‘ਮਿਸ ਪੀਟੀਸੀ ਪੰਜਾਬੀ-2019’ ਦਾ ਮੁਕਾਬਲਾ ਹੋਇਆ ਸਖ਼ਤ, ਸਟੂਡੀਓ ਰਾਊਂਡ ’ਚ ਚੱਲ ਰਿਹਾ ਹੈ ਡਾਂਸ ਮੁਕਾਬਲਾ

Written by  Rupinder Kaler   |  September 25th 2019 12:42 PM  |  Updated: September 25th 2019 12:42 PM

‘ਮਿਸ ਪੀਟੀਸੀ ਪੰਜਾਬੀ-2019’ ਦਾ ਮੁਕਾਬਲਾ ਹੋਇਆ ਸਖ਼ਤ, ਸਟੂਡੀਓ ਰਾਊਂਡ ’ਚ ਚੱਲ ਰਿਹਾ ਹੈ ਡਾਂਸ ਮੁਕਾਬਲਾ

ਟੈਲੇਂਟ ਹੰਟ ਸ਼ੋਅ ‘ਮਿਸ ਪੀਟੀਸੀ ਪੰਜਾਬੀ-2019’ ਦਾ ਮੁਕਾਬਲਾ ਹਰ ਦਿਨ ਸਖ਼ਤ ਹੁੰਦਾ ਜਾ ਰਿਹਾ ਹੈ । ਸਟੂਡੀਓ ਰਾਊਂਡ ਵਿੱਚ ਪੰਜਾਬੀ ਮੁਟਿਆਰਾਂ ਦੇ ਡਾਂਸ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ । ਡਾਂਸ ਦੇ ਇਸ ਮੁਕਾਬਲੇ ਵਿੱਚ ਕੁਝ ਕੁੜੀਆਂ ਨੇ ਤਾਂ ਆਪਣੀ ਪ੍ਰਫਾਰਮੈਂਸ ਨਾਲ ਸ਼ੋਅ ਦੀਆਂ ਜੱਜਾਂ ਦਾ ਦਿਲ ਜਿੱਤ ਲਿਆ ਹੈ ਪਰ ਕੁਝ ਕੁੜੀਆਂ ਦੀ ਪ੍ਰਫਾਰਮੈਂਸ ਢਿੱਲੀ ਰਹੀ ਹੈ ।

ਸ਼ੋਅ ਦੇ ਜੱਜ ਪ੍ਰਤੀਭਾਗੀਆਂ ਦੀ ਛੋਟੀ ਤੋਂ ਛੋਟੀ ਗਲਤੀ ਵੀ ਨੋਟ ਕਰ ਰਹੇ ਹਨ । ਇਸ ਗਲਤੀ ਦਾ ਖਮਿਆਜ਼ਾ ਇਹਨਾਂ ਮੁਟਿਆਰਾਂ ਨੂੰ ਭੁਗਤਣਾ ਪੈ ਸਕਦਾ ਹੈ ।ਕੁਝ ਕੁੜੀਆਂ ਨੂੰ ਜੱਜ ਵੱਲੋਂ ਉਹਨਾਂ ਦੀ ਗਲਤੀ ਦੱਸੀ ਵੀ ਜਾ ਰਹੀ ਹੈ ।

ਕੀ ਇਹ ਕੁੜੀਆਂ ਇਹਨਾਂ ਗਲਤੀਆਂ ਨੂੰ ਸੁਧਾਰਦੀਆਂ ਹਨ ਜਾਂ ਫਿਰ ਇਹਨਾਂ ਗਲਤੀਆਂ ਨੂੰ ਦੁਹਰਾਉਂਦੀਆਂ ਹਨ ਇਹ ਜਾਨਣ ਲਈ ਦੇਖੋ ਬੁੱਧਵਾਰ ਰਾਤ 8.00 ਵਜੇ ‘ਮਿਸ ਪੀਟੀਸੀ ਪੰਜਾਬੀ-2019’ ਸਿਰਫ਼ ਪੀਟੀਸੀ ਪੰਜਾਬੀ ’ਤੇ । ‘ਮਿਸ ਪੀਟੀਸੀ ਪੰਜਾਬੀ-2019’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ਤੇ ਵੀ ਦੇਖ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network