
Ajay Devgn praising wife Kajol: ਬਾਲੀਵੁੱਡ ਅਦਾਕਾਰਾ ਕਾਜੋਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਸਲਾਮ ਵੈਂਕੀ' ਨੂੰ ਲੈ ਕੇ ਸੁਰਖੀਆਂ 'ਚ ਹਨ। 9 ਦਸੰਬਰ ਯਾਨੀ ਅੱਜ ਇਹ ਫ਼ਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਹਾਲ ਹੀ ਵਿੱਚ ਅਜੇ ਦੇਵਗਨ ਨੇ ਪਤਨੀ ਕਾਜੋਲ ਲਈ ਇੱਕ ਖ਼ਾਸ ਪੋਸਟ ਵੀ ਸ਼ੇਅਰ ਕੀਤੀ ਹੈ।

ਦੱਸ ਦਈਏ ਕਿ ਫ਼ਿਲਮ 'ਸਲਾਮ ਵੈਂਕੀ' ਰਿਲੀਜ਼ ਹੋਣ ਤੋਂ ਪਹਿਲਾਂ ਇਸ ਦੀ ਸਪੈਸ਼ਲ ਸਕ੍ਰੀਨਿੰਗ ਵੀ ਰੱਖੀ ਗਈ ਸੀ। ਇਥੇ ਆਮਿਰ ਖ਼ਾਨ, ਤਨੀਸ਼ਾ ਮੁਖਰਜੀ, ਯੁਵਰਾਜ ਸਿੰਘ ਸਣੇ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਫ਼ਿਲਮ ਦੇ ਰਿਲੀਜ਼ ਹੋਣ ਦੇ ਖ਼ਾਸ ਮੌਕੇ ਅਭਿਨੇਤਾ ਅਜੇ ਦੇਵਗਨ ਨੇ ਆਪਣੀ ਪਤਨੀ ਅਤੇ ਅਭਿਨੇਤਰੀ ਕਾਜੋਲ ਦੀ ਆਉਣ ਵਾਲੀ ਫ਼ਿਲਮ ਸਲਾਮ ਵੈਂਕੀ ਵਿੱਚ ਅਦਾਕਾਰੀ ਦੀ ਸ਼ਲਾਘਾ ਕਰਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ ਹੈ। ਇੰਸਟਾਗ੍ਰਾਮ 'ਤੇ ਅਜੇ ਨੇ ਕਾਜੋਲ ਦੀ ਇੱਕ ਤਸੀਵਰ ਸ਼ੇਅਰ ਕੀਤੀ ਹੈ। ਸ਼ੇਅਰ ਕੀਤੀ ਗਈ ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਾਜੋਲ ਲਾਲ ਰੰਗ ਦੀ ਸਾੜ੍ਹੀ ਤੇ ਉਸ ਦੇ ਨਾਲ ਦੀਆਂ ਮੈਚਿੰਗ ਚੂੜੀਆਂ ਪਹਿਨੇ ਹੋਏ ਨਜ਼ਰ ਆ ਰਹੀ ਹੈ। ਇਸ ਤਸਵੀਰ ਵਿੱਚ ਕਾਜੋਲ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

ਕਾਜੋਲ ਦੀ ਇਸ ਖੂਬਸੂਰਤ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਜੇ ਦੇਵਗਨ ਨੇ ਲਿਖਿਆ, " ਕਾਜੋਲ, ਜੋ ਮੇਰੀ ਜ਼ਿੰਦਗੀ ਨੂੰ ਵੱਡਾ ਬਨਾਉਣਦੀ ਹੈ, ਤੁਸੀਂ ਫਿਲਮ ਵਿੱਚ ਬਹੁਤ ਵਧੀਆ ਹੋ।" ਅਜੇ ਨੇ ਆਪਣੀ ਇਸ ਪੋਸਟ ਦੇ ਵਿੱਚ ਖ਼ਾਸ ਕੈਪਸ਼ਨ ਲਿਖਿਆ ਹੈ 'ਸਲਾਮ ਵੈਂਕੀ' ਨੇ ਮੈਨੂੰ ਭਾਵਨਾਤਮਕ ਤੌਰ 'ਤੇ ਚਾਰਜ ਕੀਤਾ ਹੈ। ਇਹ ਬਹੁਤ ਖ਼ਾਸ ਹੈ, ਪੂਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ, ਖਾਸ ਕਰਕੇ @ਰੇਵਤੀ ਅਤੇ ਨੌਜਵਾਨ ਵਿਸ਼ਾਲ ਜੇਠਵਾ, ਸਾਰੀ ਕਾਸਟ ਅਤੇ ਕਰੂ ਨੂੰ ਮੇਰੀਆਂ ਸ਼ੁਭਕਾਮਨਾਵਾਂ।'' ਅਜੇ ਦੇਵਗਨ ਦੀ ਇਸ ਪੋਸਟ ਉੱਤੇ ਕਾਜੋਲ ਦੀ ਭੈਣ ਤਨੀਸ਼ਾ ਮੁਖਰਜੀ ਨੇ ਹਾਰਟ ਈਮੋਜੀ ਪੋਸਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਹੋਰ ਪੜ੍ਹੋ: ਰਣਦੀਪ ਹੁੱਡਾ ਨੇ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਤੋਂ ਮੰਗੀ ਮੁਆਫੀ, ਜਾਣੋ ਕਿਉਂ
ਅਜੇ ਦੀ ਇਸ ਪੋਸਟ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇਸ ਪੋਸਟ 'ਤੇ ਪ੍ਰਸ਼ੰਸਕਾਂ ਨੇ ਕਮੈਂਟਸ ਕੀਤੇ ਹਨ। ਇੱਕ ਨੇ ਲਿਖਿਆ, ''ਪਰਫੈਕਟ ਕਪਲ ਕਾਜਯ,''''ਪਤੀ ਹੋ ਤੋ ਆਪਕੇ ਜੈਸਾ।'' ਦੂਜੇ ਨੇ ਲਿਖਿਆ, ''ਅਜੇ ਬਹੁਤ ਖੁਸ਼ਕਿਸਮਤ ਹਨ ਕਿ ਕਾਜੋਲ ਉਨ੍ਹਾਂ ਦੀ ਪਤਨੀ ਹੈ। ਕਾਜੋਲ ਇੱਕ ਸ਼ਾਨਦਾਰ ਪਤਨੀ ਹੈ। ਇਸ ਖੂਬਸੂਰਤ ਜੋੜੀ ਨੂੰ ਬਹੁਤ ਸਾਰਾ ਪਿਆਰ ਅਤੇ ਸ਼ੁਭਕਾਮਨਾਵਾਂ।'
View this post on Instagram