਸ ਦੌਰਾਨ ਆਮਿਰ ਨੇ ਸਵੈਟ-ਸ਼ਰਟ ਅਤੇ ਡੈਨੀਮ ਜੀਂਸ ਪਹਿਨੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿਰ ਤਿਰਛੀ ਟੋਪੀ ਵੀ ਪਹਿਨੀ ਹੋਈ ਹੈ। ਉਨ੍ਹਾਂ ਨੇ ਆਪਣੇ ਗਲੇ ਵਿੱਚ ਇੱਕ ਗਮਛਾ ਵੀ ਪਾਇਆ ਹੋਇਆ ਹੈ। ਇਸ ਦੌਰਾਨ ਕਿਰਨ ਰਾਓ ਵੀ ਲੰਬੀ ਡੈਨਿਮ ਸ਼ਰਟ ਅਤੇ ਲੈਗਿੰਗਸ 'ਚ ਨਜ਼ਰ ਆ ਰਹੀ ਹੈ। publive-image image source: Instagram ਆਮਿਰ ਖ਼ਾਨ ਨੇ ਪੂਜਾ ਦੌਰਾਨ ਕਲਸ਼ ਵੀ ਸਥਾਪਿਤ ਕੀਤਾ। ਇਸ ਦੌਰਾਨ ਉਨ੍ਹਾਂ ਦੇ ਦਫ਼ਤਰ ਨੂੰ ਰੰਗ-ਬਿਰੰਗੇ ਗੁਬਾਰਿਆਂ ਨਾਲ ਸਜਾਇਆ ਗਿਆ। ਹਾਲਾਂਕਿ ਪੂਜਾ ਕਿਉਂ ਕੀਤੀ ਗਈ ਸੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਅਦਾਕਾਰ ਪਤਨੀ ਕਿਰਨ ਰਾਓ ਨਾਲ ਆਰਤੀ ਕਰਦੇ ਹੋਏ ਵਿਖਾਈ ਦੇ ਰਹੇ ਹਨ। ਅਦਵੈਤ ਨੇ ਆਮਿਰ ਅਤੇ ਕਿਰਨ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੋਵੇਂ ਇੱਕ-ਦੂਜੇ ਦੇ ਕੋਲ ਖੜ੍ਹੇ ਆਰਤੀ ਕਰਦੇ ਨਜ਼ਰ ਆ ਰਹੇ ਹਨ। ਕਿਰਨ ਨੇ ਹੱਥ ਵਿੱਚ ਪੂਜਾ ਦੀ ਥਾਲੀ ਫੜੀ ਹੋਈ ਹੈ ਅਤੇ ਇਸ ਦੌਰਾਨ ਆਮਿਰ ਪ੍ਰਾਰਥਨਾ ਲਈ ਹੱਥ ਜੋੜ ਕੇ ਖੜ੍ਹੇ ਨਜ਼ਰ ਆ ਰਹੇ ਹਨ। publive-image image source: Instagram
Advertisment
ਹੋਰ ਪੜ੍ਹੋ: ਅਜੇ ਦੇਵਗਨ ਨੇ ਪਤਨੀ ਕਾਜੋਲ ਦੀ ਤਾਰੀਫ ਕਰਦੇ ਹੋਏ ਸ਼ੇਅਰ ਕੀਤੀ ਖ਼ਾਸ ਪੋਸਟ, ਪੜ੍ਹੋ ਪੂਰੀ ਖ਼ਬਰ ਦੱਸ ਦੇਈਏ ਕਿ ਆਮਿਰ ਅਤੇ ਕਿਰਨ ਦਾ 15 ਸਾਲ ਪੁਰਾਣਾ ਵਿਆਹ ਪਿਛਲੇ ਸਾਲ ਟੁੱਟ ਗਿਆ ਸੀ। ਹੁਣ ਉਹ ਆਪਣੇ 11 ਸਾਲ ਦੇ ਬੇਟੇ ਆਜ਼ਾਦ ਰਾਓ ਖ਼ਾਨ ਦੇ ਕੋ- ਪੈਰੈਂਟ ਬਣੇ ਹੋਏ ਹਨ। ਤਲਾਕ ਤੋਂ ਬਾਅਦ ਵੀ ਦੋਹਾਂ ਨੂੰ ਫਿਲਮਾਂ ਪਾਰਟੀਆਂ, ਏਅਰਪੋਰਟ ਜਾਂ ਕਈ ਈਵੈਂਟਸ ਵਿੱਚ ਇਕੱਠੇ ਸਪਾਟ ਕੀਤਾ ਜਾਂਦਾ ਹੈ। ਇਸ ਸਭ ਦੇ ਵਿਚਕਾਰ ਆਮਿਰ ਦੀ ਮੋਸਟ ਵੇਟਿਡ ਫ਼ਿਲਮ 'ਲਾਲ ਸਿੰਘ ਚੱਢਾ' ਬਾਕਸ ਆਫਿਸ 'ਤੇ ਉਮੀਦਾਂ ਮੁਤਾਬਕ ਖਰੀ ਨਹੀਂ ਉਤਰ ਸਕੀ। ਹੁਣ ਅਦਾਕਾਰ ਨੇ ਫ਼ਿਲਮਾਂ ਤੋਂ ਬ੍ਰੇਕ ਲੈ ਲਿਆ ਹੈ ਅਤੇ ਕਿਹਾ ਹੈ ਕਿ ਉਹ ਇੱਕ ਸਾਲ ਬਾਅਦ ਕੰਮ 'ਤੇ ਵਾਪਸੀ ਕਰਨਗੇ।
 
View this post on Instagram
 

A post shared by Advait Chandan (@advaitchandan)

Advertisment

Stay updated with the latest news headlines.

Follow us:
Advertisment
Advertisment
Latest Stories
Advertisment